worms found curd dhandari: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਇਕ ਪਾਸੇ ਜਿੱਥੇ ਖਤਰਨਾਕ ਕੋਰੋਨਾਵਾਇਰਸ ਦਾ ਖਤਰਾ ਮੰਡਰਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਖਾਣ ਪਾਣੀ ਵਾਲੀਆਂ ਚੀਜ਼ਾਂ ‘ਚ ਕੋਈ ਨਾ ਕੋਈ ਗੜਬੜੀ ਵੀ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਹੁਣ ਇੱਥੇ ਢੰਡਾਰੀ ਤੋਂ ਸਾਹਮਣੇ ਆਈ ਹੈ, ਜਿੱਥੇ ਇਕ ਮਜ਼ਦੂਰ ਨੇ ਦੁਕਾਨ ਤੋਂ ਦਹੀ ਖਰੀਦਿਆ, ਜਿਸ ‘ਚੋਂ ਕੀੜੇ ਨਿਕਲੇ।
ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਸੋਮਵਾਰ ਨੂੰ ਫੈਕਟਰੀ ‘ਚ ਕੰਮ ਕਰਨ ਵਾਲਾ ਇਕ ਮਜ਼ਦੂਰ ਕਰਿਆਨੇ ਦੀ ਦੁਕਾਨ ਤੋਂ ਦਹੀ ਲੈ ਕੇ ਫੈਕਟਰੀ ਚਲਾ ਗਿਆ। ਜਦੋਂ ਉੱਥੇ ਦੁਪਹਿਰ ਦੀ ਰੋਟੀ ਖਾਣ ਲੱਗਿਆ ਤਾਂ ਦਹੀ ਖੋਲਿਆ, ਜਿਸ ‘ਚੋਂ ਕੀੜੇ ਨਿਕਲੇ। ਸ਼ਿਕਾਇਤ ਕਰਤਾ ਨੇ ਦੱਸਿਆ ਹੈ ਕਿ ਜਦੋਂ ਉਸ ਨੇ ਇਸ ਸਬੰਧੀ ਦੁਕਾਨਦਾਰ ਨੂੰ ਦੱਸਿਆ ਤਾਂ ਉਸ ਨੇ ਆਪਣੀ ਗਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲੁਧਿਆਣਾ ਦੇ ਦੀਪ ਨਗਰ ਨਿਵਾਸੀ ਅਨੀਤਾ ਗਰੇਵਾਲ ਨੇ ਵੇਰਕਾ ਦਹੀ ‘ਚੋਂ ਨਿਕਲੇ ਕੀੜੇ ਦੀ ਵੀਡੀਓ ਵਾਇਰਲ ਕੀਤਾ ਸੀ। ਅਨੀਤਾ ਗਰੇਵਾਲ ਨੇ ਦੱਸਿਆ ਸੀ ਕਿ ਉਹ ਇਕ ਦੁਕਾਨ ਤੋਂ ਵੇਰਕਾ ਦਾ ਦਹੀ ਖਰੀਦ ਕੇ ਲਿਆਈ ਸੀ, ਇਸ ਤੋਂ ਬਾਅਦ ਜਦੋਂ ਘਰ ਆ ਕੇ ਦਹੀ ਦਾ ਡੱਬਾ ਖੋਲਿਆ ਤਾਂ ਇਸ ‘ਚੋਂ ਹਰੇ ਰੰਗ ਦਾ ਕੀੜਾ ਨਿਕਲਿਆ, ਜਿਸ ਦੀ ਸ਼ਿਕਾਇਤ ਵੇਰਕਾ ਮਿਲਕ ਪਲਾਂਟ ਦੇ ਸੇਲਜ਼ ਮੈਨੇਜਰ ਅਤੇ ਪ੍ਰੋਡਕਟ ਮੈਨੇਜਰ ਨੂੰ ਕੀਤੀ ਗਈ ਹੈ। ਸ਼ਿਕਾਇਤ ਮਿਲਣ ‘ਤੇ ਉਨ੍ਹਾਂ ਨੇ ਜਾਂਚ ਲਈ ਟੀਮ ਭੇਜਣ ਲਈ ਕਿਹਾ ਸੀ।