youth arrested central jail ਲੁਧਿਆਣਾ, (ਤਰਸੇਮ ਭਾਰਦਵਾਜ)-ਲੁਧਿਆਣਾ ਸੈਂਟਰਲ ਜੇਲ ‘ਚ ਮੰਗਲਵਾਰ ਨੂੰ ਤੰਬਾਕੂ ਦੀਆਂ ਪੁੜੀਆਂ, ਨਸ਼ੇ ਦੀਆਂ ਗੋਲੀਆਂ, ਮੋਬਾਇਲ ਅਤੇ ਨਕਦੀ ਸੁੱਟਣ ਦੇ ਇਰਾਦੇ ਨਾਲ ਆਇਆ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਬਾਹਰ ਤੋਂ ਗਸ਼ਤ ਕਰ ਰਹੀ ਸੀ.ਆਰ.ਪੀ.ਐੱਫ. ਦੀ ਟੀਮ ਨੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਤਾਂ ਜੇਲ ਦੇ ਅੰਦਰੋਂ ਵੀ ਜੇਲ ਪ੍ਰਸ਼ਾਸਨ ਨੇ ਇੱਕ ਹਵਾਲਾਤੀ ਦੇ ਕਬਜ਼ੇ ਤੋਂ ਮੋਬਾਇਲ ਫੋਨ ਬਰਾਮਦ ਕੀਤਾ ਹੈ।
ਹੁਣ ਥਾਣਾ ਡਿਵੀਜ਼ਨ ਨੰਬਰ 7 ਦੀ ਤਾਜਪੁਰ ਚੌਕੀ ਪੁਲਸ ਨੇ ਦੋਵਾਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਦੋਸ਼ੀਆਂ ਦੀ ਪਛਾਣ ਤਾਜਪੁਰ ਰੋਡ ਦੀ ਈ.ਡਬਲਿਯੂ.ਐੱਸ. ਕਾਲੋਨੀ ਨਿਵਾਸੀ ਗਗਨਦੀਪ ਸਿੰਘ ਅਤੇ ਤਾਜਪੁਰ ਰੋਡ ਸਥਿਤ ਇੰਦਰਾਪੁਰੀ ਦੀ ਗਲੀ ਨੰ.1 ਨਿਵਾਸੀ ਹਵਾਲਾਤੀ ਹਰਦੀਪ ਸਿੰਘ ਵਜੋਂ ਹੋਈ ਹੈ।ਏ.ਐੱਸ.ਆਈ. ਰਾਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸਹਾਇਕ ਜੇਲ ਸੁਪਰਡੈਂਟ ਹਰਮਿੰਦਰ ਸਿੰਘ ਦੀ ਸ਼ਿਕਾਇਤ ‘ਤੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ 17 ਅਗਸਤ ਨੂੰ ਸੀ.ਆਰ.ਪੀ. ਐੱਫ. ਦੀ ਟੀਮ ਜੇਲ ਦੀ ਚਾਰਦਿਵਾਰੀ ਨਾਲ ਬਾਹਰ ਗਸ਼ਤ ਕਰ ਰਹੀ ਸੀ।ਇਸ ਦੌਰਾਨ ਟੀਮ ਨੇ ਪਲੈਟਿਨਾ ਮੋਟਰਸਾਈਕਲ ਸਵਾਰ ਨੂੰ ਜੇਲ ਦੇ ਅੰਦਰ ਸਾਮਾਨ ਸੁੁੱਟਦੇ ਦੇਖਿਆਂ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ।ਟੀਮ ਨੇ ਉਕਤ ਦੋਸ਼ੀ ਕੋਲੋਂ ਤੰਬਾਕੂ ਦੀਆਂ 45 ਪੁੜੀਆਂ, ਨਸ਼ੇ ਦੀਆਂ ਗੋਲੀਆਂ, ਵੀਵੋ ਕੰਪਨੀ ਦਾ ਇੱਕ ਮੋਬਾਇਲ ਅਤੇ 130 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।ਉਕਤ ਦੋਸ਼ੀ ਕੋਲੋਂ ਪੁੱਛਗਿਛ ਤੋਂ ਬਾਅਦ ਟੀਮ ਨੇ ਜੇਲ ਦੇ ਅੰਦਰ ਤਲਾਸ਼ੀ ਕੀਤੀ ਜਾ ਰਹੀ ਹੈ।ਇਸ ਦੌਰਾਨ ਦੋਸ਼ੀ ਹਰਦੀਪ ਕੋਲੋਂ ਮੋਬਾਇਲ ਫੋਨ ਬਰਾਮਦ ਕੀਤਾ ਹੈ।ਰਾਜਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਗਗਨਦੀਪ ਸਿੰਘ ਨੂੰ ਅਦਾਲਤ ਤੋਂ ਰਿਮਾਂਡ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ।