youth beaten robbed cash phone: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਬੇਖੌਫ ਚੋਰਾਂ ਨੂੰ ਪੁਲਿਸ ਦਾ ਵੀ ਖੌਫ ਨਹੀਂ ਰਿਹਾ ਹੈ।ਹਰ ਰੋਜ਼ ਚੋਰੀਆਂ ਦੀਆਂ ਅਣਗਿਣਤ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਹੁਣ ਤਾਜ਼ਾ ਮਾਮਲਾ ਇੱਥੇ ਦੇ ਥਾਣਾ ਸੁਧਾਰ ਅਧੀਨ ਪਿੰਡ ਹਲਵਾਰਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਬਾਈਕ ਸਵਾਰ ਨੌਜਵਾਨ ਨੂੰ ਕਾਰ ਸਵਾਰ ਲੁਟੇਰਿਆਂ ਨੇ ਰਸਤੇ ‘ਚ ਰੋਕ ਕੇ ਉਸ ਤੋਂ ਨਗਦੀ ਸਮੇਤ ਮੋਬਾਇਲ ਫੋਨ ਖੋਹ ਫਰਾਰ ਹੋ ਗਏ। ਇੰਨਾ ਹੀ ਨਹੀਂ ਲੁਟੇਰਿਆਂ ਨੇ ਨੌਜਵਾਨ ਦੀ ਕਾਫੀ ਕੁੱਟਮਾਰ ਵੀ ਕੀਤੀ। ਪੁਲਿਸ ਨੇ ਪੀੜਤ ਨੌਜਵਾਨਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ।
ਜ਼ਖਮੀ ਹਾਲਤ ‘ਚ ਨੌਜਵਾਨ ਨੂੰ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ, ਜਿਸ ਦੀ ਪਛਾਣ ਹਰਜਿੰਦਰ ਸਿੰਘ ਦੇ ਨਾਂ ਨਾਲ ਹੋਈ। ਉਸਨੇ ਦੱਸਿਆ ਕਿ ਉਹ ਇੰਟਰਲਾਕ ਟਾਈਲ ਫ਼ੈਕਟਰੀ ‘ਚ ਕੰਮ ਕਰਦਾ ਹੈ ਅਤੇ ਉਸ ਕੋਲ ਉਗਰਾਹੀ ਦੇ ਅਠਾਰਾਂ ਹਜ਼ਾਰ ਰੁਪਏ ਕੋਲ ਸਨ ਅਤੇ ਹੋਰ ਪੈਸੇ ਉਗਰਾਹੀ ਲਈ ਪਿੰਡ ਰਾਜੋਆਣਾ ਖੁਰਦ ਨੂੰ ਜਾ ਰਿਹਾ ਸੀ। ਜਦੋਂ ਉਬ ਹਲਵਾਰਾ ਤੋਂ ਨੇੜੇ ਪਹੁੰਚਿਆ ਤਾਂ ਉਸ ਨੂੰ ਇਕ ਬਿਸਕੁਟੀ ਰੰਗ ਦੀ ਪੁਰਾਣੀ ਕਾਰ ‘ਚ ਸਵਾਰ 5 ਲੁਟੇਰਿਆਂ ਨੇ ਘੇਰਿਆ ਅਤੇ ਕੁੱਟਮਾਰ ਕਰ ਕੇ ਸਾਰੀ ਨਕਦੀ ਅਤੇ ਦੋ ਮੋਬਾਈਲ ਫ਼ੋਨ ਖੋਹ ਲਏ। ਪੀੜਤ ਨੌਜਵਾਨ ਨੇ ਦੱਸਿਆ ਕਿ ਲੁਟੇਰੇ ਉਸ ਦਾ ਮੋਟਰਸਾਈਕਲ ਵੀ ਖੋਹਣਾ ਚਾਹੁੰਦੇ ਸੀ ਪਰ ਉਸ ਨੇ ਜੱਦੋ-ਜਹਿਦ ਕਰ ਕੇ ਬਚਾ ਲਿਆ ਪਰ ਉਨ੍ਹਾਂ ਲੋਹੇ ਦੀਆਂ ਲੱਠਾਂ ਨਾਲ ਕੁੱਟ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਪੁਲਿਸ ਨੇ ਮਾਮਲੇ ਸਬੰਧੀ ਜਾਂਚ ਕਰ ਰਹੀ ਹੈ।