ਸਮਰਾਲਾ ਦੇ ਖੰਨਾ ‘ਚ ਇਕ ਜਿਊਲਰੀ ਦੀ ਦੁਕਾਨ ‘ਚੋਂ ਇਕ ਬਦਮਾਸ਼ ਗਾਹਕ ਬਣ ਕੇ ਆਇਆ ਤੇ ਲੱਖਾਂ ਦੇ ਗਹਿਣੇ ਚੋਰੀ ਕਰਕੇ ਰਫੂਚੱਕਰ ਹੋ ਗਿਆ। ਬਦਮਾਸ਼ ਔਰਤਾਂ ਨਾਲ ਦੁਕਾਨ ਅੰਦਰ ਵੜਿਆ ਅਤੇ ਸੁਨਿਆਰੇ ਨੂੰ ਗਹਿਣੇ ਦਿਖਾਉਣ ਲਈ ਕਿਹਾ। ਇਸ ਦੌਰਾਨ ਉਹ 5-6 ਲੱਖ ਰੁਪਏ ਦੇ ਗਹਿਣੇ ਲੈ ਕੇ ਭੱਜ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਸ਼ਾਮ 7.15 ਵਜੇ ਇਕ ਬੰਦਾ ਬੰਧਨ ਜਿਊਲਰਜ਼ ਦੀ ਦੁਕਾਨ ‘ਤੇ ਗਾਹਕ ਬਣ ਕੇ ਆਇਆ। ਦੁਕਾਨ ਮਾਲਕ ਦੀਪਕ ਵਰਮਾ ਨੇ ਦੱਸਿਆ ਕਿ ਦੋਸ਼ੀ ਦੋ ਔਰਤਾਂ ਨਾਲ ਦੁਕਾਨ ‘ਤੇ ਆਇਆ ਸੀ। ਔਰਤਾਂ ਵੱਖ-ਵੱਖ ਆਈਆਂ ਸਨ, ਪਰ ਉਸ ਨੂੰ ਲੱਗਾ ਕਿ ਇਹ ਸਾਰੇ ਇਕੱਠੇ ਹਨ। ਬੰਦੇ ਨੇ ਸੋਨੇ ਦੀਆਂ ਮੁੰਦਰੀਆਂ ਦਿਖਾਉਣ ਲਈ ਕਿਹਾ।
ਦੀਪਕ ਨੇ ਮੁੰਦਰੀਆਂ ਦਾ ਡੱਬਾ ਸਾਹਮਣੇ ਰੱਖਿਆ ਤਾਂ ਬਦਮਾਸ਼ ਬੰਦੇ ਨੇ ਮੁੰਦਰੀਆਂ ਪਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਫਿਰ ਉਸ ਨੇ ਹੋਰ ਰਿੰਗ ਦਿਖਾਉਣ ਲਈ ਕਿਹਾ। ਜਿਵੇਂ ਹੀ ਦੀਪਕ ਦੂਜਾ ਡੱਬਾ ਕੱਢਣ ਲਈ ਮੁੜਿਆ ਤਾਂ ਦੋਸ਼ੀ ਪਹਿਲਾ ਡੱਬਾ ਲੈ ਕੇ ਭੱਜ ਗਿਆ। ਉਹ ਬਾਹਰ ਖੜ੍ਹੀ ਕ੍ਰੇਟਾ ਕਾਰ ਵਿੱਚ ਫਰਾਰ ਹੋ ਗਿਆ।
ਸੁਨਿਆਰੇ ਨੇ ਦੱਸਿਆ ਕਿ ਚੋਰੀ ਹੋਏ ਬਕਸੇ ਵਿੱਚ ਸੋਨੇ ਦੀਆਂ 12 ਮੁੰਦਰੀਆਂ ਸਨ, ਜਿਨ੍ਹਾਂ ਦੀ ਕੀਮਤ 5 ਤੋਂ 6 ਲੱਖ ਰੁਪਏ ਹੈ। ਜਿਵੇਂ ਹੀ ਬਦਮਾਸ਼ ਬੰਦਾ ਡੱਬਾ ਚੁੱਕ ਕੇ ਭਜਿਆ ਤਾਂ ਦੁਕਾਨਦਾਰ ਨੇ ਰੌਲਾ ਪਾਇਆ। ਉਸ ਦੀ ਆਵਾਜ਼ ਸੁਣ ਕੇ ਕੁਝ ਲੋਕਾਂ ਨੇ ਕਾਰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਭੱਜ ਗਿਆ।
ਇਹ ਵੀ ਪੜ੍ਹੋ :ਘਰੋਂ ਸੈਰ ਕਰਨ ਗਏ ਗੱਭਰੂ ਜਵਾਨ ਮੁੰਡੇ ਦੀ ਭੇ.ਤਭਰੇ ਹਲਾਤਾਂ ‘ਚ ਮੌ/ਤ, ਖੰਗਾਲੇ ਜਾ ਰਹੇ CCTV ਕੈਮਰੇ
ਡੀਐਸਪੀ ਤਰਲੋਚਨ ਸਿੰਘ ਮੁਤਾਬਕ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਇਲਾਕੇ ਨੂੰ ਵਾਇਰਲੈੱਸ ਤਰੀਕੇ ਨਾਲ ਸੀਲ ਕਰ ਦਿੱਤਾ ਗਿਆ ਸੀ। ਪੁਲਿਸ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਬਦਮਾਸ਼ ਦੀ ਭਾਲ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
