Man killed for refusing: ਸਕੂਟੀ ਸਵਾਰ ਦੋ ਨੌਜਵਾਨਾਂ ਨੇ ਸ਼ਰਾਬ ਦੇ ਠੇਕੇ ਦੇ ਕਰੰਦੇ ਨੂੰ ਤਸ਼ੱਦਦ ਢਾਹ ਕੇ ਕੁੱਟਿਆ ਅਤੇ ਹੱਤਿਆ ਕਰ ਦਿੱਤੀ। ਦੋਸ਼ੀ 500 ਰੁਪਏ ਵਿੱਚ 5 ਬੋਤਲਾਂ ਸ਼ਰਾਬ ਮੰਗ ਰਹੇ ਸਨ। ਇਨਕਾਰ ਕਰਨ ‘ਤੇ, ਉਹ ਭੜਕ ਗਏ ਅਤੇ ਕਤਲ ਕਰ ਦਿੱਤਾ ਅਤੇ ਸ਼ਰਾਬ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਅਣਪਛਾਤੇ ‘ਤੇ ਮਾਮਲਾ ਦਰਜ ਕਰ ਲਿਆ ਹੈ। ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਦਾ ਰਹਿਣ ਵਾਲਾ, ਦਿਨੇਸ਼ ਸ਼ੁਕਲਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਹ ਆਪਣੇ ਬੇਟੇ ਰਜਿੰਦਰ ਸ਼ੁਕਲਾ (25) ਦੇ ਨਾਲ ਸਮਾਣਾ ਰੋਡ ‘ਤੇ ਪਿੰਡ ਨਿਦਮਪੁਰ ਵਿਖੇ ਸ਼ਰਾਬ ਦੇ ਠੇਕੇ ‘ਤੇ ਕੰਮ ਕਰਦਾ ਹੈ। 27 ਨਵੰਬਰ ਨੂੰ, ਜਸਬੀਰ ਸਿੰਘ ਰਾਤ ਦੇ ਖਾਣੇ ਤੋਂ ਬਾਅਦ ਵਰਾਂਡੇ ਵਿਚ ਸੌਂ ਗਏ. ਜਦੋਂ ਕਿ ਰਾਜੂ ਠੇਕੇ ‘ਤੇ ਡਿਊਟੀ ਕਰ ਰਿਹਾ ਸੀ।
ਰਾਤ 10 ਵਜੇ ਦੇ ਕਰੀਬ ਦੋ ਨੌਜਵਾਨ ਸਕੂਟੀ ਤੇ ਆਏ ਜੋ ਰਾਜੂ ਕੋਲੋਂ ਸ਼ਰਾਬ ਦੀ ਮੰਗ ਕਰਦੇ ਸਨ। ਜਦੋਂ ਉਨ੍ਹਾਂ 5 ਬੋਤਲਾਂ ਸ਼ਰਾਬ 500 ਰੁਪਏ ਵਿੱਚ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਝਗੜਾ ਕਰਨ ਲੱਗੇ। ਰੌਲਾ ਸੁਣ ਕੇ ਜਸਬੀਰ ਸਿੰਘ ਦੀ ਜਾਗ ਖੁੱਲ ਗਈ। ਉਨ੍ਹਾਂ ਨੂੰ ਵੇਖਦਿਆਂ ਹੀ ਦੋਵਾਂ ਨੇ ਠੇਕੇ ਦੀ ਲੋਹੇ ਦੀ ਗਰਿੱਲ ਨੂੰ ਤੋੜ ਦਿੱਤੀ ਅਤੇ ਰਾਜੂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੌਜਵਾਨਾਂ ਨੇ ਉਸਦੇ ਸਿਰ ਤੇ ਕਈ ਵਾਰ ਕੀਤੇ। ਦੋਸ਼ੀ ਸਕੂਟੀ ‘ਤੇ ਨਿਦਾਮਪੁਰ ਵੱਲ ਭੱਜੇ। ਰਾਜੂ ਦੀ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ।
ਇਹ ਵੀ ਦੇਖੋ : ਕਿਸਾਨਾਂ ਮੁਹਰੇ Modi ਦੀ ਬੋਲਤੀ ਹੋ ਗਈ ਬੰਦ, Amit Shah ਨੇ ਟੇਕੇ ਗੋਡੇ, ਜਾਣੋ ਆਖਿਰ ਹੋਇਆ ਕੀ ?