ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਵਜ਼ੂ ਕਰਨ ਵਾਲਾ ਮੁਸਲਿਮ ਨੌਜਵਾਨ ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਸੋਸ਼ਲ ਮੀਡੀਆ ‘ਤੇ ਆਇਆ। ਹਾਲਾਂਕਿ, ਉਸ ਨੇ ਸ੍ਰੀ ਦਰਬਾਰ ਸਾਹਿਬ ਜਾਂ ਉਸ ਵਿਰੁੱਧ ਕੀਤੀ ਗਈ ਕਾਨੂੰਨੀ ਕਾਰਵਾਈ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਇੱਕ ਹੋਰ ਮੁਸਲਿਮ ਵਿਅਕਤੀ ਨੇ ਇੰਸਟਾਗ੍ਰਾਮ ‘ਤੇ ਨੌਜਵਾਨ ਸੁਬਹਾਨ ਰੰਗਰੀਜ਼ ਦੀ ਇੱਕ ਵੀਡੀਓ ਪੋਸਟ ਕੀਤੀ।

ਨੌਜਵਾਨ ਕਹਿੰਦਾ ਹੈ, “ਸਾਡਾ ਛੋਟਾ ਭਰਾ, ਸੁਬਹਾਨ ਰੰਗਰੀਜ਼, ਵਾਪਸ ਆ ਗਿਆ ਹੈ। ਭਰਾਵਾਂ ਨੇ ਦੁਆ ਕੀਤੀ, ਅਤੇ ਭਰਾ ਸਾਡੇ ਕੋਲ ਹੈ।” ਇਸ ਵਿੱਚ ਸੁਬਹਾਨ ਰੰਗਰੀਜ਼ ਕਹਿੰਦਾ ਹੈ, “ਅੱਲਾਹ ਦਾ ਸ਼ੁਕਰ ਹੈ, ਮੈਂ ਸਹੀ ਸਲਾਮਤ ਹਾਂ। ਠੀਕ-ਠਾਕ ਹਾਂ ਤੁਹਾਡੇ ਸਾਰਿਆਂ ਦੀ ਦੁਆ ਨਾਲ। ਮੈਂ ਇਹੀ ਕਹਾਂਗਾਕਿ ਨਮਾਜ ਪੜ੍ਹੋ, ਰੋਜਾ ਰੱਕੋ ਅਤੇ ਅੱਲਾਹ ਨੂੰ ਦੁਆ ਕਰੋ। ਖਾਸ ਗੱਲ ਇਹ ਹੈ ਕਿ ਪਹਿਲਾਂ ਦੇ ਵੀਡੀਓ ਵਾਂਗ ਇਸ ਵਾਰ ਸੁਬਹਾਨ ਦਾ ਐਟੀਟਿਊਡ ਨਜਰ ਨਹੀਂ ਆਇਆ, ਜਿਸਕਰਕੇ ਸਿੱਖ ਭਾਈਚਾਰੇ ਨੇ ਉਸ ਦ ਮਾਫੀ ਨੂੰ ਕਬੂਲ ਨਹੀਂ ਕੀਤਾ ਸੀ ਤੇ ਨਿਹੰਗ ਸਿੰਘਾਂ ਨੇ ਉਸ ਨੂੰ ਕੁੱਟਿਆ ਸੀ। ਉਸ ‘ਤੇ ਬੇਅਦਬੀ ਦ ਕੇਸ ਦਰਜ ਹੋਇਆ ਅਤੇ ਉਸ ਨੂੰ ਜੇਲ੍ਹ ਤੱਕ ਜਾਣਾ ਪਿਆ। ਉਹ ਵੀਰਵਾਰ ਨੂੰ ਜੇਲ੍ਹ ਤੋਂ ਬਾਹਰ ਆਇਆ।
ਇਹ ਵੀ ਪੜ੍ਹੋ :
24 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਨਿਹੰਗ ਸਿੰਘਾਂ ਨੇ ਇੱਕ ਨੌਜਵਾਨ ਅਤੇ ਉਸਦੇ ਸਾਥੀ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਦੌਰਾਨ ਦੋਵੇਂ ਆਦਮੀ ਮੁਆਫ਼ੀ ਮੰਗਦੇ ਹੋਏ ਦੇਖੇ ਗਏ। ਇਹ ਕਾਰਵਾਈ ਨਿਹੰਗ ਸਿੰਘ ਵਿੱਕੀ ਥਾਮਸ ਨੇ ਕੀਤੀ। ਇਸ ਤੋਂ ਬਾਅਦ ਨੌਜਵਾਨ ਨੂੰ ਗਾਜ਼ੀਆਬਾਦ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਵੀ ਅੰਮ੍ਰਿਤਸਰ ਪੁਲਿਸ ਕੋਲ ਬੇਅਦਬੀ ਦਾ ਮਾਮਲਾ ਦਰਜ ਕਰਕੇ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਉਸ ਨੂੰ ਇੱਥੇ ਲੈ ਆਈ।
ਵੀਡੀਓ ਲਈ ਕਲਿੱਕ ਕਰੋ -:
























