ਤਰਨਤਾਰਨ ਜ਼ਿਲ੍ਹੇ ਵਿਚ ਜਵਾਈ ਵੱਲੋਂ ਆਪਣੀ ਸੱਸ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਜਗੀਰ ਕੌਰ ਉਮਰ 47 ਸਾਲ ਵਜੋਂ ਹੋਈ ਹੈ।
ਇਸ ਮਾਮਲੇ ਸੰਬੰਧੀ ਮ੍ਰਿਤਕਾ ਦੀ ਧੀ ਕੰਵਲਜੀਤ ਕੌਰ ਦੱਸਿਆ ਕਿ ਉਸਦਾ ਪੇਕਾ ਪਿੰਡ ਬਾਕੀਪੁਰ ਹੈ। ਉਸ ਦਾ ਵਿਆਹ ਨਿਸ਼ਾਨ ਸਿੰਘ ਨਾਲ ਹੋਇਆ ਸੀ ਅਤੇ ਉਸ ਦਾ ਪਤੀ ਅਕਸਰ ਹੀ ਉਸ ਦੀ ਮਾਂ ਕੋਲੋਂ ਦਾਜ ਮੰਗਦਾ ਰਹਿੰਦਾ ਸੀ। ਉਸਦਾ ਇੱਕ ਭਰਾ ਗੁਰਵਿੰਦਰ ਸਿੰਘ ਹੈ, ਜੋਕਿ ਵਿਦੇਸ਼ ਮਨੀਲਾ ਗਿਆ ਹੋਇਆ ਹੈ। ਉਸ ਦੀ ਮਾਤਾ ਜਗੀਰ ਕੌਰ ਇਥੇ ਇਕੱਲੀ ਰਹਿੰਦੀ ਸੀ।
ਕੰਵਲਜੀਤ ਕੌਰ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਦੀ ਰਾਤ ਨੂੰ ਉਸ ਦੇ ਪਤੀ ਨਿਸ਼ਾਨ ਸਿੰਘ ਨੇ ਉਸ ਦੀ ਕੁੱਟਮਾਰ ਕੀਤੀ ਸੀ। 22 ਮਾਰਚ ਨੂੰ ਜਦੋਂ ਉਸ ਦਾ ਪਤੀ ਪ੍ਰਾਈਵੇਟ ਸਕਿਓਰਿਟੀ ਡਿਊਟੀ ਲਈ ਚੰਡੀਗੜ੍ਹ ਗਿਆ ਸੀ ਤਾਂ ਉਹ ਆਪਣੇ 9 ਸਾਲਾਂ ਪੁੱਤਰ ਅਕਾਸ਼ਦੀਪ ਸਿੰਘ ਨੂੰ ਲੈਕੇ ਆਪਣੇ ਪੇਕੇ ਘਰ ਆ ਗਈ।
ਉਸ ਨੇ ਦੱਸਿਆ ਕਿ ਉਸ ਦਾ ਪਤੀ ਉਸ ਦੀ ਮਾਤਾ ਕੋਲੋਂ ਪੰਜ ਲੱਖ ਰੁਪਏ ਮੰਗਦਾ ਸੀ, ਉਸ ਦੀ ਮਾਤਾ ਪਹਿਲਾਂ ਵੀ ਉਸ ਨੂੰ ਤਿੰਨ ਲੱਖ ਰੁਪਏ ਦੇ ਚੁੱਕੀ ਹੈ। ਬੀਤੇ ਦਿਨ ਉਸ ਦਾ ਪਤੀ ਆਪਣੀ ਪਿਸਤੌਲ ਲੈਕੇ ਬੁਲਟ ਮੋਟਰਸਾਈਕਲ ‘ਤੇ ਸਵਾਰ ਹੋਕੇ ਸ਼ਾਮ ਨੂੰ ਪਿੰਡ ਬਾਕੀਪੁਰ ਆਇਆ ਅਤੇ ਆਉਂਦਿਆਂ ਹੀ ਉਸ ਨੂੰ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ। ਇਸ ‘ਤੇ ਉਸਦੀ ਮਾਤਾ ਨੇ ਉਸਨੂੰ ਘਰੋਂ ਚਲੇ ਜਾਣ ਲਈ ਕਿਹਾ ਤਾਂ ਉਸ ਨੇ ਆਪਣੀ ਪਿਸਤੌਲ ਨਾਲ ਦੋ ਫਾਇਰ ਸਾਈਡਾਂ ਨੂੰ ਕੀਤੇ ਤੇ ਤੀਜਾ ਸਿੱਧਾ ਫਾਇਰ ਉਸ ਦੀ ਮਾਤਾ ਜਗੀਰ ਕੌਰ ਵੱਲ ਕੀਤਾ, ਜੋ ਉਸ ਦੀ ਮਾਤਾ ਜਗੀਰ ਕੌਰ ਦੇ ਛਾਤੀ ਵਿੱਚ ਲੱਗਾ ਤੇ ਉਸਦੀ ਮਾਤਾ ਜ਼ਮੀਨ ‘ਤੇ ਡਿੱਗ ਪਈ।
ਇਹ ਵੀ ਪੜ੍ਹੋ : ਗਾਹਕ ਬਣ ਸੁਨਿਆਰੇ ਕੋਲ ਆਇਆ ਬੰਦਾ, ਮੁੰਦਰੀਆਂ ਵੇਖਣ ਦੇ ਬਹਾਨੇ ਸੋਨੇ ਵਾਲੇ ਡੱਬਾ ਲੈ ਹੋਇਆ ਰਫੂਚੱਕਰ
ਜਦੋਂ ਕੁਲਿੰਦਰ ਕੌਰ ਨੇ ਰੌਲਾ ਪਾਇਆ ਤਾਂ ਨਿਸ਼ਾਨ ਸਿੰਘ ਆਪਣੀ ਪਿਸਤੌਲ ਸਮੇਤ ਆਪਣਾ ਬੁਲਟ ਮੋਟਰਸਾਈਕਲ ਲੈ ਕੇ ਧਮਕੀਆਂ ਦਿੰਦਾ ਭਜ ਗਿਆ। ਉਸਨੇ ਆਪਣੀ ਮਾਤਾ ਨੂੰ ਗੁਰੂ ਨਾਨਕ ਦੇਵ ਸੁਪਰਸਪੈਸ਼ਲਿਟੀ ਹਸਪਤਾਲ ਤਰਨ ਤਾਰਨ ਦਾਖਲ ਕਰਵਾਇਆ, ਜਿਥੇ ਇਲਾਜ ਦੌਰਾਨ ਉਸ ਦੀ ਮਾਤਾ ਦੀ ਮੌਤ ਹੋ ਗਈ। ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
