ਬਠਿੰਡਾ ਵਿੱਚ ਇੱਕ ਜੋੜੇ ਦੀ ਮੌਤ ਦਾ ਮਾਮਲਾ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਤੀ ਨੇ ਪਹਿਲਾਂ ਆਪਣੀ ਪਤਨੀ ਨੂੰ ਕਤਲ ਕਰ ਦਿੱਤਾ ਤੇ ਫਿਰ ਖੁਦ ਵੀ ਫਾਹਾ ਲੈ ਲਿਆ। ਘਟਨਾ ਜੁਝਾਰ ਸਿੰਘ ਨਗਰ ਵਿੱਚ ਵਾਪਰੀ।
ਮ੍ਰਿਤਕਾਂ ਦੀ ਪਛਾਣ ਸੁਖਦੀਪ ਸਿੰਘ (27) ਅਤੇ ਉਸਦੀ ਪਤਨੀ ਸੁਖਮ ਕੌਰ ਵਜੋਂ ਹੋਈ ਹੈ। ਸੁਖਦੀਪ ਪਿੰਡ ਗਿੱਦੜ ਦਾ ਰਹਿਣ ਵਾਲਾ ਸੀ, ਜਦਕਿ ਸੁਖਮ ਕੌਰ ਪਿੰਡ ਖਿਆਲੀ ਦੀ ਵਸਨੀਕ ਸੀ।
ਇਹ ਘਟਨਾ ਗਲੀ ਨੰਬਰ 1/4 ਵਿੱਚ ਵਾਪਰੀ। ਜਦੋਂ ਗੁਆਂਢ ਵਿਚ ਰਹਿੰਦੀ ਇੱਕ ਕੁੜੀ ਨੇ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ, ਉਨ੍ਹਾਂ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਦੀ ਜਾਣਕਾਰੀ ਮਕਾਨ ਮਾਲਕ ਨੂੰ ਦਿੱਤੀ ਗਈ, ਜਿਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਆ ਕੇ ਦਰਵਾਜ਼ਾ ਤੋੜਿਆ ਤਾਂ ਪਤਨੀ ਹੇਠਾਂ ਪਈ ਹੋਈ ਸੀ ਤੇ ਉਸ ਦਾ ਘਰਵਾਲਾ ਪੱਖੇ ਨਾਲ ਲਟਕਿਆ ਹੋਇਆ ਸੀ।

ਕੈਂਟ ਥਾਣੇ ਦੇ ਐਸਐਚਓ ਦਲਜੀਤ ਸਿੰਘ ਅਤੇ ਡੀਐਸਪੀ ਸਰਬਜੀਤ ਸਿੰਘ ਬਰਾੜ ਮੌਕੇ ’ਤੇ ਪੁੱਜੇ। ਡੀਐਸਪੀ ਬਰਾੜ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸੁਖਦੀਪ ਨੇ ਪਹਿਲਾਂ ਆਪਣੀ ਪਤਨੀ ਦਾ ਕਤਲ ਕੀਤਾ। ਇਸ ਤੋਂ ਬਾਅਦ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਫੋਰੈਂਸਿਕ ਲੈਬ ਟੀਮ ਨੂੰ ਬੁਲਾਇਆ ਗਿਆ ਹੈ। ਪੁਲਿਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਮਕਾਨ ਮਾਲਕ ਮੁਤਾਬਕ ਇਹ ਪਰਿਵਾਰ ਹਫਤਾ ਪਹਿਲਾਂ ਪਹਿਲਾਂ ਹੀ ਇੱਥੇ ਕਿਰਾਏ ‘ਤੇ ਆਇਆ ਸੀ। ਕੋਈ ਲੜਾਈ-ਝਗੜੇ ਦੀ ਆਵਾਜ਼ ਵੀ ਨਹੀਂ ਆਉਂਦੇ ਸਨ। ਪੁਲਿਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ।
ਦੂਜੇ ਪਾਸੇ ਦੋਹਾਂ ਦੇ ਪਰਿਵਾਰਕ ਮੈਂਬਰ ਵੀ ਰੌਂਦੇ-ਕੁਰਲਾਉਂਦੇ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਦੋਵੇਂ ਜਣੇ ਘਰ ਤੋਂ ਵੱਖ ਰਹਿ ਰਹੇ ਸਨ। ਦੋਹਾਂ ਨੇ ਲਵ ਮੈਰਿਜ ਕਰਵਾਈ ਸੀ। ਕੁੜੀ ਨੂੰ ਸਹੁਰਾ ਪਰਿਵਾਰ ਸਵੀਕਾਰ ਨਹੀਂ ਕਰ ਰਿਹਾ ਸੀ ਤਾਂ ਦੋਵੇਂ ਵੱਖਰੇ ਰਹਿ ਰਹੇ ਸਨ। ਮੁੰਡੇ ਨੇ ਆਪਣੇ ਪਰਿਵਾਰ ਨਾਲ ਗੱਲਬਾਤ ਵੀ ਬੰਦ ਕਰ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -:
























