ਕੌਣ ਬਣੇਗਾ ਕਰੋੜਪਤੀ ਵਿਚ ਜਾਣ ਦਾ ਸੁਪਣਾ ਕਈ ਨੌਜਵਾਨ ਵੇਖਦੇ ਹਨ। ਸੰਗਰੂਰ ਦੇ ਨੌਜਵਾਨ ਮਾਨਵਪ੍ਰੀਤ ਦਾ ਇਹ ਸੁਪਣਾ ਪੂਰਾ ਹੋਇਆ। ਉਹ ਨਾ ਸਿਰਫ ਅਮਿਤਾਭ ਬੱਚਨ ਦੇ ਸਾਹਮਣੇ ਕੌਣ ਬਣੇਗਾ ਕਰੋੜਪਤੀ ਵਿਚ ਪਹੁੰਚਿਆ ਸਗੋਂ ਉਥੋਂ 25 ਲੱਖ ਰੁਪਏ ਵੀ ਜਿੱਤੇ।
ਕੌਣ ਬਨੇਗਾ ਕਰੋੜਪਤੀ 17″ ਵਿੱਚ ਅਮਿਤਾਭ ਬੱਚਨ ਦੇ ਸਾਹਮਣੇ ਬੈਠਣ ਅਤੇ 25 ਲੱਖ ਜਿੱਤਣ ਵਾਲਾ ਪਹਿਲਾ ਪ੍ਰਤੀਯੋਗੀ ਮਾਨਵਪ੍ਰੀਤ ਸਿੰਘ ਪੰਜਾਬ ਸੰਗਰੂਰ ਦਾ ਰਹਿਣ ਵਾਲਾ ਹੈ ਅਤੇ ਉਸਦਾ ਬਚਪਨ ਵੀ ਇੱਥੇ ਹੀ ਬੀਤਿਆ। ਅੱਜ ਉਸ ਦਾ ਪਰਿਵਾਰ ਲਖਨਊ ਤੋਂ ਪੰਜਾਬ ਵਾਪਸ ਆ ਗਿਆ ਹੈ।
ਮਾਨਵਪ੍ਰੀਤ ਦੇ ਮਾਤਾ-ਪਿਤਾ ਨੇ ਆਪਣੇ ਪੁੱਤਰ ਦੇ ਕੌਣ ਬਣੇਗਾ ਕਰੋੜਪਤੀ ਵਿਚ ਪਹੁੰਚਣ ‘ਤੇ ਕਿਹਾ ਕਿ ਉਸ ਦੀ ਮਿਹਨਤ ‘ਤੇ ਸਾਨੂੰ ਮਾਣ ਹੈ। ਲੋਕਾਂ, ਰਿਸ਼ਤੇਦਾਰਾਂ ਦੀਆਂ ਸਾਨੂੰ ਵਧਾਈਆਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਾਨਵਪ੍ਰੀਤ ਸੈਲਫ ਮੇਡ ਮੈਨ ਏ। ਅਸੀਂ ਸਿਰਫ ਚੌਥੀ ਤੱਕ ਉਸ ਨੂੰ ਪੜ੍ਹਾਇਆ ਬਾਅਦ ਵਿਚ ਉਸ ਨੇ ਖੁਦ ਪੜ੍ਹਾਈ ਵਿਚ ਮਿਹਨਤ ਕੀਤੀ। ਅੱਜਕਲ੍ਹ ਉਹ ਨਾਬਾਰਡ ਨੈਸ਼ਨਲ ਐਗਰੀਕਲਚਰ ਰੂਰਲ ਡਿਵੈਲਪਮੈਂਟ ਬੈਂਕ ਵਿਚ ਲੱਗਾ ਹੈ।

ਜਦੋਂ ਤੋਂ ਕੌਣ ਬਣੇਗਾ ਕਰੋੜਪਤੀ ਸ਼ੁਰੂ ਹੋਇਆ ਉਦੋਂ ਤੋਂ ਉਹ ਉਥੇ ਜਾਣ ਦਾ ਸੁਪਣਾ ਸੀ। ਇੱਕ ਵਾਰ ਪਹਿਲਾਂ ਵੀ ਉਸ ਨੇ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਕਾਲ ਨਹੀਂ ਆਈ ਪਰ ਇਸ ਵਾਰ ਉਸ ਨੂੰ ਤੇ ਉਸ ਦੀ ਪਤਨੀ ਦੋਹਾਂ ਨੂੰ ਉਥੇ ਜਾਣ ਦਾ ਮੌਕਾ ਮਿਲ ਗਿਆ ਪਰ ਉਸ ਦੀ ਪਤਨੀ ਦੀਆਂ ਕੁਝ ਹੈਲਥ ਪ੍ਰਾਬਲਮ ਕਰਕੇ ਉਹ ਨਹੀਂ ਜਾ ਸਕੀ। ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ।
ਇਹ ਵੀ ਪੜ੍ਹੋ : ਯੂਟਿਊਬਰ ਅਰਮਾਨ ਮਲਿਕ ਦੀਆਂ ਵਧੀਆਂ ਮੁਸ਼ਕਲਾਂ, ਪਟਿਆਲਾ ਕੋਰਟ ਨੇ ਦੋਵੇਂ ਪਤਨੀਆਂ ਸਣੇ ਕੀਤਾ ਤਲਬ
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮਾਨਵਪ੍ਰੀਤ ਸ਼ੋਅ ਵਿੱਚ 25 ਲੱਖ ਰੁਪਏ ਜਿੱਤ ਕੇ ਖੁਸ਼ ਹੈ। ਕਿਉਂਕਿ ਉਸ ਦੀ ਪਤਨੀ ਬਿਮਾਰ ਹੈ ਅਤੇ ਹੁਣ ਉਹ ਉਸ ਦਾ ਸਹੀ ਇਲਾਜ ਕਰਵਾਏਗਾ। ਸੰਗਰੂਰ ਵਿੱਚ ਉਸਦੇ ਘਰ ਮਾਨਵਪ੍ਰੀਤ ਦੀ ਭੈਣ ਨੇ ਕਿਹਾ ਕਿ ਸਾਨੂੰ ਉਸ ‘ਤੇ ਅੱਜ ਹੀ ਨਹੀਂ ਬਲਕਿ ਪਹਿਲਾਂ ਵੀ ਮਾਣ ਹੈ। ਭੈਣ ਨੇ ਕਿਹਾ ਕਿ ਮੇਰੇ ਭਰਾ ਨੇ ਮੈਨੂੰ ਇਹ ਜਿੱਤ ਰੱਖੜੀ ਦੇ ਤੋਹਫ਼ੇ ਵਜੋਂ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























