ਮਨਜਿੰਦਰ ਮੰਨਾ ਨੇ ਗੈਂਗਸਟਰ ਕੁਲਵੀਰ ਨਰੂਆਣਾ ਦਾ ਕਤਲ ਕਰ ਦਿੱਤਾ ਹੈ। ਮਨਜਿੰਦਰ ਮੰਨਾ ਨੇ ਕੁਲਵੀਰ ਨਰੂਆਣਾ ਨੂੰ ਮਾਰਨ ਦੀ ਜਿੰਮੇਵਾਰੀ ਲਈ ਸੀ। ਜਿਸ ਦਾ ਖੁਲਾਸਾ ਮਨਜਿੰਦਰ ਮੰਨਾ ਵੱਲੋਂ ਪਾਈ ਗਈ ਇਕ ਫੇਸਬੁੱਕ ਪੋਸਟ ਤੋਂ ਪਤਾ ਲੱਗਾ ਜਿਸ ਵਿੱਚ ਵੱਡੇ ਖੁਲਾਸੇ ਕੀਤੇ ਹਨ।
ਮਨਜਿੰਦਰ ਮੰਨੇ ਨੇ ਪੋਸਟ ਵਿੱਚ ਲਿਖਿਆ ਕਿ ਹਰ ਇੱਕ ਕਹਾਣੀ ਦੇ ਦੋ ਪਹਿਲੂ ਹੁੰਦੇ ਹਨ। ਉਸ ਨੇ ਕਿਹਾ ਕਿ ਲੋਕ ਮੇਰੇ ਬਾਰੇ ਗੱਲਾਂ ਕਰ ਰਹੇ ਹਨ ਕਿ ਮੈਂ ਯਾਰੀ ‘ਚ ਗਦਾਰੀ ਕੀਤੀ ਹੈ। ਉਸ ਨੇ ਇਹ ਵੀ ਲਿਖਿਆ ਕਿ ਮੈਂ ਕੁਲਬੀਰ ਦੇ ਨਾਲ ਬਹੁਤ ਬੁਰਾ ਸਮਾਂ ਦੇਖਿਆ ਹੈ। ਪਰ ਇਕ ਵਿਅਕਤੀ ਨੇ ਕੁੱਝ ਪੈਸੇ ਦੇ ਠੇਕੇ ਦੇ ਵਿਵਾਦ ‘ਚ ਉਨ੍ਹਾਂ ਲੋਕਾਂ ਦੀ ਸਪੋਰਟ ਕੀਤੀ ਜੋ ਇਸ ਨੂੰ ਅਜੇ ਕੁੱਝ ਮਹੀਨਿਆਂ ਤੋਂ ਹੀ ਜਾਨਣ ਲੱਗੇ ਸਨ।
ਇਕ ਸਾਜਿਸ਼ ਦੇ ਤਹਿਤ ਇਸ ਨੇ ਮੈਨੂੰ ਆਪਣੇ ਘਰ ਬੁਲਾਇਆ ਅਤੇ ਐਂਟੀ ਪਾਰਟੀ ਦੇ 10 ਲੋਕਾਂ ਸਾਹਮਣੇ ਬੇਇਜ਼ਤ ਕੀਤਾ। ਮਨਜਿੰਦਰ ਮੰਨਾ ਨੇ ਕਿਹਾ ਮੇਰੇ ਕੋਲ ਇਕ ਹੀ ਰਸਤਾ ਸੀ ਆਪਣੀ ਅਣਖ ਦਿਖਾਉਣ ਦਾ ਉਸ ਨੇ ਕਿਹਾ ਮੈਂ ਇਕਲੇ ਨੇ ਇਨ੍ਹਾਂ ਦਾ ਸਾਹਮਣਾ ਕੀਤਾ।
ਉਸ ਨੇ ਇਹ ਵੀ ਦੱਸਿਆ ਕਿ ਕੁਲਵੀਰ ਨਰੂਆਣਾ ਮੇਰੇ ਤੋਂ ਇਸ ਲਈ ਵੀ ਖਾਰ ਖਾਂਦਾ ਸੀ ਕਿਉਂਕਿ ਮੇਰੀ ਗੋਲਡੀ ਬਰਾੜ ਨਾਲ ਜਿਆਦਾ ਨਜਦੀਕੀ ਹੋਣ ਦੇ ਚੱਲਦੇ ਲਾਰੇਂਸ ਬਿਸ਼ਨੋਈ ਗਰੁੱਪ ਦੇ ਨਾਲ ਜਿਆਦਾ ਉੱਠਣਾ ਬੈਠਣਾ ਸੀ। ਉਸ ਨੇ ਕਿਹਾ ਮੈਂ ਲਾਰੇਂਸ ਬਿਸ਼ਨੋਈ ਦਾ ਹਿੱਸਾ ਹਾਂ ਤੇ ਕਿਸੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ। ਉਸ ਨੇ ਕਿਹਾ ਮੈਂ ਕੁਲਵੀਰ ਨਰੂਆਣਾ ਨੂੰ ਨਿੱਜੀ ਰੰਜਿਸ਼ ਦੇ ਚਲਦਿਆ ਮਾਰਿਆ ਹੈ।
ਦੇਖੋ ਵੀਡੀਓ : ਦੋਸਤ Manna ਨੇ ਹੀ ਮਾਰਤਾ ‘Gangster Naruana ’! ਵੇਖੋ ਮੌਕੇ ਦੀਆਂ ਤਸਵੀਰਾਂ LIVE