ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਨਸ਼ੇ ਨੂੰ ਖਤਮ ਕਰਨ ਲਈ ਅਹਿਮ ਫੈਸਲਾ ਲਿਆ ਹੈ। ਹੁਣ ਸੂਬੇ ਦੇ ਨਸ਼ਾ ਮੁਕਤੀ ਕੇਂਦਰਾ ਵਿਚ ਬੈੱਡਾਂ ਦੀ ਗਿਣਤੀ 1500 ਤੋਂ 5000 ਕੀਤੀ ਗਈ ਹੈ। ਦੂਜੇ ਪਾਸੇ, ਨਵੇਂ ਨਸ਼ਾ ਮੁਕਤੀ ਕੇਂਦਰ ਸਥਾਪਤ ਕਰਨ ਦਾ ਫੈਸਲਾ ਲਿਆ ਹੈ। ਹਰ ਕੇਂਦਰ ਵਿਚ ਏਅਰ ਕੰਡੀਸ਼ਨਿੰਗ ਤੱਕ ਦੀ ਵਿਵਸਥਾ ਕੀਤੀ ਜਾਏਗੀ।
ਜਦਕਿ OOAT ਕੇਂਦਰਾਂ ਦੀ ਗਿਣਤੀ 529 ਤੋਂ ਵਧ ਕੇ 565 ਕੀਤੀ ਗਈ ਹੈ। ਹਰ ਜ਼ਿਲ੍ਹੇ ਵਿਚ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਯਕੀਨੀ ਕੀਤੀ ਜਾਏਗੀ। ਇਹ ਫੈਸਲਾ ਸਰਕਾਰ ਵੱਲੋਂ ਲਿਆ ਗਿਆ ਹੈ। ਸੀ.ਐੱਮ. ਭਗਵੰਤ ਮਾਨ ਨੇ ਅਫਸਰਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਲਾਪਰਵਾਹੀ ਨਹੀਂ ਚੱਲੇਗੀ, ਸੇਵਾਵਾਂ ਵਿਚ ਗਿਰਾਵਟ ‘ਤੇ ਹੋਵੇਗੀ ਸਖਤ ਕਾਰਵਾਈ ਹੋਵੇਗੀ।
ਪੰਜਾਬ ਸਰਕਾਰ ਨਸ਼ਾ ਤਸਕਰੀ ਰੋਕਣ ਨੂੰ ਲੈ ਕੇ ਕਾਫੀ ਸਖਤ ਹੈ। ਪਿਛਲੇ 60 ਦਿਨਾਂ ਤੋਂ ਸਰਕਾਰ ਐਕਸ਼ਨ ਮੋਡ ‘ਚ ਹੈ। ਇੱਕ ਪਾਸੇ ਸਰਕਾਰ ਨੇ ਪੁਲਿਸ ਅਧਿਕਾਰੀਆਂ ਨੂੰ ਨਸ਼ਾ ਖਤਮ ਕਰਨ ਦੀ ਡੈੱਡਲਾਈਨ ਦਿੱਤੀ ਹੈ। ਇਸ ਦੇ ਨਾਲ ਹੀ ਹੁਣ ਸਰਕਾਰ ਨੇ ਸਿਹਤ ਸਹੂਲਤਾਂ ਦੇ ਪੱਧਰ ਨੂੰ ਸੁਧਾਰਨ ਦੀ ਦਿਸ਼ਾ ਵਿਚ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ : ਰਾਜੀਨਾਮੇ ਲਈ ਜਾ ਰਹੇ ਨੌਜਵਾਨ ਦਾ ਬੇ.ਰਹਿ.ਮੀ ਨਾਲ ਕਤਲ, ਇਕਲੌਤੇ ਪੁੱਤ ਦੀ ਮੌ/ਤ ਨਾਲ ਟੁੱ/ਟੇ ਮਾਪੇ
ਸਰਕਾਰ ਦਾ ਸਾਫ ਕਹਿਣਾ ਹੈ ਕਿ ਨਸ਼ਾ ਪੀੜਤਾਂ ਨੂੰ ਜੇਲ੍ਹ ਭੇਜਣ ਦੀ ਥਾਂ ਉਨ੍ਹਾਂ ਹਸਪਤਾਲ ਵਿਚ ਭਰਤੀ ਕਰਵਾਇਆ ਜਾਏਗਾ। ਦੂਜੇ ਪਾਸੇ, ਸਿਹਤ ਮੰਤਰੀ ਨੇ ਖੁਦ ਪੂਰੇ ਪੰਜਾਬ ਦਾ ਦੌਰਾ ਕੀਤਾ। ਇਸ ਤੋਂ ਬਾਅਦ ਦਿਸ਼ਾ ਵਿਚ ਇਹ ਐਕਸ਼ਨ ਪਲਾਨ ਤਿਆਰ ਕੀਤਾ ਹੈ। ਸੀ.ਐੱਮ. ਸਾਫ ਕਹਿ ਚੁੱਕੇ ਹਨ ਕਿ ਸਾਡਾ ਉਦੇਸ਼ ਸਿਰਫ ਲੋਕਾਂ ਨੂੰ ਨਸ਼ੇ ਦੀ ਲਤ ਤੋਂ ਕੱਢਣਾ ਹੀ ਨਹੀਂ ਹੈ, ਸਗੋਂ ਉਨ੍ਹਾਂ ਨੂੰ ਦੁਬਾਰਾ ਨਵਾਂ ਜੀਵਨ ਸ਼ੁਰੂ ਕਰਨ ਵਿਚ ਮਦਦ ਕਰਨਾ ਵੀ ਹੈ।
ਵੀਡੀਓ ਲਈ ਕਲਿੱਕ ਕਰੋ -:
























