ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਕਸਬੇ ਦੇ ਨੌਜਵਾਨ ਕਸ਼ਿਸ਼ ਗੁਪਤਾ ਨੇ ਯੂਪੀਐਸਸੀ ਵਿੱਚ 587ਵਾਂ ਰੈਂਕ ਪ੍ਰਾਪਤ ਕਰਕੇ ਸਫਲਤਾ ਪ੍ਰਾਪਤ ਕਰਕੇ ਆਪਣੇ ਪਰਿਵਾਰ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਕਸ਼ਿਸ਼ ਗੁਪਤਾ ਨੇ ਆਪਣੀ ਮੁੱਢਲੀ ਸਿੱਖਿਆ ਇੱਕ ਸਥਾਨਕ ਪ੍ਰਾਈਵੇਟ ਸਕੂਲ ਤੋਂ ਅਤੇ ਗ੍ਰੈਜੂਏਸ਼ਨ ਸਿਰਸਾ, ਹਰਿਆਣਾ ਤੋਂ ਕੀਤੀ। ਉਹ ਪਹਿਲੀਆਂ 3 ਵਾਰ UPSC ਪ੍ਰੀਖਿਆ ਵਿੱਚ ਫੇਲ੍ਹ ਹੋ ਗਿਆ ਸੀ ਪਰ ਚੌਥੀ ਕੋਸ਼ਿਸ਼ ਵਿੱਚ 587ਵਾਂ ਰੈਂਕ ਪ੍ਰਾਪਤ ਕਰਕੇ ਸਫਲ ਹੋਇਆ।

ਉਸ ਦੀ ਇਸ ਸਫਲਤਾ ‘ਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਕਸ਼ਿਸ਼ ਦੇ ਪਿਤਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਜਦੋਂ ਕਿ ਉਸਦੀ ਮਾਂ ਇੱਕ ਗਾਇਨੀਕੋਲੋਜਿਸਟ ਹੈ।
ਇਹ ਵੀ ਪੜ੍ਹੋ : ਪਹਿਲਗਾਮ ਹ.ਮ.ਲਾ : ਹਨੀਮੂਨ ਲਈ ਘੁੰਮਣ ਗਏ ਨੇਵੀ ਅਫਸਰ ਦੀ ਮੌ/ਤ, ਸਕਿੰਟਾਂ ‘ਚ ਉਜੜੀਆਂ ਖੁਸ਼ੀਆਂ
ਕਸ਼ਿਸ਼ ਨੇ ਕਿਹਾ ਕਿ ਉਹ ਦਿਨ ਵਿੱਚ 7 ਘੰਟੇ ਪੜ੍ਹਾਈ ਕਰਦਾ ਸੀ। ਉਹ ਪਹਿਲਾਂ ਵੀ 3 ਵਾਰ ਅਸਫਲ ਹੋਇਆ ਸੀ ਪਰ ਹਰ ਵਾਰ ਉਸ ਨੇ ਅਸਫਲਤਾ ਤੋਂ ਕੁਝ ਨਵਾਂ ਸਿੱਖਿਆ। ਉਸ ਦੀ ਮਾਂ ਨੇ ਕਿਹਾ ਕਿ ਅੱਜ ਉਸਦਾ ਸੁਪਨਾ ਸਾਕਾਰ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























