ਅੱਜਕਲ੍ਹ ਚੋਰੀ ਦੀਆਂ ਵਾਰਦਾਤਾਂ ਬਹੁਤ ਜਿਆਦਾ ਵੱਧ ਗਈਆਂ ਹਨ। ਚੋਰ-ਲੁਟੇਰੇ ਹਥਿਆਰਾਂ ਨਾਲ ਬੇਖੌਫ ਘਰਾਂ ਤੇ ਦੁਕਾਨਾਂ ਵਿਚ ਵੜ ਕੇ ਲੁੱਟਾਂ-ਖੋਹਾਂ ਕਰ ਲੈਂਦੇ ਹਨ। ਉਨ੍ਹਾਂ ਦੇ ਹਥਿਆਰ ਵੇਖ ਕੇ ਅਕਸਰ ਸਾਹਮਣੇ ਵਾਲੇ ਵੀ ਡਰ ਜਾਂਦਾ ਹੈ ਪਰ ਤਰਨਤਾਰਨ ਵਿਚ ਇੱਕ ਮੈਡੀਕਲ ਸਟੋਰ ਵਾਲੇ ਨੇ ਆਪਣੀ ਦਿਲੇਰੀ ਨਾਲ ਲੁਟੇਰਿਆਂ ਨੂੰ ਭਜਾ ਦਿੱਤਾ।

ਤਰਨ ਤਾਰਨ ਵਿਖੇ ਮੈਡੀਕਲ ਸਟੋਰ ‘ਚ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਦੋ ਲੁਟੇਰੇ ਹਥਿਆਰਾਂ ਦੇ ਨਾਲ ਮੈਡੀਕਲ ਸਟੋਰ ‘ਚ ਦਾਖਲ ਹੁੰਦੇ ਹਨ। ਦੋਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ ਤੇ ਚੋਰੀ ਲਈ ਦਰਾਜ ਫਰੋਲਣ ਲੱਗ ਜਾਂਦੇ ਹਨ। ਇਸ ਦੌਰਾਨ ਮੈਡੀਕਲ ਸਟੋਰ ‘ਚ ਮੌਜੂਦ ਬੰਦਾ ਦਿਲੇਰੀ ਦਿਖਾਉਂਦੇ ਹੋਏ ਉਨ੍ਹਾਂ ਦਾ ਮੁਕਾਬਲਾ ਕਰਦ ਹੈ ਤੇ ਉਨ੍ਹਾਂ ਨੂੰ ਭਜਾ ਦਿੰਦਾ ਹੈ। ਹਾਲਾਂਕਿ ਲੁਟੇਰਿਆਂ ਦੇ ਹੱਥ ਕੁਝ ਪੈਸੇ ਲੱਗ ਜਾਂਦੇ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ਮੁੜ ਹੋਈ ਬੇਅਦਬੀ! ਗੁਰੂਘਰ ‘ਚ ਫੜਿਆ ਨੌਜਵਾਨ, ਸਾਰੀ ਘਟਨਾ CCTV ‘ਚ ਕੈਦ
ਸਾਰੀ ਘਟਨਾ CCTV ‘ਚ ਕੈਦ ਹੋਈ ਹੈ, ਜਿਸ ਵਿਚ ਨਜਰ ਆ ਰਿਹਾ ਹੈ ਕਿ ਮੂੰਹ ਬੰਨ੍ਹ ਕੇ ਆਏ ਬੰਦੇ ਮੈਡੀਕਲ ਸਟੋਰ ਵਿਚ ਵੜਦੇ ਹਨ। ਦੋਹਾਂ ਦੇ ਹੱਥਾਂ ਵਿਚ ਹਥਿਆਰ ਹਨ। ਪਰ ਮੈਡੀਕਲ ਸਟੋਰ ਵਾਲਾ ਡਰਦਾ ਨਹੀਂ ਤੇ ਡੰਡਾ ਲੈ ਕੇ ਉਨ੍ਹਾਂ ਦਾ ਮੁਕਾਬਲਾ ਕਰਦਾ ਹੈ। ਲੁਟੇਰੇ ਫਰੋਲਾ-ਫਰਾਲੀ ਕਰਦੇ ਨਜਰ ਆਉਂਦੇ ਹਨ। ਜਦੋਂ ਲੁਟੇਰੇ ਮੈਡੀਕਲ ਸਟੋਰ ਵਾਲੇ ਵੱਲ ਵਧਦੇ ਰਹੇ ਤਾਂ ਉਹ ਵੀ ਉਨ੍ਹਾਂ ਦਾ ਡੰਡੇ ਨਾਲ ਮੁਕਾਬਲਾ ਕਰਦਾ ਰਿਹਾ ਤਾਂ ਲੁਟੇਰੇ ਡਰ ਕੇ ਉਥੋਂ ਭੱਜ ਗਏ।
ਵੀਡੀਓ ਲਈ ਕਲਿੱਕ ਕਰੋ -:
























