Modi necklace of shoes: ਬੀਤੇ ਦਿਨੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਕ ਵੀਡੀਓ ਜਿਸ ‘ਚ ਕਿਸਾਨਾਂ ਦਾ ਗੁੱਸਾ ਸਿਰ ਚੜ੍ਹ ਬੋਲ ਰਿਹਾ ਹੈ। ਕਿਸਾਨ ਹੁਣ ਐਨੇ ਅੱਕੇ ਪਏ ਹਨ ਕਿ ਮੋਦੀ ‘ਤੇ ਹੋਰ ਲੀਡਰ ਛੱਡੋ ਲੀਡਰਾਂ ਦੇ ਭਗਤਾਂ ਤੱਕ ਨੂੰ ਨਹੀਂ ਬਖ਼ਸ਼ ਰਹੇ। ਵਾਇਰਲ ਹੋ ਰਹੀ ਵੀਡੀਓ ਹੀ ਵੇਖ ਜਿੱਥੇ ਟੋਲ ਪਲਾਜ਼ੇ ‘ਤੇ ਜਿਸ ਮਹਿਲਾ ਦੇ ਪਿੱਛੇ ਕਿਸਾਨਾਂ ਦਾ ਟੋਲਾ ਹੱਲਾਂ ਮਚਾਉਂਦਾ ਜਾ ਰਿਹਾ ਹੈ। ਇਸ ਮਹਿਲਾ ਦੀ ਕਰਤੂਤ ਕੀ ਸੀ ਇਥੇ ਪਹਿਲਾਂ ਤੁਹਾਨੂੰ ਇਹ ਦੱਸਦੇ ਹਾਂ ‘ਤੇ ਫਿਰ ਦੱਸਦੇ ਹਾਂ ਕਿ ਕਿਸਾਨਾਂ ਨੇ ਕੀ ਕੀਤਾ।
ਹੁਣ ਅਸਲ ‘ਚ ਇਥੇ ਹੋਇਆ ਇੰਝ ਕਿ ਮੋਦੀ ਸਰਕਾਰ ਖਿਲਾਫ ਆਪਣਾ ਗੁੱਸਾ ਕੱਢਣ ਲਈ ਕਿਸਾਨਾਂ ਨੇ ਟੋਲ ਪਲਾਜ਼ਾ ‘ਤੇ ਮੋਦੀ ਦਾ ਪੋਸਟਰ ਲਾਕੇ ਉਸ ਉਪਰ ਜੁੱਤੀਆਂ ਦਾ ਹਾਰ ਪਾਇਆ ਹੋਇਆ ਸੀ ਤੇ ਮੋਦੀ ਨੂੰ ਮੰਨਣ ਵਾਲੀ ਇਕ ਮਹਿਲਾ ਨੇ ਆਕੇ ਇਥੋਂ ਉਹ ਜੁੱਤੀਆਂ ਦਾ ਹਾਰ ਲਾਹ ਦਿੱਤਾ। ਅਜੇ ਵਾਪਿਸ ਚੱਲੀ ਹੀ ਸੀ ਕਿ ਕਿਸਾਨਾਂ ਨੇ ਘੇਰ ਲਈ ‘ਤੇ ਫਿਰ ਉਹ ਜੁੱਤੀਆਂ ਦਾ ਹਾਰ ਇਸ ਮਹਿਲਾ ਦੇ ਕੋਲੋਂ ਮੋਦੀ ਦੇ ਪੋਸਟਰ ‘ਤੇ ਪਵਾਇਆ ਤੇ ਜੁੱਤੀਆਂ ਮਰਵਾਕੇ ਮੁਆਫ਼ੀ ਮੰਗਵਾ ਕੇ ਛੱਡਿਆ ਔਰਤ ਨੂੰ ਛੱਡਿਆ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮੋਦੀ ਭਗਤ ਇਕ ਔਰਤ ਸੀ ਤਾਂ ਕੁੱਝ ਕਿਹਾ ਨਹੀਂ ਜੇਕਰ ਕੋਈ ਬੰਦਾ ਆਹ ਹਰਕਤ ਕਰਦਾ ਤਾਂ ਉਸਦਾ ਜਲੂਸ ਕੱਢ ਦੇਣਾ ਸੀ।