ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਗਏ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਦੀ ਅੰਮ੍ਰਿਤਸਰ ਦੇ ਇੱਕ ਹੋਟਲ ਰਾਇਲ ਬੀ ਐਡ ਬੀ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ ਅਤੇ ਹਰ ਵਾਰ ਦੀ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਤੋਂ ਬਾਅਦ ਸ਼ਾਮ ਤੋਂ ਹੀ ਹੋਟਲਦੇ ਕਮਰੇ ਵਿੱਚ ਰਹਿ ਰਿਹਾ ਸੀ ਜਿਸਦੀ ਦੇਰ ਰਾਤ ਹੋਟਲ ਦੇ ਕਮਰੇ ਵਿਚੋਂ ਲਾਸ਼ ਬਰਾਮਦ ਕੀਤੀ ਗਈ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬੀ ਡਵੀਜਨ ਦੇ ਐਸ ਐਚ ਉ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਮਿਲੀ ਸੂਚਨਾ ਅਨੁਸਾਰ ਜਸਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ ਅਤੇ ਹਮੇਸ਼ਾ ਦੀ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਲਈ ਆਇਆ ਸੀ ।
ਸੇਵਾ ਕਰਨ ਤੋਂ ਬਾਅਦ ਉਹ ਹੋਟਲ ਵਿੱਚ ਰਹਿ ਰਿਹਾ ਸੀ । ਜਿਸਦੀ ਦੇਰ ਸ਼ਾਮ ਹੋਟਲ ਦੇ ਕਮਰੇ ਵਿੱਚੋਂ ਲਾਸ਼ ਮਿਲੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ ਹੈ । ਪੁਲਿਸ ਵੱਲੋਂ ਲਾਸ਼ ਕਬਜੇ ਵਿੱਚ ਲੈ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਭਾਰਤ ਦੇ ਸਾਬਕਾ ਮੁੱਕੇਬਾਜ਼ ਡਿੰਗਕੋ ਸਿੰਘ ਦਾ ਦਿਹਾਂਤ, ਖੇਡ ਮੰਤਰੀ ਨੇ ਜਤਾਇਆ ਦੁੱਖ
ਇਸ ਸਬੰਧੀ ਹੋਟਲ ਮਾਲਿਕ ਦਾ ਕਹਿਣਾ ਹੈ ਕਿ ਜਸਪ੍ਰੀਤ ਬੀਤੇ ਕਈ ਸਾਲਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਲਈ ਆਉਂਦਾ ਸੀ ਤੇ ਉਨ੍ਹਾਂ ਦੇ ਹੀ ਹੋਟਲ ਵਿੱਚ ਠਹਿਰਦਾ ਸੀ। ਬੀਤੀ ਸ਼ਾਮ ਵੀ ਉਸਨੇ ਹੋਟਲ ਵਿੱਚ ਕਮਰਾ ਲਿਆ ਹੋਇਆ ਸੀ, ਪਰ ਦੇਰ ਸ਼ਾਮ ਜਦੋਂ ਉਸਦੇ ਕੁਝ ਦੋਸਤ ਉਸਨੂੰ ਮਿਲਣ ਆਏ ਤਾਂ ਜਸਪ੍ਰੀਤ ਨੇ ਦਰਵਾਜਾ ਨਾ ਖੋਲਿਆ। ਜਿਸਦੇ ਚੱਲਦਿਆਂ ਉਨ੍ਹਾਂ ਨੇ ਦਰਵਾਜ਼ਾ ਤੋੜ ਦਿੱਤਾ। ਜਸੋਂ ਉਨ੍ਹਾਂ ਨੇ ਦਰਵਾਜ਼ਾ ਤੋੜਿਆ ਤਾਂ ਅੰਦਰੋਂ ਜਸਪ੍ਰੀਤ ਦੀ ਲਾਸ਼ ਬਰਾਮਦ ਹੋਈ। ਜਿਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਗੌਰਤਲਬ ਇਹ ਹੈ ਕਿ ਜਸਪ੍ਰੀਤ ਜਿਸ ਹੋਟਲ ਵਿੱਚ ਜਸਪ੍ਰੀਤ ਰੁਕਿਆ ਹੋਇਆ ਸੀ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਅਤੇ ਹੋਟਲ ਮਾਲਿਕ ਵੱਲੋਂ ਹੋਟਲ ਵਿੱਚ CCTV ਕੈਮਰੇ ਵੀ ਨਹੀਂ ਲਗਾਏ ਗਏ ਸਨ । ਅਜਿਹੇ ਮੌਕੇ ਹੋਟਲ ਵਿੱਚ ਕਿਸੇ ਨੌਜਵਾਨ ਦੀ ਮੌਤ ਹੋਣਾ ਚਿੰਤਾ ਦਾ ਵਿਸ਼ਾ ਹੈ । ਦੇਖਣਾ ਇਹ ਹੋਵੇਗਾ ਕਿ ਪੁਲਿਸ ਜਸਪ੍ਰੀਤ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਵੇਗੀ ਜਾਂ ਫਿਰ ਹੋਟਲ ਪ੍ਰਬੰਧਕਾਂ ਦੀ ਇਸ ਲਾਪਰਵਾਹੀ ‘ਤੇ ਵੀ ਕਾਰਵਾਈ ਕਰੇਗੀ।