ਕੰਚਨ ਉਰਫ਼ ਕਮਲ ਕੌਰ ਭਾਬੀ ਕਤਲ ਕੇਸ ‘ਚ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਨਿਹੰਗਾਂ ਨੂੰ ਦੋ ਦਿਨ ਦਾ ਰਿਮਾਂਡ ਪੂਰਾ ਹੋਣ ਮਗਰੋਂ ਅੱਜ ਬਠਿੰਡਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੇ ਪੁਲਿਸ ਦੋਹਾਂ ਦੇ ਹੋਰ ਰਿਮਾਂਡ ਦੀ ਮੰਗ ਕੀਤੀ। ਪੁਲਿਸ ਦੀ ਅਰਜ਼ੀ ਮੰਨਦੇ ਹੋਏ ਅਦਾਲਤ ਨੇ ਦੋਹਾਂ ਨੂੰ ਤਿੰਨ ਦਿਨ ਦੇ ਹੋਰ ਰਿਮਾਂਡ ‘ਤੇ ਭੇਜ ਦਿੱਤਾ।
ਕੈਂਟ ਥਾਣੇ ਦੇ ਐੱਸ. ਐੱਚ. ਓ. ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਿਮਾਂਡ ਦੌਰਾਨ ਪੁਲਿਸ ਵੱਲੋਂ ਹੋਰ ਗੰਭੀਰ ਪੱਖਾਂ ‘ਤੇ ਜਾਂਚ ਕੀਤੀ ਜਾਵੇਗੀ ਤਾਂ ਜੋ ਮਾਮਲੇ ਦੀ ਪੂਰੀ ਸਚਾਈ ਸਾਹਮਣੇ ਲਿਆਂਦੀ ਜਾ ਸਕੇ।

ਇਸ ਕਤਲ ਮਾਮਲੇ ਨੂੰ ਲੈ ਕੇ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਕੰਚਨ ਕੁਮਾਰੀ ਦਾ ਕਤਲ ਕਮਰ ਕੱਸੇ ਨਾਲ ਕੀਤਾ ਗਿਆ ਸੀ ਤੇ ਵਾਰਦਾਤ ਮਗਰੋਂ ਗੱਡੀ ‘ਚ ਕਮਰ ਕੱਸਾ ਰਹਿ ਗਿਆ ਸੀ। 2 ਵਜੇ ਦੇ ਕਰੀਬ ਪਾਰਕਿੰਗ ‘ਚ ਗੱਡੀ ਲਗਾਈ ਗਈ ਸੀ। ਜਸਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਮਹਿਰੋਂ ਨੂੰ ਫੋਨ ਕੀਤਾ ਸੀ ਤੇ ਮੁੜ ਵਾਰਦਾਤ ਵਾਲੀ ਗੱਡੀ ‘ਚ ਜਸਪ੍ਰੀਤ ਕਮਰ ਕੱਸਾ ਲੈਣ ਗਿਆ ਸੀ। ਜਦੋਂ ਕਮਰਕੱਸਾ ਨਹੀਂ ਸੀ ਨਿਕਲ ਰਿਹਾ ਸੀ ਤਾਂ ਜਸਪ੍ਰੀਤ ਨੇ ਮੁੜ ਗੱਡੀ ਘੁੰਮਾਈ। 5.30 ਦੇ ਕਰੀਬ ਮੁੜ ਗੱਡੀ ਪਾਰਕ ਕੀਤੀ ਗਈ ਸੀ।
ਇਹ ਵੀ ਪੜ੍ਹੋ : ਵੱਡਾ ਹਾ/ਦ/ਸਾ, ਨਹਿਰ ‘ਤੇ ਨਹਾਉਣ ਗਏ ਮੁੰਡੇ ਦੀ ਡੁੱ/ਬਣ ਕਾਰਨ ਹੋਈ ਮੌ/ਤ
ਅੰਮ੍ਰਿਤਪਾਲ ਮਹਿਰੋਂ ਨੂੰ ਲੈ ਕੇ ਵੀ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਗਿਆ ਹੈ। ਅੰਮ੍ਰਿਤਪਾਲ ਮਹਿਰੋਂ ਜੋ ਇਸ ਕਤਲਕਾਂਡ ਦਾ ਮੁੱਖ ਸਾਜਿਸ਼ ਕਰਤਾ ਦੱਸਿਆ ਜਾ ਰਿਹਾ ਹੈ, ਉਹ ਦੁਬਈ ਫਰਾਰ ਹੋ ਗਿਆ ਹੈ। ਹਾਲਾਂਕਿ ਬੀਤੇ ਦਿਨੀਂ ਮਹਿਰੋਂ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਇਹ ਵੀ ਖਬਰ ਹੈ ਕਿ ਕਤਲ ਦੇ ਕੁਝ ਘੰਟੇ ਬਾਅਦ ਹੀ ਮਹਿਰੋਂ ਦੁਬਈ ਫਰਾਰ ਹੋ ਗਿਆ ਹੈ। ਬਠਿੰਡਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਦੀ ਮਦਦ ਕਰਨ ਵਾਲੇ ਦੋ ਲੋਕਾਂ ਨੂੰ ਹੋਰ ਨਾਮਜਦ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























