ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਸ ਦਿਨਾਂ ਬਾਅਦ ਜਾਪਾਨ ਅਤੇ ਉੱਤਰੀ ਕੋਰੀਆ ਤੋਂ ਵਾਪਸ ਆਏ ਹਨ। ਉਹ ਆਪਣੀ ਸਰਕਾਰੀ ਰਿਹਾਇਸ਼ ‘ਤੇ ਪ੍ਰੈਸ ਕਾਨਫਰੰਸ ਕਰ ਰਹੇ ਹਨ। ਉਹ ਜਾਪਾਨ ਅਤੇ ਦੱਖਣੀ ਕੋਰੀਆ ਦੀਆਂ ਕੰਪਨੀਆਂ ਅਤੇ ਮੰਤਰੀਆਂ ਨਾਲ ਮੀਟਿੰਗਾਂ ਦੇ ਵੇਰਵੇ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਕੰਪਨੀਆਂ ਮੋਹਾਲੀ, ਪੰਜਾਬ ਵਿੱਚ ਨਿਵੇਸ਼ ਕਰਨ ਲਈ ਚਾਹਵਾਨ ਹਨ। ਕਈ ਕੰਪਨੀਆਂ ਨੇ ਮੋਹਾਲੀ ਨੂੰ ਆਈਟੀ ਹੱਬ ਬਣਾਉਣ ਵਿਚ ਯੋਗਦਾਨ ਦੇਣ ਲਈ ਕਿਹਾ ਹੈ। ਇਹੀ ਨਹੀਂ ਕੰਪਨੀਆਂ ਇਥੇ ਆਰ. ਐਂਡ ਡੀ, ਸੈਂਟਰ ਬਣਾਉਣ ‘ਤੇ ਵੀ ਕੰਮ ਕਰਨ ਦੀ ਗੱਲ ਕਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ 250 ਤੋਂ ਵੱਧ ਨਾਮੀ ਕੰਪਨੀਆਂ ਨੇ ਪੰਜਾਬ ‘ਚ ਨਿਵੇਸ਼ ਦੀ ਹਾਮੀ ਭਰੀ ਹੈ। ਉਨ੍ਹਾਂ ਦੱਸਿਆ ਕਿ ਵਰਧਮਾਨ ਸਟੀਲ ਦਾ AICHI Steels ਨਾਲ ਸਮਝੌਤਾ ਹੋਇਆ ਹੈ। ਨੀਲਾਮੀ ਪ੍ਰਣਾਲੀਆਂ ਤੇ ਖੇਤੀ-ਲੌਜਿਸਟਿਕਸ ‘ਚ ਤਕਨਾਲੋਜੀ ਟ੍ਰਾਂਸਫਰ ਦੇ ਮੌਕਿਆਂ ਦਾ ਜਾਇਜ਼ਾ ਲੈਣ ‘ਤੇ ਸਹਿਮਤੀ ਬਣੀ ਹੈ। – Tokushima Auction Mart ਨੇ ਪੰਜਾਬ ‘ਚ ਖੇਤੀਬਾੜੀ ਮਾਰਕੀਟ ਵਿਕਾਸ ਪ੍ਰਾਜੈਕਟਾਂ ਦੀ ਪੜਚੋਲ ਕਰਨ ‘ਚ ਦਿਲਚਸਪੀ ਦਿਖਾਈ ਹੈ।
CM ਮਾਨ ਨੇ ਕਿਹਾ ਕਿ ਜਾਪਾਨ ਬੈਂਕ ਫਾਰ ਇੰਟਰਨੈਸ਼ਨਲ ਕੋਆਪ੍ਰੇਸ਼ਨ ਨੇ ਕਲੀਨ ਐਨਰਜੀ ‘ਚ ਨਿਵੇਸ਼ ਦਾ ਭਰੋਸਾ ਦਿੱਤਾ ਹੈ। Yamaha ਪੰਜਾਬ ‘ਚ Hero ਨਾਲ ਮਿਲ ਕੇ EV ਬਾਈਕਸ ਬਣਾਏਗੀ। ਪੰਜਾਬ ‘ਚ HONDA ਦੇ ਕਾਰ ਤੇ ਮੋਟਰਸਾਈਕਲ ਦੇ ਪਾਰਟਸ ਬਣਨਗੇ। ‘Fujitsu Limited’ ਮੋਹਾਲੀ ‘ਚ AI ਤੇ IT ਪ੍ਰੋਜੈਕਟ ਲਗਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਨਿਵੇਸ਼ ਨਾਲ ਸੂਬੇ ਨੂੰ ਆਰਥਿਕ ਪੱਖੋਂ ਹੁਲਾਰਾ ਮਿਲੇਗਾ ਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਦੱਸਿਆ ਕਿ 12,13 ਤੇ 15 ਮਾਰਚ ਨੂੰ ਮੋਹਾਲੀ ‘ਚ Summit ਹੋਵੇਗਾ, ਸਾਰੀਆਂ ਕੰਪਨੀਆਂ ਨੇ Summit 2026 ਦੇ ਸੱਦੇ ਦਾ ਸਵਾਗਤ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ TSF ਤੇ Invest Punjab ਵੱਲੋਂ ਸੂਬੇ ‘ਚ Skilling Excellence Centre ਸਥਾਪਿਤ ਕੀਤਾ ਜਾਵੇਗਾ। ਇਹ ਸੈਂਟਰ ਨੌਜਵਾਨਾਂ ਨੂੰ ਉਦਯੋਗ ਦੀਆਂ ਲੋੜਾਂ ਮੁਤਾਬਕ ਟ੍ਰੇਨਿੰਗ ਤੇ ਅਪਰੈਂਟਿਸਸ਼ਿਪ ਦੇ ਮੌਕੇ ਦੇਵੇਗਾ। ਮੋਹਾਲੀ ਨੂੰ ਉੱਤਰੀ ਭਾਰਤ ‘ਚ IT ਹੱਬ ਵਜੋਂ ਪੇਸ਼ ਕੀਤਾ ਜਾਵੇਗਾ।
ਦੱਸ ਦੇਈਏ ਕਿ ਸੀ.ਐੱਮ. ਮਾਨ 10 ਦਿਨ ਦੇ ਵਿਦੇਸ਼ ਦੌਰੇ ‘ਤੇ ਜਾਪਾਨ ਉਤਰੀ ਕੋਰੀਆ ਗਏ ਸਨ, ਉਨ੍ਹਾਂ ਨਾਲ ਪੰਜਾਬ ਦੇ ਉਦਯੋਗਪਤੀ ਸੰਜੀਵ ਗੁਪਤਾ, ਮੁੱਖ ਸਕੱਤਰ ਕੇਏਪੀ ਸਿਨਹਾ ਅਤੇ ਨਿਵੇਸ਼ ਪ੍ਰਮੋਸ਼ਨ ਵਿੱਚ ਸ਼ਾਮਲ ਸੀਨੀਅਰ ਅਧਿਕਾਰੀ ਵੀ ਗਏ ਸਨ। ਇਸ ਦੌਰੇ ਦਾ ਟੀਚਾ ਪੰਜਾਬ ਵਿੱਚ ਨਿਵੇਸ਼ ਵਧਾਉਣਾ ਹੈ।
ਸਰਕਾਰ ਅਗਲੇ ਸਾਲ ਮਾਰਚ ਵਿੱਚ ਪ੍ਰਗਤੀਸ਼ੀਲ ਪੰਜਾਬ ਵਪਾਰ ਸੰਮੇਲਨ ਆਯੋਜਿਤ ਕਰਨ ਦੀ ਤਿਆਰੀ ਕਰ ਰਹੀ ਹੈ। ਪੰਜਾਬ ਵਿੱਚ ਨਿਵੇਸ਼ ਲਈ ਕੰਪਨੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਬਹੁਤ ਸਾਰੀਆਂ ਕੰਪਨੀਆਂ ਦੌਰਾ ਕਰ ਰਹੀਆਂ ਹਨ। ਟਾਟਾ ਸਟੀਲ ਸਮੇਤ ਕਈ ਪ੍ਰਸਿੱਧ ਕੰਪਨੀਆਂ ਨੇ ਹੁਣ ਤੱਕ ਪੰਜਾਬ ਵਿੱਚ ਨਿਵੇਸ਼ ਕੀਤਾ ਹੈ।
ਇਹ ਵੀ ਪੜ੍ਹੋ : ਵਾਇਰਲ ਕਥਿਤ ਆਡੀਓ ਕਲਿੱਪ ਦੀ ਚੰਡੀਗੜ੍ਹ ਲੈਬ ‘ਚ ਹੋਵੇਗੀ ਜਾਂਚ, ਹਾਈਕੋਰਟ ਨੇ ਦਿੱਤੇ ਆਦੇਸ਼
ਉਨ੍ਹਾਂ ਵੱਲੋਂ ਜਾਪਾਨ ਦੌਰੇ ਦੇ ਚੌਥੇ ਦਿਨ ਜਾਪਾਨੀ ਵਪਾਰੀਆਂ ਨੂੰ ਮਿਲੇ ਸਨ, ਇਸ ਦੌਰਾਨ ਜਾਪਾਨੀ ਕੰਪਨੀਆਂ ਨੇ ਹਿੱਸਾ ਲਿਆ ਅਤੇ ਸੂਬੇ ਵਿਚ ਨਿਵੇਸ਼ ਕਰਨ ਵਿਚ ਡੂੰਘੀ ਦਿਲਚਸਪੀ ਦਿਖਾਈ ਸੀ। ਸੀ.ਐੱਮ. ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਸਾਡੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰਨਾ ਅਤੇ ਨਿਵੇਸ਼ਕਾਂ ਲਈ ਇੱਕ ਸਥਿਰ ਅਤੇ ਭਰੋਸੇਯੋਗ ਮਾਹੌਲ ਤਿਆਰ ਕਰਨਾ ਹੈ। ਇਸ ਮੌਕੇ ਦੱਸਿਆ ਗਿਆ ਕਿ ਇਨਵੈਸਟ ਪੰਜਾਬ ਦੇ ਰਾਹੀਂ 1.4 ਲੱਖ ਕਰੋੜ ਰੁਪਏ ਤੋਂ ਵੱਧ ਦੇ ਗ੍ਰਾਊਂਡੇਡ ਨਿਵੇਸ਼ ਪਹਿਲਾਂ ਹੀ ਸੁਰੱਖਿਅਤ ਕੀਤੇ ਜਾ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -:
























