ਅੰਮ੍ਰਿਤਸਰ ਦੇ ਅਜਨਾਲਾ ਥਾਣੇ ‘ਤੇ ਹਮਲਾ ਕਰਨ ਦੇ ਮਾਮਲੇ ਵਿਚ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਅੱਜ ਮੁੜ ਅਜਨਾਲਾ ਅਦਾਲਤ ‘ਚ ਪੇਸ਼ ਕੀਤਾ ਗਿਆ। ਪਿਛਲਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਪੁਲਿਸ ਨੇ ਸੱਤ ਦਿਨਾਂ ਦੇ ਨਵੇਂ ਰਿਮਾਂਡ ਦੀ ਮੰਗ ਕੀਤੀ ਹੈ। ਹਾਲਾਂਕਿ ਅਦਾਲਤ ਨੇ ਸਿਰਫ਼ ਤਿੰਨ ਦਿਨ ਦਾ ਰਿਮਾਂਡ ਦਿੱਤਾ ਹੈ। ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਰਿਮਾਂਡ ਦੌਰਾਨ ਪੁਲਿਸ ਪਪਲਪ੍ਰੀਤ ਕੋਲੋਂ ਆਨੰਦਪੁਰ ਖਾਲਸਾ ਫੌਜ ਬਾਰੇ ਵਿਸਥਾਰ ਨਾਲ ਪੁੱਛਗਿੱਛ ਕਰੇਗੀ।
ਦੱਸ ਦੇਈਏ ਕਿ ਐਫਆਈਆਰ ਨੰਬਰ 39 ਵਿੱਚ ਹੁਣ ਤੱਕ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਬਚਾਅ ਪੱਖ ਦੇ ਵਕੀਲ ਰਿਤੂਰਾਜ ਸਿੰਘ ਨੇ ਕਿਹਾ ਕਿ ਪੁਲਿਸ ਅਜੇ ਤੱਕ ਪੱਪਲਪ੍ਰੀਤ ਕੋਲੋਂ ਕੋਈ ਸਬੂਤ ਬਰਾਮਦ ਨਹੀਂ ਕਰ ਸਕੀ ਹੈ। ਦੱਸ ਦੇਈਏ ਕਿ ਪੁਲਿਸ ਤਿੰਨ ਦਿਨ ਪਹਿਲਾਂ ਪਪਲਪ੍ਰੀਤ ਨੂੰ ਬੁਲੇਟ ਪਰੂਫ਼ ਗੱਡੀ ਵਿੱਚ ਡਿਬਰੂਗੜ੍ਹ ਤੋਂ ਅਜਨਾਲਾ ਲੈ ਕੇ ਆਈ ਸੀ।

ਪਹਿਲਾਂ ਤਾਂ ਪੁਲਿਸ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਚਾਰ ਦਿਨ ਦਾ ਰਿਮਾਂਡ ਦੇ ਦਿੱਤਾ ਸੀ। ਹੁਣ ਇਹ ਦੂਸਰਾ ਰਿਮਾਂਡ ਹੈ, ਜੋ ਤਿੰਨ ਦਿਨਾਂ ਲਈ ਮਨਜ਼ੂਰ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ‘ਚ ਰਾਤ 2 ਵਜੇ ਤੱਕ ਖੁੱਲ੍ਹਣਗੇ ਰੈਸਟੋਰੈਂਟ, ਔਰਤਾਂ 8 ਵਜੇ ਤੋਂ ਬਾਅਦ ਨਹੀਂ ਕਰਨਗੀਆਂ ਕੰਮ
ਜਾਣਕਾਰੀ ਮੁਤਾਬਕ ਫਰਵਰੀ 2023 ‘ਚ ਪੰਜਾਬ ਦੇ ਅਜਨਾਲਾ ਥਾਣੇ ‘ਤੇ ਹਮਲਾ ਹੋਇਆ ਸੀ। ਹਮਲੇ ਦੇ ਦੋਸ਼ ‘ਚ ਅਜਨਾਲਾ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਖਡੂਰ ਸਾਹਿਬ ਤੋਂ ਉੱਘੇ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਜੱਲੂਪੁਰ ਖੇੜਾ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਜਿਸ ਤੋਂ ਬਾਅਦ ਪਪਲਪ੍ਰੀਤ ਨੂੰ ਤਿੰਨ ਦਿਨ ਪਹਿਲਾਂ ਐੱਨਐੱਸਏ ਖਤਮ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਡਿਬਰੂਗੜ੍ਹ ਜੇਲ ਤੋਂ ਗ੍ਰਿਫਤਾਰ ਕਰਕੇ ਉਸ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
























