ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ਗੁਰੂ ਤੇਗ ਬਹਾਦਰ ਜੀ ਦੇ ਨਾਮ ‘ਤੇ ਰੱਖਿਆ ਜਾਵੇ। ਉਨ੍ਹਾਂ ਪ੍ਰਸਤਾਵ ਵਿੱਚ ਕਿਹਾ ਹੈ ਕਿ ਇਸ ਇਤਿਹਾਸਕ ਸਟੇਸ਼ਨ ਨੂੰ ਇੱਕ ਅਜਿਹਾ ਨਾਂ ਦਿੱਤਾ ਜਾਣਾ ਚਾਹੀਦਾ ਹੈ ਜੋ ਦੇਸ਼ ਵਿੱਚ ਧਾਰਮਿਕ ਕੁਰਬਾਨੀ ਦੀ ਭਾਵਨਾ ਨੂੰ ਦਰਸਾਉਂਦਾ ਹੋਵੇ।

ਔਜਲਾ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਨੂੰ ‘ਸੀਸ ਗੰਜ ਸਾਹਿਬ ਰੇਲਵੇ ਸਟੇਸ਼ਨ’ ਨਾਂ ਦੇਣਾ ਸਭ ਤੋਂ ਢੁਕਵਾਂ ਹੋਵੇਗਾ, ਕਿਉਂਕਿ ਇਹ ਉਹੀ ਸਥਾਨ ਹੈ ਜਿਥੇ ਗੁਰੂ ਤੇਗ ਬਹਾਦਰ ਜੀ ਨੇ ਧਰਮ ਦ ਰੱਖਿਆ ਤੇ ਮਨੁੱਖਤਾ ਦੇ ਸਨਮਾਨ ਲਈ ਬਲੀਦਾਨ ਦਿੱਤਾ ਸੀ। ਉਨ੍ਹਾਂ ਇਹ ਵੀ ਜਿਕਰ ਕੀਤਾ ਹੈ ਕਿ ਇਹ ਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਕੁਝ ਹੀ ਦੂਰੀ ‘ਤੇ ਸਥਿਤ ਹੈ, ਜਿਥੇ ਨੌਵੇਂ ਸਿੱਖ ਗੁਰੂ ਨੇ ਮੁਗਲ ਸ਼ਾਸਨ ਦੇ ਦੌਰਾਨ ਧਾਰਮਿਕ ਸੁਤੰਤਰਤਾ ਦੀ ਰੱਖਿਆ ਲਈ ਜਾਨ ਵਾਰ ਦਿੱਤੀ ਸੀ।

ਔਜਲਾ ਨੇ ਕਿਹਾ ਕਿ ਜੇ ਇਸ ਨਾਮਕਰਨ ਵਿੱਚ ਕੋਈ ਮੁਸ਼ਕਲ ਹੋਵੇ, ਤਾਂ ਉਨ੍ਹਾਂ ਨੇ ਦੋ ਵਿਕਲਪਿਕ ਨਾਮ ਸੁਝਾਏ ਹਨ:
“ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਰੇਲਵੇ ਸਟੇਸ਼ਨ”
“ਰਕਾਬ ਗੰਜ ਸਾਹਿਬ ਰੇਲਵੇ ਸਟੇਸ਼ਨ”
ਔਜਲਾ ਨੇ ਕਿਹਾ, “ਇਹ ਵੀ ਧਿਆਨ ਦੇਣ ਯੋਗ ਹੈ ਕਿ ਬਖਤਿਆਰਪੁਰ ਜੰਕਸ਼ਨ ਵਰਗੇ ਰੇਲਵੇ ਸਟੇਸ਼ਨਾਂ ਦਾ ਨਾਮ ਨਾਲੰਦਾ ਯੂਨੀਵਰਸਿਟੀ ਦੇ ਵਿਨਾਸ਼ ਨਾਲ ਜੁੜੇ ਤੁਰਕੀ ਹਮਲਾਵਰ ਬਖਤਿਆਰ ਖਿਲਜੀ ਵਰਗੇ ਵਿਅਕਤੀਆਂ ਦੇ ਨਾਮ ‘ਤੇ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਸਵਰਨਜੀਤ ਖਾਲਸਾ ਨੇ ਅਮਰੀਕਾ ‘ਚ ਕਰਾਈ ਪੰਜਾਬੀਆਂ ਦੀ ਬੱਲੇ-ਬੱਲੇ, ਬਣੇ Norwich ਦੇ ਪਹਿਲੇ ਸਿੱਖ ਮੇਅਰ
ਫਿਰ ਵੀ ਅੱਜ ਤੱਕ, ਕਿਸੇ ਵੀ ਰਾਸ਼ਟਰੀ ਰੇਲਵੇ ਸਟੇਸ਼ਨ ਦਾ ਨਾਮ ਗੁਰੂ ਤੇਗ ਬਹਾਦਰ ਜੀ ਦੇ ਨਾਮ ‘ਤੇ ਨਹੀਂ ਰੱਖਿਆ ਗਿਆ ਹੈ, ਜਿਨ੍ਹਾਂ ਨੇ ਧਾਰਮਿਕ ਆਜ਼ਾਦੀ ਦੇ ਅਧਿਕਾਰ ਦੀ ਰੱਖਿਆ ਕਰਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ- ਜੋਕਿ ਸਾਡੇ ਮਹਾਨ ਰਾਸ਼ਟਰ ਦਾ ਇੱਕ ਬੁਨਿਆਦੀ ਮੁੱਲ ਹੈ।”
ਉਨ੍ਹਾਂ ਲਿਖਿਆ ਕਿ “ਗੁਰੂ ਤੇਗ ਬਹਾਦਰ ਜੀ ਨੇ ਸੱਤਾ ਲਈ ਨਹੀਂ, ਸਗੋਂ ਸਿਧਾਂਤਾਂ ਲਈ ਆਪਣੀ ਜਾਨ ਕੁਰਬਾਨ ਕੀਤੀ। ਉਨ੍ਹਾਂ ਦੀ ਕੁਰਬਾਨੀ ਨੈਤਿਕ ਹਿੰਮਤ ਅਤੇ ਧਾਰਮਿਕ ਸਹਿਣਸ਼ੀਲਤਾ ਦਾ ਪ੍ਰਤੀਕ ਹੈ। ਇਸ ਲਈ ਇਹ ਉਚਿਤ ਹੋਵੇਗਾ ਕਿ ਭਾਰਤ ਦੇ ਇੱਕ ਵੱਡੇ ਰੇਲਵੇ ਸਟੇਸ਼ਨ ਦਾ ਨਾਮ ਜੋ ਉਨ੍ਹਾਂ ਦੀ ਸ਼ਹਾਦਤ ਦੇ ਸਥਾਨ ਦੇ ਨੇੜੇ ਸਥਿਤ ਹੈ, ਉਨ੍ਹਾਂ ਦੇ ਨਾਮ ‘ਤੇ ਰੱਖਿਆ ਜਾਵੇ।”
ਵੀਡੀਓ ਲਈ ਕਲਿੱਕ ਕਰੋ -:
























