ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਕੁਰਲੀ ਕਰਨ ਵਾਲੇ ਮੁਸਲਿਮ ਨੌਜਵਾਨ ਨੇ ਦੁਬਾਰਾ ਮੁਆਫ਼ੀ ਮੰਗੀ ਹੈ। ਨੌਜਵਾਨ ਨੇ ਇਹ ਤਰਕ ਦਿੱਤਾ ਕਿ ਉਸ ਨੂੰ ਮਰਿਆਦਾ ਦਾ ਪਤਾ ਨਹੀਂ ਸੀ। ਦੂਜੀ ਵਾਰ ਮੁਆਫੀ ਦ ਲੋੜ ਇਸ ਲਈ ਪਈ ਕਿਉਂਕਿ ਪਹਿਲੀ ਮੁਆਫੀ ਦੇ ਵੀਡੀਓ ਵਿਚ ਨੌਜਵਾਨ ਨੇ ਜੇਬਾਂ ਵਿਚ ਹੱਥ ਪਾਏ ਹੋਏ ਸਨ, ਇਸ ਕਾਰਨ ਸਿੱਖ ਸ਼ਰਧਾਲੂਆਂ ਨੂੰ ਇਹ ਤਰੀਕਾ ਪਸੰਦ ਨਹੀਂ ਆਇਆ ਅਤੇ ਕਿਹਾ ਕਿ ਮੁਆਫੀ ਮੰਗਣ ਦਾ ਤਰੀਕਾ ਵੀ ਮਰਿਆਦਾ ਵਾਲਾ ਨਹੀਂ ਹੈ।
ਇਸ ਲਈ ਹਾਲ ਹੀ ਵਿੱਚ ਜਾਰੀ ਕੀਤੀ ਗਈ ਵੀਡੀਓ ਵਿੱਚ, ਨੌਜਵਾਨ ਨੇ ਹੱਥ ਜੋੜ ਕੇ ਮੁਆਫ਼ੀ ਮੰਗੀ। ਹਾਲਾਂਕਿ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਨੌਜਵਾਨ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਹੈ।

ਸੁਭਾਨ ਰੰਗਰੀਜ਼ ਨੇ ਇਸ ਵਾਰ 17 ਸਕਿੰਟਾਂ ਦੀ ਵੀਡੀਓ ਜਾਰੀ ਕੀਤੀ। ਇਸ ਵਿੱਚ ਉਸਨੇ ਕਿਹਾ, “ਜਦੋਂ ਮੈਂ ਦਰਬਾਰ ਸਾਹਿਬ ਗਿਆ ਸੀ, ਤਾਂ ਮੈਂ ਇੱਕ ਵੱਡੀ ਗਲਤੀ ਕੀਤੀ ਸੀ। ਇਹ ਗਲਤੀ ਗਲਤੀ ਨਾਲ ਹੋਈ ਸੀ। ਮੈਨੂੰ ਉੱਥੇ ਦੀ ਮਰਿਆਦਾ ਦਾ ਪੂਰੀ ਤਰ੍ਹਾਂ ਪਤਾ ਨਹੀਂ ਸੀ, ਨਹੀਂ ਤਾਂ ਮੈਂ ਕਦੇ ਵੀ ਅਜਿਹੀ ਗਲਤੀ ਨਾ ਕਰਦਾ। ਕਿਰਪਾ ਕਰਕੇ ਮੈਨੂੰ ਆਪਣਾ ਪੁੱਤਰ ਆਪਣਾ ਭਰਾ ਸਮਝ ਕੇ ਮਾਫ਼ ਕਰ ਦਿਓ।” ਉਸ ਨੇ ਇਸ ਵਾਰ ਹੱਥ ਵੀ ਜੋੜੇ। ਵੀਡੀਓ ਦੇ ਉਪਰ ਵੀ ਉਸ ਨੇ ਸੌਰੀ ਦਿਲ ਨਾਲ ਲਿਖਿਆ ਹੋਇਆ ਸੀ।
ਇਹ ਵੀ ਪੜ੍ਹੋ : ਸਿੱਖ ਵਿਦਿਆਰਥੀ ਕਿਰਪਾਨ ਪਾ ਕੇ ਦੇ ਸਕਣਗੇ ਪ੍ਰੀਖਿਆਵਾਂ, ਹਰਿਆਣਾ ਸਰਕਾਰ ਨੇ ਲਿਆ ਵੱਡਾ ਫੈਸਲਾ
ਦੱਸ ਦੇਈਏ ਕਿ ਨੌਜਵਾਨ ਦਿੱਲੀ ਦਾ ਰਹਿਣ ਵਾਲਾ ਹੈ। ਉਹ ਇੱਕ ਸੋਸ਼ਲ ਮੀਡੀਆ ਇਨਫਲੁਐਂਸਰ ਹੈ। ਉਸਨੇ ਸਰੋਵਰ ‘ਤੇ ਪਹਿਲਾਂ ਜਲ ਛਕਿਆ, ਮੂੰਹ ਧੋਤਾ ਤੇ ਫਿਰ ਕੁਰਲੀ ਕੀਤੀ ਸੀ। ਨੌਜਵਾਨ ਨੇ ਆਪਣੇ ਆਪ ਨੂੰ ਮੁਸਲਿਮ ਸ਼ੇਰ ਦੱਸਦਿਆਂ ਇੰਸਟਾਗ੍ਰਾਮ ‘ਤੇ ਰੀਲ ਪੋਸਟ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਸ ‘ਤੇ ਸਖ਼ਤ ਇਤਰਾਜ਼ ਜਤਾਇਆ ਸੀ, ਜਿਸ ਮਗਰੋਂ ਵਿਵਾਦ ਹੋਣ ‘ਤੇ ਨੌਜਵਾਨ ਨੇ ਮੁਆਫੀ ਮੰਗਦਿਆਂ ਕਿਹਾ ਕਿ ਮੈਨੂੰ ਮਰਿਆਦਾ ਦਾ ਪਤਾ ਨਹੀਂ ਸੀ, ਉਸ ਨੇ ਕਿਹਾ ਕਿ ਨਾ ਹੀ ਮੌਕੇ ‘ਤੇ ਮੈਨੂੰ ਇਸ ਬਾਰੇ ਕਿਸੇ ਨੇ ਦੱਸਿਆ।
ਵੀਡੀਓ ਲਈ ਕਲਿੱਕ ਕਰੋ -:
























