ਲਹਿਰਾਗਾਗਾ ਦੇ ਦਫਤਰਾਂ ਵਿਚ ਉਸ ਵੇਲੇ ਅਚਾਨਕ ਹਫੜਾ-ਦਫੜੀ ਮਚ ਗਈ ਜਦੋਂ ਨਵੇਂ SDM ਨੇ ਦਫਤਰਾਂ ‘ਚ ਅਚਾਨਕ ਛਾਪਾ ਮਾਰ ਦਿੱਤਾ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਝਾੜ ਪਾਈ ਤੇ ਚਿਤਾਵਨੀ ਵੀ ਦਿੱਤੀ ਕਿ ਜਨਤਾ ਨੂੰ ਬਿਲਕੁਲ ਵੀ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ। ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ SDM ਸ੍ਹਾਬ ਅਧਿਕਾਰੀਆਂ ਨੂੰ ਝਾੜ ਪਾਉਂਦੇ ਨਜਰ ਆਏ ਕਿ ਕੰਮ ਕਰਨਾ ਹੈ ਤਾਂ ਬੰਦਿਆਂ ਵਾਗੂੰ ਕਰੋ।

ਦੱਸ ਦੇਈਏ ਕਿ ਲਹਿਰਾਗਾ ਵਿਚ ਨਵੇਂ SDM ਰਾਕੇਸ਼ ਪ੍ਰਕਾਸ਼ ਵੱਲੋਂ ਅਚਾਨਕ ਦਫਤਰਾਂ ਦੀ ਚੈਕਿੰਗ ਕੀਤੀ ਗਈ। ਪਹਿਲਾਂ ਉਹ SDM ਦਫਤਰ ਗਏ ਤੇ ਫਿਰ ਸ਼ਹਿਰ ਦੇ ਵੱਖ-ਵੱਖ ਤਹਿਸੀਲਦਾਰ, ਪਟਵਾਰੀਆਂ ਦੇ ਦਫਤਰ ਵਿਚ ਗਏ। ਉਨ੍ਹਾਂ ਸਾਰੇ ਮੁਲਾਜਮਾਂ ਅਧਿਕਾਰੀਆਂ ਨੂੰ ਝਾੜ ਪਾਉਂਦਿਆਂ ਕਿਹਾ ਕਿ ਸਹੀ ਤਰੀਕੇ ਨਾਲ ਕੰਮ ਕਰੋ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖੱਜਲ-ਖੁਆਰ ਨਾ ਕੀਤਾ ਜਾਵੇ।

ਉਨ੍ਹਾਂ ਸਾਰਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਕਿਸੇ ਨੇ ਪ੍ਰਾਈਵੇਟ ਬੰਦਾ ਰੱਖਿਆ ਹੈ ਤਾਂ ਉਸ ਦੀ ਵੀ ਖੈਰ ਨਹੀਂ ਕਿਉਂਕਿ ਅਸੀਂ ਸਰਕਾਰ ਤੋਂ ਤਨਖਾਹ ਲੈਂਦੇ ਹਾਂ, ਸਰਕਾਰ ਤੁਹਾਨੂੰ ਕੰਮ ਕਰਨ ਦੇ ਪੈਸੇ ਦਿੰਦੇ ਹੀ ਹੈ ਤੇ ਕੰਮ ਵੀ ਤੁਸੀਂ ਕਰੋ।
ਇਹ ਵੀ ਪੜ੍ਹੋ : ਸੜਕ ਕ੍ਰਾਸ ਕਰਦੇ ਬੱਚੇ ਨੂੰ ਬਾਈਕ ਨੇ ਮਾਰੀ ਟੱਕਰ, ਬੱਸ ਕੰਡਕਟਰ ਦੀ ਲਾਪਰਵਾਹੀ ਕਾਰਨ ਵਾਪਰਿਆ ਹਾਦਸਾ
ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰ ਤਨਖਾਹ ਦਿੰਦੀ ਹੈ, ਜੇਕਰ ਕਿਸੇ ਨੂੰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਜਿੰਮੇਵਾਰੀ ਵੀ ਸਾਡੀ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ ਨੂੰ ਵੀ ਸ਼ਹਿਰ ਵਿਚ ਭੀੜ-ਭੜੱਕੇ ਵਾਲੇ ਰਸਤਿਆਂ ‘ਤੇ ਪੈਟਰੋਲਿੰਗ ਵਧਾਉਣ ਦੀ ਹਿਦਾਇਤ ਦਿੱਤੀ। ਉਨ੍ਹਾਂ ਲਹਿਰਾਗਾਗਾ ਦੇ ਲੋਕਾਂ ਨੂੰ ਕਿਹਾ ਕਿ ਤੁਹਾਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਏਗਾ।
ਵੀਡੀਓ ਲਈ ਕਲਿੱਕ ਕਰੋ -:
























