ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਪੰਜਾਬ ਵਿਚ ਨਸ਼ਿਆਂ ਨੂੰ ਖਤਮ ਕਰਨ ਲਈ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ, ਜਿਸ ਤਹਿਤ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਵਿਚ ਹੈ ਤੇ ਨਸ਼ਾ ਤਸਕਰਾਂ ਦੇ ਘਰਾਂ ‘ਤੇ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਇਸ ਮੁਹਿੰਮ ਵਿਚ ਸਕੂਲੀ ਬੱਚਿਆਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ।
ਦਰਅਸਲ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਤੇ ਹਾਈ ਸਕੂਲਾਂ ਨੂੰ ਇਹ ਹੁਕਮ ਦਿੱਤੇ ਗਏ ਹਨ ਕਿ ਸਕੂਲਾਂ ਵਿੱਚ ਨਵੀਂ ਤੋਂ ਬਾਰ੍ਹਵੀਂ ਜਮਾਤ ਦੇ 10 ਵਿਦਿਆਰਥੀਆਂ ਦੇ ਗਰੁੱਪ ਬਣਾਏ ਜਾਣ ਅਤੇ ਇਹਨਾਂ ਨਾਲ਼ ਇੱਕ ਨੋਡਲ ਅਫਸਰ ਲਗਾਇਆ ਜਾਵੇ। ਸਕੂਲ ਵਿੱਚ ਬਣਾਏ ਗਏ ਵਿਦਿਆਰਥੀਆਂ ਦੇ ਗਰੁੱਪ ਵੱਲੋਂ ਅਤੇ ਨੋਡਲ ਅਫਸਰ ਵੱਲੋਂ ਸਕੂਲ ਵਿੱਚ ਨਾਲ ਪੜ੍ਹਦੇ ਵਿਦਿਆਰਥੀਆਂ ਦਾ ਪੂਰਾ ਧਿਆਨ ਰੱਖਿਆ ਜਾਵੇ। ਜੇਕਰ ਕਿਸੇ ਵਿਦਿਆਰਥੀ ਦੇ ਵਿਵਹਾਰ ਵਿੱਚ ਤਬਦੀਲੀ ਆਉਂਦੀ ਹੈ ਜਾਂ ਵਿਦਿਆਰਥੀ ਬਾਕੀ ਵਿਦਿਆਰਥੀਆਂ ਤੋਂ ਅਲੱਗ ਰਹਿੰਦਾ ਹੋਵੇ ਤਾਂ ਅਜਿਹੇ ਵਿਦਿਆਰਥੀ ਬਾਰੇ ਇਹ ਗਰੁੱਪ ਆਪਣੇ ਨੋਡਲ ਅਧਿਆਪਕ ਸਕੂਲ ਇੰਚਾਰਜ ਅਤੇ ਸਕੂਲ ਮੁਖੀ ਦੇ ਧਿਆਨ ਵਿੱਚ ਲਿਆਉਣਗੇ।
ਹੁਕਮਾਂ ਵਿਚ ਕਿਹਾ ਗਿਆ ਹੈ ਕਿ ਸਕੂਲ ਵਿੱਚ ਬਣਾਏ ਗਏ ਗਰੁੱਪ ਦੇ ਵਿਦਿਆਰਥੀਆਂ ਅਤੇ ਨੋਡਲ ਅਫ਼ਸਰ ਦੀ ਸੂਚੀ ਇਸ ਦਫਤਰ ਨੂੰ ਭੇਜੀ
ਜਾਵੇ।
ਇਹ ਵੀ ਪੜ੍ਹੋ : ਉੱਡਦਾ ਹੋਇਆ ਹੈਲੀਕਾਪਟਰ ਕ੍ਰੈ/ਸ਼ ਹੋ ਕੇ ਨਦੀ ‘ਚ ਡਿੱ/ਗਿਆ, ਪਾਇਲਟ ਸਣੇ ਪੂਰਾ ਪਰਿਵਾਰ ਖ਼.ਤ/ਮ
ਵੀਡੀਓ ਲਈ ਕਲਿੱਕ ਕਰੋ -:
