ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ‘ਤੇ ਸਖਤ ਐਕਸ਼ਨ ਲੈਂਦੇ ਹੋਏ ਲੁਧਿਆਣਾ ‘ਚ ਸਿਹਤ ਵਿਭਾਗ ਨੇ ਪਕੌੜਿਆਂ ਵਾਲੇ ਦੇ ਤੇਲ ਦੇ ਸੈਂਪਲ ਭਰੇ ਹਨ, ਜਿਸ ਵਿਚ ਉਹ ਗਰਮ ਤੇਲ ‘ਚ ਰਿਫਾਇੰਡ ਦੇ ਪੈਕੇਟ ਡੁਬਾਉਂਦਾ ਹੋਇਆ ਨਜ਼ਰ ਆ ਰਿਹਾ ਹੈ।
ਇੱਕ ਫੂਡ ਬਲਾਗਰ ਵੱਲੋਂ ਲੁਧਿਆਣਾ ਦੇ ਗਿਲ ਚੌਂਕ ਵਿਚ ਸਥਿਤ ਇੱਖ ਪਕੌੜਿਆਂ ਵਾਲੀ ਦੁਕਾਨ ਦੀ ਬਣਾਈ ਗਈ ਵੀਡੀਓ ਵਿਚ ਪਕੌੜਿਆਂ ਵਾਲਾ ਜਸਪਾਲ ਖੌਲਦੇ ਹੋਏ ਤੇਲ ਵਿਚ 5 ਰਿਫਾਇੰਡ ਦੇ ਭਰੇ ਸੀਲ ਪੈਕੇਟ ਚੁੱਕਦਾ ਹੈ ਤੇ ਸਿੱਧੇ ਕੜਾਹੀ ਵਿਚ ਪਾ ਦਿੰਦਾ ਹੈ।
ਇੱਕ ਸਕਿੰਟ ਦੇ ਅੰਦਰ ਉਹ ਪੰਜੇ ਪੈਕੇਟ ਕੱਢ ਲੈਂਦਾ ਹੈ, ਉਦੋਂ ਤੱਕ ਸਾਰੇ ਪੈਕੇਟ ਖੁੱਲ੍ਹ ਜਾਂਦੇ ਹਨ ਅਤੇ ਸਾਰਾ ਰਿਫਾਇੰਡ ਤੇਲ ਕੜਾਹੀ ਵਿੱਚ ਚਲਾ ਜਾਂਦਾ ਹੈ। ਇਸ ਤੋਂ ਬਾਅਦ ਬਲੌਗਰ ਇਹ ਵੀ ਕਹਿੰਦਾ ਹੈ ਕਿ ਉਹ ਪਲਾਸਟਿਕ ਨੂੰ ਤੇਲ ਵਿੱਚ ਹੀ ਪਿਘਲਾ ਦਿੰਦੇ ਹਨ।

ਇਸ ਤੋਂ ਬਾਅਦ ਪਕੌੜਿਆਂ ਵਾਲਾ ਕੜਾਹੀ ਵਿਚ ਪਕੌੜੇ ਤਲਣਾ ਸ਼ੁਰੂ ਕਰਦਾ ਹੈ, ਪਕੌੜੇ ਤਲਦੇ ਹੋਏ ਉਹ ਕਹਿੰਦਾ ਹੈ ਕਿ ਜੇਕਰ ਤੁਸੀਂ ਪਾਣੀ ਪੀਣਾ ਚਾਹੁੰਦੇ ਹੋ ਤਾਂ ਇਸਦੀ ਕੀਮਤ 20 ਰੁਪਏ ਹੈ ਅਤੇ ਜੇਕਰ ਤੁਸੀਂ ਪਕੌੜੇ ਖਾਣਾ ਚਾਹੁੰਦੇ ਹੋ ਤਾਂ ਇਸਦੀ ਕੀਮਤ 10 ਰੁਪਏ ਹੈ, ਇਸ ‘ਤੇ ਬਲੌਗਰ ਉਸ ਨੂੰ ਪੁੱਛਦਾ ਹੈ ਕਿ ਕੀ 10 ਰੁਪਏ ਵਿੱਚ ਪਲਾਸਟਿਕ ਦੇ ਪਕੌੜੇ ਹਨ। ਇਸ ‘ਤੇ ਪਕੌੜਿਆਂ ਵਾਲਾ ਜਸਪਾਲ ਮੁਸਕਰਾਉਂਦੇ ਹੋਏ ਕਹਿੰਦਾ ਹੈ ਕਿ ਇੱਥੇ ਪਲਾਸਟਿਕ ਦੇ ਕਿਹੜੇ ਪਕੌੜੇ ਹੁੰਦੇ ਹਨ। ਇਸ ਤੋਂ ਬਾਅਦ ਉਹ ਬਲੌਗਰ ਨੂੰ ਉਸ ਦੇ ਰੇਟ ਅਤੇ ਪਕੌੜਿਆਂ ਬਾਰੇ ਦੱਸਦਾ ਹੈ, ਅਖੀਰ ਵਿੱਚ ਉਹ ਉਸਦੀ ਲੋਕੇਸ਼ਨ ਦੱਸਦਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਅਣਪਛਾਤੇ ਬ/ਦ/ਮਾਸ਼ਾਂ ਵੱਲੋਂ ਅੱਧੀ ਰਾਤੀਂ ਘਰ ‘ਤੇ ਫਾ/ਇ/ਰਿੰਗ, ਅੰਦਰ ਸੁੱਤਾ ਪਿਆ ਸੀ ਪਰਿਵਾਰ
ਡਾਕਟਰਾਂ ਮੁਤਾਬਕ ਇਸ ਤਰੀਕੇ ਨਾਲ ਪਲਾਸਟਿਕ ਨੂੰ ਗਰਮ ਕਰਨ ਨਾਲ ਬੀਪੀਏ ਅਤੇ ਡਾਈਆਕਸਿਨ ਵਰਗੇ ਜ਼ਹਿਰੀਲੇ ਰਸਾਇਣ ਨਿਕਲਦੇ ਹਨ, ਜੋ ਕੈਂਸਰ, ਹਾਰਮੋਨਲ ਅਸੰਤੁਲਨ ਅਤੇ ਇਮਿਊਨ ਸਿਸਟਮ ਦੇ ਕਮਜ਼ੋਰ ਹੋਣ ਵਰਗੇ ਗੰਭੀਰ ਜੋਖਮ ਪੈਦਾ ਕਰਦੇ ਹਨ। ਮਾਹਿਰਾਂ ਮੁਤਾਬਕ ਅਜਿਹੇ ਪ੍ਰਯੋਗ ਨਾ ਸਿਰਫ਼ ਭੋਜਨ ਨੂੰ ਜ਼ਹਿਰੀਲਾ ਬਣਾਉਂਦੇ ਹਨ, ਸਗੋਂ ਲੰਬੇ ਸਮੇਂ ਵਿੱਚ ਗੰਭੀਰ ਬਿਮਾਰੀਆਂ ਦੇ ਜੋਖਮ ਨੂੰ ਵੀ ਕਈ ਗੁਣਾ ਵਧਾਉਂਦੇ ਹਨ। ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੁੰਦਿਆਂ ਹੀ ਲੋਕ ਵੀ ਇਸ ‘ਤੇ ਆਪਣਾ ਗੁੱਸਾ ਕੱਢਦੇ ਨਜ਼ਰ ਆਏ। ਹਾਲਾਂਕਿ, ਜਦੋਂ ਇਹ ਮਾਮਲਾ ਹਾਈਲਾਈਟ ਹੋਇਆ, ਤਾਂ ਦੁਕਾਨਦਾਰ ਜਿਸ ਨੇ ਪੈਕੇਟਾਂ ਨੂੰ ਖੌਲਦੇ ਰਿਫਾਇੰਡ ਤੇਲ ਵਿੱਚ ਪਾ ਕੇ ਫਾੜਿਆ ਸੀ, ਨੇ ਕਿਹਾ ਕਿ ਉਸ ਨੇ ਇਹ ਸਭ ਇੱਕ ਫੂਡ ਬਲੌਗਰ ਦੀ ਸਲਾਹ ‘ਤੇ ਕੀਤਾ।
ਜ਼ਿਲ੍ਹਾ ਹੈਲਥ ਅਫਸਰ ਅਮਰਜੀਤ ਕੌਰ ਨੇ ਕਿਹਾ ਕਿ ਅਸੀਂ ਫੂਡ ਸਟਾਲ ਦੇ ਸੈਂਪਲ ਲੈ ਲਏ ਹਨ। ਰਿਪੋਰਟ ਆਉਣ ਮਗਰੋਂ ਕਾਰਵਾਈ ਹੋਵਗੀ। ਦੁਕਾਨਦਾਰ ਨੂੰ ਸਾਫ-ਸਫਾਈ ਦਾ ਧਿਆਨ ਰੱਖਣ ਦੇ ਵੀ ਹੁਕਮ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -:
























