ਲੁਧਿਆਣਾ ਵਿੱਚ ਇੱਕ ਪਾਸਟਰ ‘ਤੇ 21 ਸਾਲਾ ਕੁੜੀ ਨੂੰ ਅਗਵਾ ਕਰਨ ਦਾ ਦੋਸ਼ ਹੈ। ਪਰਿਵਾਰ ਦਾ ਦਾਅਵਾ ਹੈ ਕਿ ਪਾਸਟਰ ਨੂੰ ਕੁੜੀ ਨੂੰ ਪਸੰਦ ਕਰਦ ਸੀ ਅਤੇ ਉਹ ਉਸ ‘ਤੇ ਵਿਆਹ ਕਰਵਾਉਣ ਲਈ ਦਬਾਅ ਪਾ ਰਿਹਾ ਸੀ। ਉਹ ਪ੍ਰਚਾਰ ਦੇ ਬਹਾਨੇ ਉਸ ਨੂੰ ਉਸਦੇ ਘਰ ਤੋਂ ਅਗਵਾ ਕਰ ਕੇ ਲੈ ਗਿਆ। ਫਿਰ ਦੋਸ਼ੀ ਨੇ ਉਸਨੂੰ ਖੰਨਾ ਸਥਿਤ ਆਪਣੇ ਘਰ ਵਿੱਚ ਬੰਧਕ ਬਣਾ ਲਿਆ।
ਪਰਿਵਾਰ ਮੁਤਾਬਕ ਪਾਦਰੀ ਨੇ ਉਸਨੂੰ ਘਰ ਵਿੱਚ ਬੰਦ ਰੱਖਿਆ, ਉਸਦਾ ਗਲਾ ਘੁੱਟਿਆ, ਉਸਨੂੰ ਗੱਲਬਾਤ ਕਰਨ ਤੋਂ ਰੋਕਿਆ। ਜਦੋਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਨ੍ਹਾਂ ਨੇ ਨਿਹੰਗ ਸਿੰਘਾਂ ਦੀ ਮਦਦ ਨਾਲ ਕੁੜੀ ਨੂੰ ਪਾਦਰੀ ਦੇ ਚੁੰਗਲ ਤੋਂ ਛੁਡਾਇਆ।
ਜਦੋਂ ਕੁੜੀ ਨੇ ਵਿਰੋਧ ਕੀਤਾ ਤਾਂ ਉਸਨੇ ਉਸਦਾ ਮੋਬਾਈਲ ਫੋਨ ਖੋਹ ਲਿਆ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੁਲਿਸ ਨੇ ਦੋਸ਼ੀ ਪਾਦਰੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਕੁੜੀ ਦੀ ਮਾਸੀ ਨੇ ਦੱਸਿਆ ਕਿ 7 ਜਨਵਰੀ ਨੂੰ ਪਾਦਰੀ ਉਨ੍ਹਾਂ ਦੇ ਘਰੋਂ ਧਰਮ ਪ੍ਰਚਾਰ ਲਈ ਕੁੜੀ ਨੂੰ ਲੈ ਕੇ ਗਿਆ ਸੀ ਪਰ ਜਦੋਂ ਸ਼ਾਮ ਤੱਕ ਉਹ ਘਰ ਨਹੀਂ ਆਈ ਤਾਂ ਸਾਰੇ ਘਰ ਦੇ ਮੈਂਬਰ ਇਕੱਠੇ ਹੋ ਕੇ ਪਾਦਰੀ ਦੇ ਘਰ ਗਏ ਤਾਂ ਪਾਦਰੀ ਦ ਪਤਨੀ ਨੇ ਕਿਹਾ ਕਿ ਉਹ ਘਰ ਨਹੀਂ ਹੈ। 9 ਜਨਵਰੀ ਨੂੰ ਉਨ੍ਹਾਂ ਪੁਲਿਸ ਵਿਚ ਸ਼ਿਕਾਇਤ ਦਿੱਤੀ। 28 ਜਨਵਰੀ ਨੂੰ ਇੱਕ ਔਰਤ ਨੇ ਪਾਦਰੀ ਦੇ ਘਰ ਕੁੜੀ ਨੂੰ ਵੇਖਿਆ ਤਾਂ ਧੀ ਨੇ ਇਸ਼ਾਰਾ ਕਰਕੇ ਦੱਸਿਆ ਕਿ ਉਸ ਨੂੰ ਕੈਦ ਕੀਤਾਗਿਆ ਹੈ ਤੇ ਉਸ ਨੂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ। 29 ਜਨਵਰੀ ਨੂੰ ਉਹ ਪਾਦਰੀ ਦੇ ਘਰ ਗਏ ਤਾਂ ਪਾਦਰੀ ਕੁੜੀ ਦੇ ਉਨ੍ਹਾਂ ਦੇ ਘਰ ਹੋਣ ਤੋਂ ਮੁਕਰ ਗਿਆ ਤੇ ਬਹਿਸ ਕਰਦਾ ਰਿਹਾ। ਪਰਿਵਾਰ ਦਾ ਦੋਸ਼ ਹੈ ਕਿ ਪਾਦਰੀ ਤੇ ਉਸ ਦੇ ਪਤਨੀ ਨੇ ਉਨ੍ਹਾਂ ‘ਤੇ ਹਮਲੇ ਦੀ ਵੀ ਕੋਸ਼ਿਸ਼ਕੀਤੀ। ਇਸ ਮਗਰੋਂ ਉਨ੍ਹਾਂ ਨਿਹੰਗ ਸਿੰਘਾਂ ਦੀ ਮਦਦ ਮੰਗੀ ਤੇ ਉਹ ਪਰਿਵਾਰ ਨਾਲ ਪਾਦਰੀ ਦੇ ਘਰ ਗਏ ਤਾਂ ਪਾਦਰੀ ਨੇ ਉਨ੍ਹਾਂ ਨੂੰ ਕੁੜੀ ਸੌਂਪੀ।
ਕੁੜੀ ਦਾ ਦਾਅਵਾ ਹੈ ਕਿ ਉਸਨੂੰ ਖੰਨਾ ਦੇ ਘਰ ਵਿੱਚ ਬੰਦ ਕਰਨ ਤੋਂ ਬਾਅਦ, ਪਾਦਰੀ ਉਸਨੂੰ ਦੋ ਦਿਨ ਬਾਅਦ ਲੁਧਿਆਣਾ ਲੈ ਆਇਆ। ਉਸਨੂੰ ਨਹੀਂ ਪਤਾ ਕਿ ਉਹ ਉਸਨੂੰ ਲੁਧਿਆਣਾ ਵਿੱਚ ਕਿੱਥੇ ਲੈ ਕੇ ਆਇਆ ਸੀ। ਉੱਥੇ ਲਿਆਉਣ ਤੋਂ ਬਾਅਦ, ਪਾਦਰੀ ਨੇ ਉਸ ਨਾਲ ਕੁੱਟਮਾਰ ਕੀਤੀ। ਉਸਨੇ ਕਿਸੇ ਨੂੰ ਦੱਸਣ ‘ਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਇਸ ਦੌਰਾਨ, ਉਸਨੇ ਆਪਣੇ ਅਤੇ ਆਪਣੀ ਪਤਨੀ ਦੇ ਮੋਬਾਈਲ ਫੋਨ ਬੰਦ ਕਰ ਦਿੱਤੇ ਸਨ। ਉਸਨੇ ਮੇਰਾ ਮੋਬਾਈਲ ਫੋਨ ਵੀ ਖੋਹ ਲਿਆ।

ਕੁੜੀ ਦੀ ਮਾਸੀ ਨੇ ਕਿਹਾ ਕਿ ਪਾਦਰੀ ਨੇ ਉਸਦੀ ਧੀ ਨੂੰ ਤਿੰਨ ਸਾਲ ਪਹਿਲਾਂ ਚਰਚ ਵਿੱਚ ਦੇਖਿਆ ਸੀ। ਉਸਨੂੰ ਉਦੋਂ ਤੋਂ ਹੀ ਉਸ ਨਾਲ ਪਿਆਰ ਹੋ ਗਿਆ ਸੀ ਅਤੇ ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਪਾਦਰੀ ਪਹਿਲਾਂ ਹੀ ਦੋ ਵਾਰ ਵਿਆਹ ਕਰਵਾ ਚੁੱਕਾ ਸੀ। ਕੁੜੀ ਦਾ ਪਿਤਾ ਕਈ ਸਾਲਾਂ ਤੋਂ ਈਸਾਈ ਧਰਮ ਦਾ ਪ੍ਰਚਾਰ ਕਰ ਰਿਹਾ ਸੀ, ਇਸ ਲਈ ਉਸਨੂੰ ਈਸਾਈ ਧਰਮ ਦਾ ਵੀ ਚੰਗਾ ਗਿਆਨ ਸੀ। ਉਹ ਅਕਸਰ ਚਰਚ ਜਾਂਦੀ ਸੀ। ਪਾਦਰੀ ਕੁੜੀ ਨੂੰ ਪਸੰਦ ਕਰਦਾ ਸੀ ਅਤੇ ਉਸਦੇ ਪਰਿਵਾਰ ਨਾਲ ਆਪਣੀ ਗੱਲਬਾਤ ਵਧਾਉਂਦਾ ਸੀ। ਉਸਨੇ ਉਨ੍ਹਾਂ ਦੇ ਘਰ ਵੀ ਜਾਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਉਬਲੇ ਚੌਲਾਂ ਦਾ ਪਾਣੀ ਏ ਪੋਸ਼ਕ ਤੱਤਾਂ ਦਾ ਭੰਡਾਰ, ਜਾਣੋ ਪੀਣ ਦਾ ਸਹੀ ਤਰੀਕਾ ਤੇ ਫਾਇਦੇ
ਮਾਸੀ ਨੇ ਕਿਹਾ ਕਿ ਉਸਦੀ ਭੈਣ ਦੀ ਧੀ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਸੀ। ਪਾਦਰੀ ਨੇ ਉਸ ਨੂੰ ਮਿਸ਼ਨਰੀ ਬਣਾਇਆ, ਅਤੇ ਉਸਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਉਹ ਲਗਭਗ ਢਾਈ ਸਾਲਾਂ ਤੋਂ ਪਾਦਰੀ ਦੇ ਨਾਲ ਨੇੜਲੇ ਪਿੰਡਾਂ ਵਿੱਚ ਪ੍ਰਚਾਰ ਕਰਨ ਲਈ ਜਾ ਰਹੀ ਸੀ। ਜਦੋਂ ਵੀ ਪਾਦਰੀ ਉਸਨੂੰ ਬੁਲਾਉਂਦਾ ਸੀ, ਪਰਿਵਾਰ ਆਪਣੀ ਧੀ ਨੂੰ ਉਸਦੇ ਨਾਲ ਭੇਜਦਾ ਸੀ। ਉਨ੍ਹਾਂ ਕਿਹਾ ਕਿ ਉਸ ਨੇ ਆਪਣੀ ਪਤਨੀ ਨੂੰ ਵੀ ਧਮਕਾ ਕੇ ਆਪਣੇ ਕੁੜੀ ਨਾਲ ਵਿਆਹ ਲਈ ਸਹਿਮਤ ਕਰ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -:
























