ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਕੁਰਲੀ ਕਰਨ ਵਾਲੇ ਨੌਜਵਾਨ ਨੇ ਵਿਵਾਦ ਤੋਂ ਬਾਅਦ ਮੁਆਫੀ ਮੰਗੀ ਹੈ। ਨੌਜਵਾਨ ਦਿੱਲੀ ਦਾ ਰਹਿਣ ਵਾਲਾ ਹੈ। ਉਹ ਇੱਕ ਸੋਸ਼ਲ ਮੀਡੀਆ ਇਨਫਲੁਐਂਸਰ ਹੈ। ਉਸਨੇ ਸਰੋਵਰ ‘ਤੇ ਪਹਿਲਾਂ ਜਲ ਛਕਿਆ, ਮੂੰਹ ਧੋਤਾ ਤੇ ਫਿਰ ਕੁਰਲੀ ਕੀਤੀ ਸੀ। ਨੌਜਵਾਨ ਨੇ ਆਪਣੇ ਆਪ ਨੂੰ ਮੁਸਲਿਮ ਸ਼ੇਰ ਦੱਸਦਿਆਂ ਇੰਸਟਾਗ੍ਰਾਮ ‘ਤੇ ਰੀਲ ਪੋਸਟ ਕੀਤੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਸ ‘ਤੇ ਸਖ਼ਤ ਇਤਰਾਜ਼ ਜਤਾਇਆ ਸੀ, ਜਿਸ ਮਗਰੋਂ ਵਿਵਾਦ ਹੋਣ ‘ਤੇ ਨੌਜਵਾਨ ਨੇ ਮੁਆਫੀ ਮੰਗਦਿਆਂ ਕਿਹਾ ਕਿ ਮੈਨੂੰ ਮਰਿਆਦਾ ਦਾ ਪਤਾ ਨਹੀਂ ਸੀ, ਉਸ ਨੇ ਕਿਹਾ ਕਿ ਨਾ ਹੀ ਮੌਕੇ ‘ਤੇ ਮੈਨੂੰ ਇਸ ਬਾਰੇ ਕਿਸੇ ਨੇ ਦੱਸਿਆ।

ਨੌਜਵਾਨ ਸੁਭਾਨ ਰੰਗਰੀਜ਼ ਨੇ ਕਿਹਾ ਕਿ “ਭਰਾਵੋ, ਮੈਂ ਤਿੰਨ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਗਿਆ ਸੀ। ਮੈਂ ਬਚਪਨ ਤੋਂ ਹੀ ਉੱਥੇ ਜਾਣਾ ਚਾਹੁੰਦਾ ਸੀ। ਮੈਨੂੰ ਉੱਥੇ ਦੀ ਮਰਿਆਦਾ ਦਾ ਪਤਾ ਨਹੀਂ ਸੀ। ਮੈਂ ਸਰੋਵਰ ਦੇ ਪਾਣੀ ਨਾਲ ਵਜੂ ਕੀਤਾ ਸੀ, ਧੋਖੇ ਨਾਲ ਮੇਰੇ ਮੂੰਹ ਤੋਂ ਪਾਣੀ ਨਿਕਲ ਕੇ ਉਸ ਵਿਚ ਡਿੱਗ ਗਿਆ। ਮੈਂ ਸਾਰੇ ਪੰਜਾਬੀ ਭਰਾਵਾਂ ਨੂੰ ਸੌਰੀ ਬੋਲਦਾ ਹਾਂ। ਮੈਂ ਉਥੇ ਆ ਕੇ ਵੀ ਸੌਰੀ ਬੋਲਾਂਗਾ। ਮੈ ਪੂਰੇ ਸਿੱਖ ਭਾਈਚਾਰੇ ਤੋਂ ਮਾਫੀ ਮੰਗਦਾ ਹਾਂ। ਮੈਂ ਸਾਰੇ ਧਰਮਾਂ ਦਾ ਸਨਮਾਨ ਕਰਦਾ ਹਾਂ।
ਸੁਭਾਨ ਰੰਗਰੀਜ਼ ਨੇ ਇੰਸਟਾਗ੍ਰਾਮ ‘ਤੇ ਆਪਣੇ ਦੋ ਵੀਡੀਓ ਸਾਂਝੇ ਕੀਤੇ ਸਨ। ਇੱਕ ਵਿੱਚ ਉਹ ਇੱਕ ਪਵਿੱਤਰ ਸਰੋਵਰ ਵਿੱਚ ਨੰਗੇ ਪੈਰ ਪਾ ਕੇ ਬੈਠਾ ਹੈ। ਇਸ ਦੌਰਾਨ ਉਹ 2-3 ਵਾਰ ਮੂੰਹ ਵਿਚ ਪਾਣੀ ਲੈਂਦਾ ਹੈ ਅਤੇ ਇੱਕ ਵਾਰ ਕੁਰਲੀ ਕਰ ਦਿੰਦਾ ਹੈ।
ਇਹ ਵੀ ਪੜ੍ਹੋ : ’10 ਕਰੋੜ ਰੁਪਏ ਦਿਓ ਨਹੀਂ ਤਾਂ…’, ਗਾਇਕ B Praak ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ!
ਦੂਜੇ ਵੀਡੀਓ ਵਿੱਚ, ਉਹ ਕਹਿੰਦਾ ਹੈ, “ਮੈਂ ਅੱਜ ਪੰਜਾਬ ਦੇ ਗੋਲਡਨ ਟੈਂਪਲ ਗਿਆ ਹਾਂ। ਭਰਾਵੋ, ਅਜਿਹਾ ਹਿੰਦੁਸਤਾਨ ਚਾਹੀਏ, ਇਥੇ ਸਭ ਨੇ ਸਿਰ ‘ਤੇ ਪੱਗ ਬੰਨ੍ਹੀ ਹੋਈ ਹੈ। ਸਾਰੇ ਆਪਣੇ ਪੰਜਾਬੀ ਭਰਾ ਹਨ। ਸਿਰਫ ਮੈਂ ਸਿਰ ‘ਤੇ ਟੋਪੀ ਪਾਈ ਹੋਈ ਹੈ, ਪਰ ਕਿਸੇ ਨੇ ਮੇਰੇ ਤੋਂ ਇਹ ਨਹੀਂ ਪੁੱਛਿਆ ਕਿ ਭਾਈ, ਤੂੰ ਟੋਪੀ ਕਿਉਂ ਪਾਈ ਹੋਈ ਹੈ। ਕਿਉਂਕਿ ਹਿੰਦੂ, ਮੁਸਲਿਮ, ਸਿੱਖ ਇਸਾਈ ਆਪਸ ਮੇਂ ਹੈਂ ਭਾਈ-ਭਾਈ ਤ ਭਰਾ-ਭਰਾ ਹੀ ਬਣ ਕੇ ਰਹਿਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























