ਸੰਸਦ ਦੇ ਬਜਟ ਸੈਸ਼ਨ ਦੇ ਸੱਤਵੇਂ ਦਿਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਦਾ ਧੰਨਵਾਦ ਭਾਸ਼ਣ ਦਿੱਤਾ। ਇਸ ਦੌਰਾਨ ਉਨ੍ਹਾਂ ਰਾਹੁਲ ਗਾਂਧੀ ਦੇ ਭਾਜਪਾ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ “ਗੱਦਾਰ” ਕਹਿਣ ਦੇ ਬਿਆਨ ਦੀ ਆਲੋਚਨਾ ਕਰਦਿਆਂ ਇਸ ਨੂੰ ਸਿੱਖਾਂ ਦਾ ਅਪਮਾਨ ਕਰਾਰ ਦਿ4ਤਾ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ “ਕੱਲ੍ਹ ਜੋ ਘਟਨਾ ਵਾਪਰੀ, ਇਸੇਸਦਨ ਦੇ ਮੈਂਬਰ, ਕਾਂਗਰਸ ਦੇ ਸ਼ਾਤਿਰ ਦਿਮਾਗ ਹੈ, ਜਿਨ੍ਹਾਂ ਦਾ, ਅਜਿਹੇ ਯੁਵਰਾਜਨੇ ਉਨ੍ਹਾਂ ਨੂੰ ਗੱਦਾਰ ਕਹਿ ਦਿੱਤਾ।ਹੰਕਾਰ 7ਵੇਂ ਅਸਮਾਨ ‘ਤੇ ਪਹੁੰਚ ਚੁੱਕਾ ਹੈ ਇਨ੍ਹਾਂ ਤੇ ਕਾਂਗਰਸ ਨੂੰ ਛੱਡ ਕੇ ਕਿੰਨੇ ਹੀ ਲੋਕ ਨਿਕਲੇ। ਕਾਂਗਰਸ ਦੇ ਕਿੰਨੇ ਹੀ ਟੁਕੜੇ ਹੋਏ, ਕਈ ਲੋਕ ਇਧਰ ਤੋਂ ਉਧਰ ਗਏ, ਪਰ ਹੋਰਨਾਂ ਨੂੰ ਤਾਂ ਕਿਸੇ ਨੇ ਵੀ ਗੱਦਾਰ ਨਹੀਂ ਕਿਹਾ, ਪਰ ਕੱਲ੍ਹ ਸਾਂਸਦ ਨੂੰ ਉਨ੍ਹਾਂ ਨੇ ਗੱਦਾਰ ਕਿਹਾ, ਕਿਉਂਕਿ ਉਹ ਸਿੱਖ ਸਨ, ਇਹ ਸਿੱਖਾਂ ਦਾ ਅਪਮਾਨ ਸੀ, ਇਹ ਗੁਰੂਆਂ ਦਾ ਅਪਮਾਨ ਸੀ। ਕਾਂਗਰਸ ਦੇ ਅੰਦਰ ਜੋ ਕੁੱਟ-ਕੁੱਟ ਕੇ ਸਿੱਖਾਂ ਖਿਲਾਫ ਨਫਰਤ ਭਰੀ ਹੈ, ਉਹ ਵੀ ਬਾਹਰ ਆਈ, ਇਸੇ ਸਦਨ ਦੇ ਮਾਣਯੋਗ ਸਾਂਸਦ ਸਨ, ਪਰ ਉਨ੍ਹਾਂ ਨੂੰ ਕੁਝ ਦਰਦ ਨਹੀਂ, ਉਨ੍ਹਾਂ ਨੇ ਅਫਸੋਸ ਨਹੀਂ ਜਤਾਇਆ।’

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਦੇਸ਼ ਕਦੇ ਵੀ ਕਿਸੇ ਅਜਿਹੇ ਵਿਅਕਤੀ ਨੂੰ ਗੱਦਾਰ ਕਹਿਣਾ ਬਰਦਾਸ਼ਤ ਨਹੀਂ ਕਰੇਗਾ ਜਿਸ ਦੇ ਪਰਿਵਾਰ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਹਨ, ਸਿਰਫ਼ ਇਸ ਲਈ ਕਿਉਂਕਿ ਉਨ੍ਹਾਂ ਨੇ ਆਪਣੇ ਰਾਜਨੀਤਿਕ ਵਿਚਾਰ ਬਦਲ ਲਏ ਹਨ। ਜੇਕਰ ਅਜਿਹੇ ਲੋਕ ਕਾਂਗਰਸ ਨੂੰ ਨਹੀਂ ਡੁਬਾਉਣਗੇ, ਤਾਂ ਕੀ ਕਰਨਗੇ?”
ਦੱਸ ਦੇਈਏ ਕਿ ਸੰਸਦ ਭਵਨ ਦੀਆਂ ਪੌੜੀਆਂ ‘ਤੇ ਖੜ੍ਹੇ ਰਾਹੁਲ ਗਾਂਧੀ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ, ਰਵਨੀਤ ਸਿੰਘ ਬਿੱਟੂ ਉੱਥੋਂ ਲੰਘ ਰਹੇ ਸਨ। ਬਿੱਟੂ ਨੂੰ ਦੇਖ ਕੇ ਰਾਹੁਲ ਗਾਂਧੀ ਨੇ ਪ੍ਰਤੀਕਿਰਿਆ ਦਿੱਤੀ ਅਤੇ ਉਨ੍ਹਾਂ ਨੂੰ ਆਪਣਾ “ਗੱਦਾਰ ਦੋਸਤ” ਕਿਹਾ। ਉਨ੍ਹਾਂ ਕਿਹਾ, “ਮੇਰਾ ਗੱਦਾਰ ਦੋਸਤ। ਚਿੰਤਾ ਨਾ ਕਰੋ, ਵਾਪਸ ਆਊਗਾ।”
ਇਹ ਵੀ ਪੜ੍ਹੋ : ਨਹਿਰ ‘ਚ ਬੇਕਾਬੂ ਹੋ ਕੇ ਡਿੱਗੀ Ritz Car, 4 ਦਿਨਾਂ ਮਗਰੋਂ ਮਿਲੀ ਗੱਡੀ ਤੇ ਚਾਲਕ ਦੀ ਦੇਹ
ਇਸ ‘ਤੇ ਰਵਨੀਤ ਬਿੱਟੂ ਦਾ ਬਿਆਨ ਵੀ ਸਾਹਮਣੇ ਆਇਆ ਉਨ੍ਹਾਂ ਕਿਹਾ ਕਿ “ਬਾਕੀ ਸਾਂਸਦ ਸਨ ਕਿਸੇ ਨੇ ਕੁਝ ਨਹੀਂ ਕਿਹਾ। ਅਸੀਂ ਸਾਥੀ ਹਾਂ ਅਤੇ ਅਸੀਂ ਹਰ ਰੋਜ਼ ਮਿਲਦੇ ਹਾਂ, ਪਰ ਕਿਸੇ ਨੇ ਕੁਝ ਨਹੀਂ ਕਿਹਾ… ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਹਨ ਪਤਾ ਨਹੀਂ ਅੱਜ ਉਨ੍ਹਾਂ ਨੂੰ ਕੀ ਹੋਇਆ ਸੀ ਕੀ ਪਰਸਨਲ ਗੁੱਸਾ ਲੈ ਕੇ ਮਨ ਵਿਚ ਬੈਠੇ ਸਨ… ਇਹ ਬੋਲ ਕੇ ਉਨ੍ਹਾਂ ਨੇ ਹੱਥ ਅੱਗੇ ਕੀਤਾ ਤਾਂ ਮੈਂ ਕਿਹਾ ਕਿ ਤੁਸੀਂ ਮੇਰੀ ਛੱਡੋ ਤੁਸੀਂ ਕੀ ਹੋ? ਤੁਸੀਂ ਦੇਸ਼ ਦੇ ਸਭ ਤੋਂ ਵੱਡੇ ਗੱਦਾਰ ਅਤੇ ਸਿੱਖਾਂ ਦੇ ਕਾਤਲ ਹੋ।”
ਵੀਡੀਓ ਲਈ ਕਲਿੱਕ ਕਰੋ -:
























