ਸਰਹੱਦੀ ਇਲਾਕਿਆਂ ਵਿਚ ਲਗਾਤਾਰ ਡਰੋਨ ਗਤੀਵਿਧੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ ਤੇ ਇਸੇ ਵਿਚਾਲੇ ਤਰਨਤਾਰਨ ਦੇ ਪਿੰਡ ਡੱਲ ਵਿਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਨਿੱਜੀ ਸਕੂਲ ਵਿਚ ਇੱਕ ਪੀਲਾ ਪੈਕੇਟ ਮਿਲਿਆ। ਇਸ ਪੈਕੇਟ ਵਿਚ ਹਥਿਆਰ ਦੇ ਨਾਲ ਜਿੰਦਾ ਕਾਰਤੂਸ ਮਿਲਿਆ। ਸਕੂਲ ਸਟਾਫ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਦੇ ਨਾਲ-ਨਾਲ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ।

ਇਹ ਹਥਿਆਰ ਸਕੂਲ ਦੇ ਗ੍ਰਾਊਂਡ ਵਿਚੋਂ ਮਿਲਿਆ, ਜਿਸ ਨੂੰ ਲੈ ਕੇ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਡਰੋਨ ਰਾਹੀਂ ਇਹ ਹਥਿਆਰ ਸਕੂਲ ਦੇ ਗ੍ਰਾਊਂਡ ਤੱਕ ਪਹੁੰਚਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਆਸ-ਪਾਸ ਦੇ ਇਲਾਕਿਆਂ ‘ਚ ਚਲਾਇਆ। ਪੁਲਿਸ ਵੱਲੋਂ ਆਸ-ਪਾਸ ਦੇ ਇਲਾਕਿਆਂ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਇਹ ਪੈਕੇਟ ਇਥੇ ਕਿਸ ਤਰ੍ਹਾਂ ਪਹੁੰਚਿਆ ਤੇ ਕਿਸ ਵੱਲੋਂ ਪਹੁੰਚਾਇਆ ਗਿਆ, ਪੁਲਿਸ ਵੱਲੋਂ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸ਼ਰਾਬ ਘੁਟਾਲੇ ‘ਚ ਕੇਜਰੀਵਾਲ ਦੇ ਬਰੀ ਹੋਣ ‘ਤੇ CM ਭਗਵੰਤ ਮਾਨ ਨੇ ਕੀਤਾ ਟਵੀਟ-‘ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ’
ਥਾਣਾ ਖਾਲੜਾ ਦੇ ASI ਗੁਰਨਾਮ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਸ਼ਤ ਦੌਰਾਨ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਡੱਲ ਦੇ ਇੱਕ ਸਕੂਲ ਵਿਚ ਇੱਕ ਪੀਲੇ ਰੰਗ ਪੈਕੇਟ ਪਿਆ ਹੈ। BSF ਤੇ PCR ਵਾਲੇ ਵੀ ਮੌਕੇ ‘ਤੇ ਪਹੁੰਚੇ। ਸ਼ੱਕ ਹੈ ਕਿ ਡਰੋਨ ਰਾਹੀਂ ਇਹ ਪੈਕੇਟ ਸੁੱਟਿਆ ਗਿਆ ਹੋਵੇਗਾ, ਪਰ ਅਜੇ ਤੱਕ ਕੋਈ ਵੀ ਡਰੋਨ ਬਰਾਮਦ ਨਹੀਂ ਹੋਇਆ, ਜਾਂਚ ਕੀਤੀ ਜਾ ਰਹੀ ਹੈ। ਪੈਕੇਟ ਵਿਚੋਂ ਮੇਡ ਇਨ ਚਾਇਨਾ ਦਾ ਇਕ ਪਿਸਟਲ, ਮੈਗਜੀਨ ਤੇ ਤਿੰਨ ਜਿੰਦਾ ਕਾਰਤੂਸ ਮਿਲੇ ਹਨ। ਖਦਸ਼ਾ ਹੈ ਕਿ ਇਹ ਪਾਕਿਸਤਾਨ ਵੱਲੋਂ ਹੀ ਡਰੋਨ ਰਾਹੀਂ ਆਏ ਹਨ, ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























