ਫਿਰੋਜ਼ਪੁਰ ਦੇ ਮਮਦੋਟ ਅਧੀਨ ਪੈਂਦੇ ਪਿੰਡ ਕੜਮਾ ਵਿੱਚ ਸ਼ੁੱਕਰਵਾਰ ਦੇਰ ਰਾਤ ਇੱਕ ਘਰ ਵਿੱਚ ਧਮਾਕਾ ਹੋਇਆ। ਇਸ ਜ਼ੋਰਦਾਰ ਧਮਾਕੇ ਵਿੱਚ ਇੱਕ ਜੋੜਾ ਬੁਰੀ ਤਰ੍ਹਾਂ ਝੁਲਸ ਗਿਆ। ਧਮਾਕਾ ਇੰਨਾ ਭਿਆਨਕ ਸੀ ਕਿ ਘਰ ਦੀ ਛੱਤ ਉੱਡ ਗਈ ਅਤੇ ਨੇੜਲੇ ਦੋ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਦੱਸਿਆ ਜਾ ਰਿਹਾ ਹੈ ਕਿ ਘਰ ਵਿੱਚ ਵੱਡੀ ਗਿਣਤੀ ਵਿੱਚ ਪਟਾਕੇ ਵੀ ਪਏ ਹੋਏ ਸਨ।

ਚਸ਼ਮਦੀਦਾਂ ਨੇ ਦੱਸਿਆ ਕਿ ਕੜਮਾ ਪਿੰਡ ਦੇ ਰਹਿਣ ਵਾਲੇ ਸ਼ੇਰ ਸਿੰਘ ਦੇ ਪੁੱਤਰ ਕਾਲਾ ਸਿੰਘ ਨੇ ਦੀਵਾਲੀ ਦੇ ਤਿਉਹਾਰ ਲਈ ਆਪਣੇ ਘਰ ਵਿੱਚ ਵੱਡੀ ਮਾਤਰਾ ਵਿੱਚ ਪੋਟਾਸ਼ ਸਟੋਰ ਕੀਤਾ ਹੋਇਆ ਸੀ। ਇਸ ਪੋਟਾਸ਼ ਦੀ ਵਰਤੋਂ ਲੋਹੇ ਦ ਪਾਈਪ ਵਿਚ ਪਾ ਕੇ ਧਮਾਕਾ ਕਰਨਾ ਸੀ ਤੇ ਪੋਟਾਸ਼ ਵੇਚਣ ਲਈ ਰੱਖੀ ਹੋਈ ਸੀ। ਸ਼ੁੱਕਰਵਾਰ ਰਾਤ ਨੂੰ ਪੋਟਾਸ਼ ਨੂੰ ਅਚਾਨਕ ਅੱਗ ਲੱਗ ਗਈ ਅਤੇ ਧਮਾਕਾ ਹੋ ਗਿਆ। ਘਰ ਦੀ ਛੱਤ ਉੱਡ ਗਈ।
ਇਹ ਵੀ ਪੜ੍ਹੋ : ਪੰਜਾਬ ‘ਚ ਸਵੇਰੇ-ਸਵੇਰੇ ਵੱਡਾ ਰੇਲ ਹਾਦਸਾ, ਲੁਧਿਆਣਾ ਤੋਂ ਦਿੱਲੀ ਜਾ ਰਹੀ ਟ੍ਰੇਨ ਨੂੰ ਲੱਗੀ ਅੱਗ
ਕਾਲਾ ਸਿੰਘ ਅਤੇ ਉਸਦੀ ਪਤਨੀ ਕਿਰਨਾ ਬੁਰੀ ਤਰ੍ਹਾਂ ਝੁਲਸ ਗਏ। ਦੱਸਿਆ ਜਾ ਰਿਹਾ ਹੈ ਕਿ ਕਾਲਾ ਸਿੰਘ 60 ਫੀਸਦੀ ਅਤੇ ਉਸ ਦੀ ਪਤਨੀ 70 ਫੀਸਦੀ ਝੁਲਸ ਗਈ ਹੈ। ਦੋਵਾਂ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਧਮਾਕੇ ਨਾਲ ਗੁਆਂਢੀ ਗੁਰਮੇਲ ਸਿੰਘ ਅਤੇ ਮੰਗਤ ਰਾਮ ਦੇ ਘਰਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
























