proposal charge entry fees parks rejected: ਚੰਡੀਗੜ੍ਹ ਦੇ ਘੁੰਮਣ ਦੇ ਸ਼ੌਕੀਨਾਂ ਲਈ ਇਕ ਵੱਡੀ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਦਰਅਸਲ ਸ਼ਹਿਰ ਦੇ ਵੱਡੇ ਪਾਰਕਾਂ ‘ਚ ਐਂਟਰੀ ਫੀਸ ਲਾਉਣ ਦਾ ਪ੍ਰਪੋਜਲ ਖਾਰਿਜ ਹੋ ਗਿਆ ਹੈ। ਆਮਦਨ ਦੇ ਸਾਧਨ ਵਧਾਉਣ ਵਾਲੀ ਕਮੇਟੀ ਦੀ ਬੈਠਕ ‘ਚ ਜਦੋਂ ਬਾਗਬਾਨੀ ਵਿਭਾਗ ਵੱਲੋਂ ਇਹ ਸਿਫਾਰਿਸ਼ ਆਈ ਤਾਂ ਕਮੇਟੀ ਦੇ ਸਾਰੇ ਮੈਂਬਰਾਂ ਨੇ ਇਸ ਦੇ ਖਿਲਾਫ ਆਪਣੇ ਵਿਚਾਰ ਰੱਖੇ। ਬਾਗਬਾਨੀ ਵਿਭਾਗ ਦਾ ਕਹਿਣਾ ਹੈ ਕਿ ਦੂਜੇ ਸੂਬਿਆਂ ਅਤੇ ਹੋਰ ਸੈਕਟਰਾਂ ਤੋਂ ਆਉਣ ਵਾਲੇ ਲੋਕਾਂ ‘ਤੇ ਇਹ ਐਂਟਰੀ ਫੀਸ ਲਾਉਣੀ ਚਾਹੀਦੀ ਹੈ, ਕਿਉਂਕਿ ਇਨ੍ਹਾਂ ਪਾਰਕਾਂ ਦੇ ਰਖ ਰਖਾਵ ‘ਤੇ ਨਗਰ ਨਿਗਮ ਦਾ ਹਰ ਮਹੀਨੇ ਲੱਖਾਂ ਰੁਪਏ ਖਰਚ ਹੁੰਦਾ ਹੈ।
ਇਸ ਤੋਂ ਇਲਾਵਾ ਸਵੇਰ ਅਤੇ ਸ਼ਾਮ ਸੈਰ ਕਰਨ ਵਾਲੇ ਨੂੰ ਹਰ ਮਹੀਨੇ ਫੀਸ ਲੈ ਕੇ ਪਾਸ ਜਾਰੀ ਕਰਨ ਦੇ ਪ੍ਰਪੋਜਲ ਨੂੰ ਵੀ ਖਾਰਿਜ ਕਰ ਦਿੱਤਾ ਗਿਆ ਹੈ। ਇਸ ਪ੍ਰਪੋਜਲ ਦੇ 5 ਦਿਨ ਪਹਿਲਾਂ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਪ੍ਰਧਾਨ ਅਰੁਣ ਸੂਦ ਪਹਿਲਾਂ ਹੀ ਇਸ ਪ੍ਰਪੋਜਲ ਦੇ ਵਿਰੋਧ ‘ਚ ਆ ਗਏ ਸੀ। ਇਸ ਪ੍ਰਪੋਜਲ ਦੇ ਖਿਲਾਫ ਸ਼ਹਿਰਵਾਸੀਆਂ ਨੇ ਖੂਬ ਵਿਰੋਧ ਕਰ ਰਹੇ ਸੀ। ਬੈਠਕ ‘ਚ ਸ਼ਾਮਿਲ ਇਕ ਮੈਂਬਰ ਅਨੁਸਾਰ ਸ਼ੁਰੂਆਤ ‘ਚ ਇਸਦਾ ਪ੍ਰਪੋਜਲ ਖਾਰਿਜ ਕਰ ਦਿੱਤਾ ਗਿਆ ਜਦਕਿ ਨੌਜਵਾਨ ਕਾਂਗਰਸ ਨੇ ਵੀ ਸ਼ਹਿਰ ‘ਚ ਇਸ ਪ੍ਰਪੋਜਲ ਦੇ ਖਿਲਾਫ ਮੁਹਿੰਮ ਚਲਾਈਆ ਹੋਇਆ ਸੀ। ਬੈਠਕ ਤੋਂ ਪਹਿਲਾਂ ਨੌਜਵਾਨ ਕਾਂਗਰਸ ਦੇ ਵਰਕਰ ਆਪਣਾ ਵਿਰੋਧ ਪ੍ਰਗਟ ਕਰਨ ਦੇ ਲਈ ਨਗਰ ਨਿਗਮ ਪਹੁੰਚੇ ਸੀ।
ਇਨ੍ਹਾਂ ਪਾਰਕਾਂ ‘ਚ ਐਟਰੀ ਫੀਸ ਲਾਉਣ ਦਾ ਸੀ ਪ੍ਰਪੋਜਲ– ਰਿਪੋਰਟ ‘ਚ ਸ਼ਹਿਰ ਦੇ ਜਿੰਨੇ ਵੱਡੇ ਪਾਰਕਾਂ ‘ਚ ਐਂਟਰੀ ਫੀਸ ਲਾਉਣ ਦੀ ਗੱਲ ਕੀਤੀ ਗਈ ਹੈ, ਉਸ ‘ਚ ਸੈਕਟਰ 16 ਦਾ ਰੋਜ਼ ਗਾਰਡਨ, ਸੈਕਟਰ-36 ਦਾ ਫ੍ਰੈਗਸੈਂਸ ਗਾਰਡਨ, ਸੈਕਟਰ-331 ਦਾ ਜਪਾਨੀ ਗਾਰਡਨ ਸੈਕਟਰ-49 ਦਾ ਗਾਰਡਨ ਆਫ ਐਨੀਮਲ ਅਤੇ ਮਨੀਮਾਜਰਾ ਦਾ ਸ਼ਿਵਾਲਿਕ ਗਾਰਡਨ ਮਨੀਮਾਜਰਾ ਸ਼ਾਮਿਲ ਹਨ।