pu india ariia ranking: ਭਾਰਤ ਸਰਕਾਰ ਦੀ ਅਟਲ ਰੈਕਿੰਗ ਆਫ ਇੰਸਟੀਚਿਊਟ ਆਨ ਇਨੋਵੇਸ਼ਨ ਅਚੀਵਮੈਂਟਸ (ਏ.ਆਰ.ਆਈ.ਆਈ.ਏ) ‘ਚ ਸਰਕਾਰੀ ਜਾਂ ਏਡਿਡ ਯੂਨੀਵਰਸਿਟੀਆਂ ਦੀ ਕੈਟਾਗਿਰੀਆਂ ‘ਚ ਪੰਜਾਬ ਯੂਨੀਵਰਸਿਟੀ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਦੱਸ ਦੇਈਏ ਕਿ ਬੀਤੇ ਦਿਨ ਭਾਵ ਸੋਮਵਾਰ ਨੂੰ ਰੈਕਿੰਗ ਜਾਰੀ ਕੀਤੀ ਗਈ ਸੀ ਜਿਸ ‘ਚ ਕੁੱਲ 674 ਉੱਚ ਸਿਖਿਆ ਸੰਸਥਾਵਾਂ ਰੈਕਿੰਗ ‘ਚ ਸ਼ਾਮਲ ਹੋਈਆਂ, ਜਿਨ੍ਹਾਂ ‘ਚ 38 ਸਰਕਾਰੀ ਜਾਂ ਏਡਿਡ ਯੂਨੀਵਰਸਿਟੀਆਂ ਸੀ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਪਿਛਲੇ ਸਾਲ ਅਟਲ ਰੈਕਿੰਗ ਆਫ ਇੰਸਟੀਚਿਊਟ ਆਨ ਇਨੋਵੇਸ਼ਨ ਪ੍ਰਾਪਤੀਆਂ (ਏ.ਆਰ.ਆਈ.ਆਈ.ਏ) ਸ਼ੁਰੂ ਕੀਤੀ ਸੀ। ਪਿਛਲੇ ਸਾਲ 10 ਟਾਪ ਸਿੱਖਿਆ ਸੰਸਥਾਵਾਂ ਚੁਣੀਆਂ ਗਆਂ ਸਨ, ਜਿਨ੍ਹਾਂ ‘ਚ ਪੰਜਾਬ ਯੂਨੀਵਰਸਿਟੀ 9ਵੇਂ ਸਥਾਨ ‘ਤੇ ਸੀ। ਇਸ ਦੌਰਾਨ ਵੱਖ-ਵੱਖ ਰੈਕਿੰਗ ਮੁਤਾਬਕ ਸਿੱਖਿਆ ਸੰਸਥਾਵਾਂ ਵੱਖ-ਵੱਖ ਖੇਤਰਾਂ ‘ਚ ਕਿਹੋ ਜਿਹਾ ਕੰਮ ਕਰ ਰਹੀਆਂ ਹਨ, ਇਹ ਤੈਅ ਕੀਤਾ ਜਾਂਦਾ ਹੈ।