PU syndicate postponing members Frustrated: ਪੰਜਾਬ ਯੂਨੀਵਰਸਿਟੀ ਦੀਆਂ ਸੀਨੇਟ ਚੋਣਾਂ 2 ਮਹੀਨਿਆਂ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਦੇ ਮੱਦੇਨਜ਼ਰ ਕਾਂਗਰਸ ਸਮਰਥਿਤ ਗੋਇਲ ਗਰੁੱਪ ‘ਚ ਨਿਰਾਸ਼ਾ ਦੇਖੀ ਜਾ ਰਹੀ ਹੈ। ਪੀ.ਯੂ ਦੇ ਸਿੰਡੀਕੇਟ ਮੈਂਬਰ ਪ੍ਰੋ. ਨਵਦੀਪ ਗੋਇਲ, ਅਸ਼ੋਕ ਗੋਇਲ ਅਤੇ ਕੇਸ਼ਵ ਰਾਤ ਭਰ ਰਜਿਸਟਰ ਪ੍ਰੋ. ਕਰਮਜੀਤ ਸਿੰਘ ਦੇ ਦਫਤਰ ‘ਚ ਧਰਨੇ ‘ਤੇ ਬੈਠੇ ਰਹੇ। ਸਿੰਡੀਕੇਟ ਮੈਂਬਰ ਸੋਮਵਾਰ ਸ਼ਾਮ ਤੋਂ ਮੰਗਲਵਾਰ ਸਵੇਰੇ ਲਗਭਗ 11 ਵਜੇ ਤੱਕ ਰਜਿਸਟਰ ਦਫਤਰ ‘ਚ ਰਹੇ।
ਪੀ.ਯੂ ਪ੍ਰਸ਼ਾਸਨ ਵੱਲੋ ਕਿਹਾ ਜਾ ਰਿਹਾ ਹੈ ਕਿ ਕੋਵਿਡ-19 ਨੂੰ ਧਿਆਨ ‘ਚ ਰੱਖਦੇ ਹੋਏ ਚੋਣਾਂ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ ਜਦਕਿ ਗੋਇਲ ਗਰੁੱਪ ਦਾ ਕਹਿਣਾ ਹੈ ਕਿ ਭਾਜਪਾ ਗਰੁੱਪ ਸੀਨੇਟ ਚੋਣਾਂ ਹਾਰ ਰਿਹਾ ਸੀ। ਇਸ ਲਈ ਚੋਣਾਂ ਮੁਲਤਵੀ ਕਰਵਾਈਆਂ ਗਈਆਂ ਹਨ। ਚੋਣਾਂ ਮੁਲਤਵੀ ਦੇ ਆਦੇਸ਼ ਖਿਲਾਫ ਗੋਇਲ ਗਰੁੱਪ ਹਾਈਕੋਰਟ ਜਾ ਸਕਦਾ ਹੈ। ਇਸ ਦੀ ਤਿਆਰੀ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਗੋਇਲ ਗਰੁੱਪ ਉਹ ਕਾਗਜ਼ਾਤ ਜੁੱਟਾ ਰਿਹਾ ਹੈ, ਜਿਸ ਦੇ ਤਹਿਤ ਚੋਣਾਂ ਮੁਲਤਵੀ ਕੀਤੀਆਂ ਗਈਆਂ ਹਨ।
ਸਿੰਡੀਕੇਟ ਮੈਂਬਰਾਂ ਨੇ ਸੋਮਵਾਰ ਸਵੇਰਸਾਰ ਵਾਈਸ ਚਾਂਸਲਰ ਪ੍ਰੋ. ਰਾਜਕੁਮਾਰ ਤੋਂ ਕਾਗਜ਼ਾਤ ਮੰਗੇ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਫਾਇਲ ਰਜਿਸਟਰ ਦੇ ਕੋਲ ਹੈ ਜਦਕਿ ਰਜਿਸਟਰ ਸ਼ਾਮ ਤੱਖ ਮੌਜੂਦ ਹੀ ਨਹੀਂ ਸੀ। ਇਸ ਤੋਂ ਬਾਅਦ ਪਤਾ ਲੱਗਾ ਹੈ ਕਿ ਫਾਇਲ ਵੀ.ਸੀ ਦਫਤਰ ‘ਚ ਹੈ। ਫਾਇਲ ਦੇਖਣ ‘ਤੇ ਪਤਾ ਚਲਿਆ ਕਿ ਚਾਂਸਲਰ ਦਫਤਰ ਨੇ ਭਾਜਪਾ ਅਤੇ ਗੋਇਲ ਗਰੁੱਪ ਨੂੰ ਚਿੱਠੀ ਭੇਜ ਕੇ ਗਵਰਨਰ ਅਤੇ ਐਡਵਾਇਜ਼ਰ ਨਾਲ ਇਸ ਸਬੰਧੀ ਸਲਾਹ ਦੇਣ ਲਈ ਲਿਖਿਆ ਹੈ। ਇਸ ਚਿੱਠੀ ‘ਤੇ ਕਿਸੇ ਡਾਕਟਰ ਜਾਂ ਪ੍ਰਬੰਧਕ ਤੋਂ ਸਲਾਹ ਲੈਣ ਦੀ ਬਜਾਏ ਕਾਨੂੰਨੀ ਰਾਏ ਲਈ ਗਈ ਹੈ। ਜਦੋਂ ਅਸ਼ੋਕ ਗੋਇਲ ਅਤੇ ਪ੍ਰੋ. ਗੋਇਲ ਨੇ ਇਸ ਦੀ ਕਾਪੀ ਮੰਗੀ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਸੈਕਟਰੀ ਟੂ ਵਾਇਸ ਚਾਂਸਲਰ ਦੇ ਦੇਖਣ ‘ਤੇ ਹੀ ਕਾਪੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਸ਼ਾਮ ਨੂੰ ਦੋਵੇਂ ਮੈਂਬਰ ਰਜਿਸਟਰ ਦਫਤਰ ‘ਚ ਹੀ ਬੈਠ ਗਏ ਅਤੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਕਾਗਜ਼ਾਂ ਦੀ ਕਾਪੀ ਨਹੀਂ ਮਿਲਦੀ, ਇਹ ਇੱਥੇ ਸੰਘਰਸ਼ ਜਾਰੀ ਰੱਖਣਗੇ।