ਪੰਜਾਬ ਕਾਂਗਰਸ ਦੇ ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਸੈਣੀ ਦੀ ਟਿਕਟ ਕੱਟ ਦਿੱਤੀ ਗਈ ਹੈ, ਜਿਸ ਮਗਰੋਂ ਉਨ੍ਹਾਂ ਨੇ ਹੁਣ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਗੌਰਤਲਬ ਹੈ ਕਿ ਅੰਗਦ ਸੈਣੀ ਦੀ ਪਤਨੀ ਅਤੇ ਰਾਇਬਰੇਲੀ ਸਦਰ ਤੋਂ ਐੱਮ. ਐੱਲ. ਏ. ਅਦਿਤੀ ਸਿੰਘ ਦੇ ਭਾਜਪਾ ਵਿਚ ਸ਼ਾਮਲ ਹੋਣ ਮਗਰੋਂ ਕਾਂਗਰਸ ਨੇ ਉਨ੍ਹਾਂ ਦੀ ਟਿਕਟ ਕੱਟੀ ਹੈ।
ਇਸ ਦੀ ਪਹਿਲਾਂ ਹੀ ਚਰਚਾ ਸੀ ਕਿ ਪ੍ਰਿਯੰਕਾ ਗਾਂਧੀ ਨੇ ਅੰਗਦ ਸੈਣੀ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਦਿਤੀ ਸਿੰਘ ਯੂ. ਪੀ. ਦੇ ਰਾਏਬਰੇਲੀ ਸਦਰ ਤੋਂ ਕਾਂਗਰਸ ਦੀ ਸੀਟ ‘ਤੇ 2017 ਵਿਚ ਪਹਿਲੀ ਵਾਰ ਵਿਧਾਇਕ ਬਣੀ ਸੀ ਪਰ ਅਦਿਤੀ ਸਿੰਘ ਦੀ ਸਭ ਤੋਂ ਵੱਡੀ ਪਛਾਣ ਹੈ ਕਿ ਉਹ ਅਖਿਲੇਸ਼ ਸਿੰਘ ਦੀ ਧੀ ਹੈ। ਅਖਿਲੇਸ਼ ਸਿੰਘ ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦਾ ਦਿਹਾਂਤ ਹੋਇਆ ਹੈ। ਪਿਛਲੇ ਕੁਝ ਸਮੇਂ ‘ਚ ਸਦਨ ਵਿਚ ਜਦੋਂ-ਜਦੋਂ ਵੋਟਿੰਗ ਦੇ ਮੌਕੇ ਆਏ ਅਦਿਤੀ ਸਿੰਘ ਨੇ ਭਾਜਪਾ ਦੇ ਪੱਖ ਵਿਚ ਵੋਟ ਪਾਇਆ ਸੀ। ਕਾਂਗਰਸ ਪਾਰਟੀ ਉਨ੍ਹਾਂ ਦੀ ਮੈਂਬਰਸ਼ਿਪ ਖਤਮ ਕਰਨ ਨੂੰ ਲੈ ਕੇ ਪਹਿਲਾਂ ਵੀ ਵਿਧਾਨ ਸਭਾ ਪ੍ਰਧਾਨ ਨੂੰ ਲਿਖ ਚੁੱਕੀ ਸੀ। ਕਾਂਗਰਸ ਨੇ ਨਵਾਂਸ਼ਹਿਰ ਤੋਂ ਅਦਿਤੀ ਸਿੰਘ ਦੇ ਪਤੀ ਦੀ ਟਿਕਟ ਕੱਟ ਦਿੱਤੀ ਹੈ। ਕਾਂਗਰਸ ਨੇ ਨਵਾਂਸ਼ਹਿਰ ਤੋਂ ਸਤਵੀਰ ਸਿੰਘ ਸੈਣੀ ਬਾਲੀਚੱਕੀ ਨੂੰ ਉਮੀਦਵਾਰ ਬਣਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: