punjab government buy ambulances: ਪੰਜਾਬ ਦੇ ਲੋਕਾਂ ਨੂੰ ਬਿਹਤਰੀਨ ਡਾਕਟਰੀ ਸਹੂਲਤਾਵਾਂ ਦੇਣ ਲਈ ਸਰਕਾਰ ਨੇ 100 ਨਵੀਆਂ ਐਬੂਲੈਂਸ ਖਰੀਦਣ ਲਈ ਮਨਜ਼ੂਰੀ ਦੇ ਦਿੱਤੀ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ‘ਚ 15 ਬੇਸਿਕ ਲਾਇਫ ਸਪੋਰਟ (ਬੀ.ਐੱਲ.ਐੱਸ) ਨੂੰ ਹਰੀ ਝੰਡੀ ਦਿਖਾਉਂਦੇ ਹੋਏ ਕਿਹਾ ਹੈ ਕਿ ਇਸ ਨਾਲ ਸੂਬੇ ਲੋਕਾਂ ਨੂੰ ਐਮਰਜੰਸੀ ਦੇ ਸਮੇਂ ਵਧੀਆਂ ਮੈਡੀਕਲ ਸਹੂਲਤਾ ਮਿਲਣ ‘ਚ ਮਦਦ ਮਿਲੇਗੀ।
ਉਨ੍ਹਾਂ ਨੇ ਦੱਸਿਆ ਹੈ ਕਿ ਸਾਲ ਦੇ ਅੰਤ ਤੱਕ ਸੂਬੇ ‘ਚ ਐਬੂਲੈਂਸ ਖਰੀਦ ਦਾ ਕੰਮ ਪੂਰਾ ਹੋ ਜਾਵੇਗਾ। ਪਹਿਲੇ ਪੜਾਅ ‘ਚ 77 ਐਬੂਲੈਂਸ ਦਾ ਆਰਡਰ ਦਿੱਤਾ ਗਿਆ ਹੈ, ਜਿਨ੍ਹਾਂ ‘ਚੋਂ ਜ਼ਿਲ੍ਹਿਆਂ ਨੂੰ ਪਹਿਲਾਂ ਹੀ 17 ਐਡਵਾਂਸ ਲਾਈਫ ਸਪੋਰਟ (ਏ.ਐੱਲ.ਐੱਸ) ਐਂਬੂਲੈਂਸ ਦਿੱਤੀਆਂ ਜਾ ਚੁੱਕੀਆਂ ਹਨ। ਇਹ ਏ.ਐੱਲ.ਐੱਸ ਐਂਬੂਲੈਂਸ ਸੁਰੱਖਿਆ ਉਪਕਰਣਾਂ ਜਿਵੇਂ ਵੈਟੀਲੈਂਟਰਸ, ਡਿਫਾਈਬ੍ਰਿਲੇਟਰਸ, ਮਲਟੀ-ਪੈਰਾ ਪੇਸ਼ੈਂਟ ਮਾਨੀਟਰ, ਸਕਸ਼ਨ ਮਸ਼ੀਨ, ਨੈਬੂਲਾਈਜਰ ਆਦਿ ਦੇ ਨਾਲ ਲੈਸ ਹੈ।
ਦੱਸਣਯੋਗ ਹੈ ਕਿ ਸ਼ੁੱਕਰਵਾਰ ਤੋਂ 60 ਬੀ.ਐੱਲ.ਐੱਸ ਐਬੂਲੈਂਸਾਂ ਦੀ ਡਿਲੀਵਰੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਪਹਿਲੀ 15 ਐਬੂਲੈਂਸ ਕੰਮ ‘ਚ ਲਾ ਦਿੱਤੀਆਂ ਗਈਆਂ ਹਨ ਅਤੇ ਬਾਕੀ ਅਗਸਤ 2020 ਦੇ ਅੰਤ ਤੱਕ ਉਪਲੱਬਧ ਕਰਵਾ ਦਿੱਤੀਆਂ ਜਾਣਗੀਆਂ। ਸੂਬੇ ‘ਚ 5 ਮਹੀਨਿਆਂ ਦੌਰਾਨ ਐਂਬੂਲੈਂਸ 108 ਰਾਹੀਂ ਕੋਵਿਡ ਨਾਲ ਜੁੜੇ 25,177 ਮਾਮਲਿਆਂ ਨੂੰ ਨਜਿੱਠਿਆ ਜਾ ਸਕਦਾ ਹੈ। ਨਵੀਆਂ ਐਬੂਲੈਸਾਂ ਤੋਂ ਇਲਾਵਾ ਇਸ ਸਮੇਂ ਸੂਬੇ ‘ਚ 19 ਏ.ਐੱਲ.ਐੱਸ ਅਤੇ 223 ਬੀ.ਐੱਲ.ਐੱਸ ਐਬੂਲੈਂਸ ਕਾਰਜਸ਼ੀਲ ਹਨ।