ਕਾਂਗਰਸ ਸਰਕਾਰ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅਹੁਦਾ ਸੰਭਾਲਣ ਦੇ ਕੁਝ ਸਮੇਂ ਬਾਅਦ ਹੀ ਪੰਜਾਬ ਦੇ ਲੋਕਾਂ ਲਈ ਵੱਡੇ ਫਾਇਦੇ ਵਾਲੇ ਐਲਾਨ ਕਰ ਦਿੱਤੇ ਸਨ। ਪਹਿਲਾਂ 2 ਕਿੱਲੋਵਾਟ ਕੁਨੈਕਸ਼ਨ ਧਾਰਕਾਂ ਦੇ ਬਕਾਇਆ ਬਿਜਲੀ ਦੇ ਬਿੱਲ ਮੁਆਫ਼ ਕਰਨ ਦਾ ਐਲਾਨ ਕੀਤਾ ਸੀ। ਜਿਸ ਨਾਲ ਪੰਜਾਬ ਦੇ 70ਪ੍ਰਤੀਸ਼ਤ 2 ਕਿੱਲੋਵਾਟ ਮੀਟਰ ਕੁਨੈਕਸ਼ਨ ਮਾਲਕਾਂ ਨੂੰ ਫਾਇਦਾ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਉਥੇ ਹੀ ਮੁੱਖ ਮੰਤਰੀ ਵੱਲੋਂ ਪੀਣ ਵਾਲੇ ਪਾਣੀ ਲਈ ਵਟਰਵਰਕਸਾਂ ‘ਤੇ ਲੱਗੀਆਂ ਮੋਟਰਾਂ ਦੇ ਬਿਜਲੀ ਬਕਾਏ ਵੀ ਮੁਆਫ ਕਰਨ ਦਾ ਐਲਾਨ ਕਰ ਦਿੱਤਾ ਸੀ। ਜਿਸਦੇ ਨਾਲ ਵੀ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਵੱਡਾ ਲਾਭ ਮਿਲਦਾ ਦਿਖਾਈ ਦੇ ਰਿਹਾ ਹੈ। ਇਸੇ ਤਹਿਤ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਅਰਾਈਆਂਵਾਲਾ ਵਟਰਵਰਕਸ ਦੀ ਮੋਟਰ ਦਾ ਬਕਾਇਆ ਬਿੱਲ ਸਵਾ ਕਰੋੜ ਰੁਪਏ ਦੇ ਕਰੀਬ ਦੱਸਿਆ ਜਾ ਰਿਹਾ ਹੈ ਜੋ ਕਿ ਪਿੰਡ ਵਾਸੀ ਕਿਸੇ ਵੀ ਹਾਲਤ ਵਿੱਚ ਭਰਨ ਤੋਂ ਅਸਮਰਥ ਸਨ ਹੁਣ ਮੁੱਖ ਮੰਤਰੀ ਦੇ ਐਲਾਨ ਨਾਲ ਇਹ ਪਿੰਡ ਵਾਸੀਆਂ ਨੇ ਮੀਡੀਆ ਸਾਹਮਣੇ ਆਪਣੀ ਦਾਸਤਾਨ ਦੱਸਦੇ ਹੋਏ ਚੰਨੀ ਦਾ ਵਾਰ-ਵਾਰ ਧੰਨਵਾਦ ਕੀਤਾ।
ਇਸ ਮੌਕੇ ਪਿੰਡ ਦੇ ਸਰਪੰਚ ਤੇ ਪਿੰਡ ਵਾਸੀਆਂ ਨੇ ਦਸਿਆ ਕਿ ਉਨ੍ਹਾਂ ਦੇ ਵਟਰਵਰਕਸ ਦਾ ਇਕ ਕਰੋੜ 15 ਲੱਖ ਦੇ ਕਰੀਬ ਦਾ ਬਕਾਇਆ ਬਿਜਲੀ ਦਾ ਬਿੱਲ ਸੀ ਅਤੇ ਬਿਜਲੀ ਮਹਿਕਮੇ ਵਾਲੇ ਜਦੋ ਕੁਨੈਕਸ਼ਨ ਕਟ ਦਿੰਦੇ ਸੀ ਤਾਂ ਉਹ ਖਾਰੇ ਪਾਣੀ ਨਾਲ ਟਾਈਮ ਪਾਸ ਕਰਦੇ ਸਨ ਜਾਂ ਬਾਹਰੋਂ ਲਿਆਕੇ ਟਾਈਮ ਪਾਸ ਕਰਦੇ ਸਨ ਹੁਣ ਮੁੱਖ ਮੰਤਰੀ ਦੇ ਐਲਾਨ ਨੇ ਉਨ੍ਹਾਂ ਦਾ ਜੀਵਨ ਸੌਖਾ ਕਰ ਦਿੱਤਾ ਹੈ। ਹੁਣ ਉਨ੍ਹਾਂ ਨੂੰ ਨਿਰਵਿਘਨ ਪੀਣ ਵਾਲਾ ਪਾਣੀ ਮਿਲੇਗਾ। ਉਨ੍ਹਾਂ ਇਸ ਐਲਾਨ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵਾਰ-ਵਾਰ ਧੰਨਵਾਦ ਕੀਤਾ।
ਵੀਡੀਓ ਲਈ ਕਲਿੱਕ ਕਰੋ -: