punjab university relaxation students: ਖਤਰਨਾਕ ਕੋਰੋਨਾਵਾਇਰਸ ਕਾਰਨ ਹਰ ਵਰਗ ‘ਤੇ ਆਰਥਿਕ ਸੰਕਟ ਛਾਇਆ ਹੋਇਆ। ਇਸ ਦੌਰਾਨ ਪੰਜਾਬ ਯੂਨੀਵਰਸਿਟੀ ਵੱਲੋਂ ਜਲਦੀ ਹੀ ਸਾਰੇ ਵਿਦਿਆਰਥੀਆਂ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਜਾ ਸਕਦਾ ਹੈ। ਦਰਅਸਲ ਪੰਜਾਬ ਯੂਨੀਵਰਸਿਟੀ ਅਗਲੇ ਸਮੈਸਟਰ ‘ਚ ਵਿਦਿਆਰਥੀਆਂ ਦੀ ਫੀਸ ਦਾ ਕੁਝ ਹਿੱਸਾ ਮਾਫ ਕਰ ਸਕਦੀ ਹੈ।ਇਹ ਫੀਸ ਮਾਫ ਬਿਨਾ ਉਮਰ ਜਾਂ ਵਰਗ ਦੇ ਹਿਸਾਬ ਲਾਏ ਇਸ ਦਾ ਫਾਇਦਾ ਸਾਰੇ ਵਿਦਿਆਰਥੀਆਂ ਨੂੰ ਮਿਲੇਗਾ। ਇਸ ਦੇ ਲਈ ਵੀ.ਸੀ ਪ੍ਰੋ. ਰਾਜਕੁਮਾਰ ਦੁਆਰਾ ਪ੍ਰੋ. ਆਰ.ਕੇ. ਸਿੰਗਲਾ ਦੀ ਪ੍ਰਧਾਨਗੀ ‘ਚ ਬਣਾਈ ਗਈ ਕਮੇਟੀ ਦੀ ਮੀਟਿੰਗ ਸੋਮਵਾਰ ਨੂੰ ਹੋਈ। ਇਸ ‘ਚ ਸ਼ੁਰੂਆਤੀ ਪੱਧਰ ‘ਤੇ ਫੈਸਲਾ ਕੀਤਾ ਗਿਆ ਹੈ ਫਾਇਨੈਂਸ ਡਿਪਾਰਟਮੈਂਟ ਇਹ ਜਾਣਕਾਰੀ ਦੇਵੇਗਾ ਕਿ ਕਿਹੜਾ ਫੰਡਾ ਹੈ ਜਿਹੜਾ ਸਾਰੇ ਵਿਦਿਆਰਥੀਆਂ ਨੂੰ ਛੱਡਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਭਲਾਈ ਲਈ ਬਣੇ ਫੰਡ ਨੂੰ ਕੋਵਿਡ-19 ਫੰਡ ‘ਚ ਤਬਦੀਲ ਕੀਤੇ ਜਾਣ ਦੀ ਯੋਜਨਾ ਹੈ।
ਇਸ ਤੋਂ ਇਲਾਵਾ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਵਿਦਿਆਰਥੀਆਂ ਨੂੰ ਫੀਸ ਜਮ੍ਹਾਂ ਕਰਵਾਉਣ ਲਈ ਯੂਨੀਵਰਸਿਟੀ ਵੱਲੋਂ 2 ਦੀ ਬਜਾਏ 4 ਕਿਸਤਾਂ ‘ਚ ਜਮ੍ਹਾਂ ਕਰਵਾਉਣ ਦਾ ਮੌਕਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਅਪਾਹਜ ਵਿਦਿਆਰਥੀਆਂ ਦੀ ਫੀਸ ਮਾਫ ਕਰਨ ਦਾ ਐਲਾਨ ਵੀ ਅੱਜ ਭਾਵ ਮੰਗਲਵਾਰ ਨੂੰ ਹੋਣ ਵਾਲੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਹੋ ਸਕਦਾ ਹੈ। ਕਮੇਟੀ ‘ਚ ਡੀਨ ਸਟੂਡੈਂਟ ਵੈਲਫੇਅਰ (ਡੀ.ਐੱਸ.ਡਬਲਿਊ), ਡੀ.ਐੱਸ.ਡਬਲਿਊ ਪ੍ਰੋ. ਨਵਲ ਕਿਸ਼ੋਰ ਅਤੇ ਐੱਫ.ਡੀ.ਓ ਵਿਕ੍ਰਮ ਨੈਅਰ ਸ਼ਾਮਿਲ ਰਹੇ। ਮੰਗਲਵਾਰ ਨੂੰ ਇਸ ਬਾਰੇ ਕਮੇਟੀ ਦੀ ਦੋਬਾਰਾ ਮੀਟਿੰਗ ਹੋਣੀ ਹੈ, ਜਿਸ ਦੇ ਪ੍ਰਸਤਾਵ ਨੂੰ ਵੀ.ਸੀ. ਮਨਜ਼ੂਰ ਕਰੇਗਾ। ਆਲ ਪਾਰਟੀ ਮੀਟਿੰਗ ਦੌਰਾਨ ਵੀ.ਸੀ ਨੇ ਇਸ ਕਮੇਟੀ ਦਾ ਗਠਨ ਕੀਤਾ ਸੀ।
ਮਾਹਰਾਂ ਮੁਤਾਬਕ ਫੀਸ ਨੂੰ ਲੈ ਕੇ ਜਦੋਂ ਕਮੇਟੀ ਦੀ ਮੀਟਿੰਗ ਸ਼ੁਰੂ ਹੋਈ ਤਾਂ ਇਕ ਆਧਿਆਪਕ ਦਾ ਪ੍ਰਸਤਾਵ ਸੀ ਕਿ ਕੋਵਿਡ-19 ਦੇ ਕਾਰਨ ਜ਼ਿਆਦਾਤਰ ਪਰਿਵਾਰਾਂ ‘ਤੇ ਆਰਥਿਕ ਅਸਰ ਪਿਆ ਹੈ। ਇਸ ਲਈ ਸਾਰੇ ਵਿਦਿਆਰਥੀਆਂ ਨੂੰ ਕੁਝ ਫਾਇਦਾ ਮਿਲਣ ਚਾਹੀਦਾ। ਇਸ ਦੇ ਲਈ ਪਹਿਲਾਂ ਤਾਂ ਮੈਂਟਨੇਸ ਚਾਰਜਿਸ ਛੱਡਣ ਦੀ ਗੱਲ ਹੋਈ ਪਰ ਬਾਅਦ ‘ਚ ਫਾਇਨੈਂਸ ਡਿਪਾਰਟਮੈਂਟ ਨੂੰ ਛੱਡ ਦਿੱਤਾ ਗਿਆ ਕਿ ਉਹ ਕਿਹੜਾ ਫੰਡ ਛੱਡਣਾ ਚਾਹੁਣਗੇ। ਮੈਂਬਰਾਂ ਦਾ ਕਹਿਣਾ ਸੀ ਕਿ ਯੂਨੀਵਰਸਿਟੀ ਆਰਥਿਕ ਸੰਕਟ ‘ਚ ਹੈ ਪਰ ਵਿਦਿਆਰਥੀ ਵੀ ਇਸ ਬੁਰੇ ਦੌਰ ‘ਚ ਗੁਜ਼ਰ ਰਹੇ ਹਨ। ਇਸ ਤੋਂ ਬਾਅਦ ਇਹ ਵੀ ਪੁੱਛਿਆ ਗਿਆ ਕਿ ਵਿਦਿਆਰਥੀ ਭਲਾਈ ਦਾ ਕਿੰਨਾ ਫੰਡ ਯੂਨੀਵਰਸਿਟੀ ਦੇ ਕੋਲ ਬਕਾਇਆ ਹੈ। ਇਸ ਨੂੰ ਕੋਵਿਡ ਫੰਡ ‘ਚ ਬਦਲਿਆ ਜਾਵੇ। ਵਿਦਿਆਰਥੀਆਂ ਨੂੰ ਇਸ ਗੱਲ ਦਾ ਸਬੂਤ ਦੇਣਾ ਹੋਵੇਗਾ ਕਿ ਇਸ ਦੌਰ ‘ਚ ਉਸ ਦੇ ਮਾਪਿਆਂ ਦੀ ਨੌਕਰੀ ਛੁੱਟ ਗਈ ਹੈ ਜਾਂ ਆਰਥਿਕ ਨੁਕਸਾਨ ਹੋਇਆ ਤਾਂ ਉਸ ਨੂੰ ਫੀਸ ‘ਚ ਛੁੱਟ ਦਿੱਤੀ ਜਾਵੇਗੀ।