ਪੰਜਾਬ ਦੇ ਬਹੁਤ ਸਾਰੇ ਨੌਜਵਾਨ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ। ਪਰਿਵਾਰ ਵੀ ਕਰਜ਼ੇ ਚੁੱਕ ਕੇ ਲੱਖਾਂ ਰੁਪਏ ਲਾ ਕੇ ਆਪਣੇ ਘਰ ਦੇ ਜੀਅ ਨੂੰ ਸੱਤ ਸਮੰਦਰ ਪਾਰ ਭੇਜਣ ਨੂੰ ਤਿਆਰ ਹੋ ਜਾਂਦੇ ਹਨ ਕਿ ਉਹ ਜਾ ਕੇ ਪਿੱਛੇ ਬੈਠੇ ਪਰਿਵਾਰ ਦੀ ਕਿਸਮਤ ਸੰਵਾਰ ਦੇਵੇਗਾ। ਅਜਿਹਾ ਹੀ ਇੱਕ ਪੰਜਾਬੀ ਰੋਜ਼ੀ-ਰੋਟੀ ਦੀ ਖਾਤਿਰ ਅਮਰੀਕਾ ਗਿਆ ਪਰ ਪਰਿਵਾਰ ਨੂੰ ਨਹੀਂ ਪਤਾ ਸੀ ਕਿ ਉਸ ਦੇ ਜਾਣ ਦੇ ਕੁਝ ਮਹੀਨਿਆਂ ਬਾਅਦ ਹੀ ਉਨ੍ਹਾਂ ਨੂੰ ਉਸ ਦੀ ਮੌਤ ਦੀ ਖਬਰ ਆਏਗੀ।
ਮਾਮਲਾ ਮਾਛੀਵਾੜਾ ਦੇ ਨੇੜਲੇ ਪਿੰਡ ਹੰਭੋਵਾਲ ਤੋਂ, ਜਿਥੋਂ ਦੇ ਰਹਿਣ ਵਾਲਾ ਪ੍ਰੀਤਮ ਸਿੰਘ ਉਰਫ ਪੀਤੀ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ। ਪਰ ਉਥੇ ਇੱਕ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਕਾਰ ਵਿਚ ਸਵਾਰ ਹੋ ਕੇ ਕਿਤੇ ਜਾ ਰਿਹਾ ਸੀ ਕਿ ਉਸ ਦੀ ਕਾਰ ਦੀ ਇੱਕ ਟਰਾਲੇ ਦੇ ਨਾਲ ਟੱਕਰ ਹੋ ਗਈ, ਜਿਸ ਵਿਚ ਉਸ ਦੀ ਮੌਤ ਹੋ ਗਈ।
ਜਿਵੇਂ ਹੀ ਇਹ ਖ਼ਬਰ ਪਿੰਡ ਵਿਚ ਪਹੁੰਚੀ ਤਾਂ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਦੱਸਿਆ ਜਾ ਰਿਹਾ ਹੈ ਕਿ ਪ੍ਰੀਤਮ ਸਿੰਘ ਦੇ ਇੱਕ ਭਰਾ ਅਤੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਘਰ ਦਾ ਗੁਜ਼ਾਰਾ ਪ੍ਰੀਤਮ ਸਿੰਘ ਦੇ ਸਿਰ ‘ਤੇ ਹੀ ਚੱਲਦਾ ਸੀ ਪਰ ਹੁਣ ਪਰਿਵਾਰ ਦਾ ਇਕਲੌਤਾ ਸਹਾਰਾ ਵੀ ਦੁਨੀਆ ਵਿਚ ਨਹੀਂ ਰਿਹਾ।
ਇਹ ਵੀ ਪੜ੍ਹੋ : ਉੱਡਦਾ ਹੋਇਆ ਹੈਲੀਕਾਪਟਰ ਕ੍ਰੈ/ਸ਼ ਹੋ ਕੇ ਨਦੀ ‘ਚ ਡਿੱ/ਗਿਆ, ਪਾਇਲਟ ਸਣੇ ਪੂਰਾ ਪਰਿਵਾਰ ਖ਼.ਤ/ਮ
ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਤੋਂ ਇਲਾਵਾ ਦੋ ਪੁੱਤ ਤੇ ਇੱਕ ਧੀ ਨੂੰ ਛੱਡ ਗਿਆ ਹੈ। ਪਰਿਵਾਰ ਮੰਗ ਕਰ ਰਿਹਾ ਹੈ ਕਿ ਉਸ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ। ਪਿੰਡ ਦੇ ਸਰਪੰਚ ਨੇ ਦੱਸਿਆ ਕਿ 42 ਸਾਲਾਂ ਪ੍ਰੀਤਮ ਸਿੰਘ ਰੋਜ਼ੀ-ਰੋਟੀ ਖਾਤਰ 5-6 ਮਹੀਨੇ ਪਹਿਲਾਂ ਹੀ ਬਾਹਰ ਗਿਆ ਸੀ ਤੇ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਉਸ ਦੇ ਤਿੰਨ ਬੱਚੇ, ਪਤਨੀ ਤੇ ਇੱਕ ਮਾਤਾ ਹੈ। ਹੁਣ ਉਨ੍ਹਾਂ ਕੋਲ ਕਮਾਈ ਦਾ ਕੁਝ ਵੀ ਸਾਧਨ ਨਹੀਂ ਰਿਹਾ। ਬੱਚੇ ਅਜੇ ਪੜ੍ਹਦੇ ਹਨ। ਸਰਕਾਰ ਤੋਂ ਮੰਗ ਹੈ ਕਿ ਉਨ੍ਹਾਂ ਨੂੰ ਕੋਈ ਨੌਕਰੀ ਦਿੱਤੇ ਜਾਣ।
ਵੀਡੀਓ ਲਈ ਕਲਿੱਕ ਕਰੋ -:
