ਕੈਨੇਡਾ ਵਿੱਚ ਪੰਜਾਬ ਦੀ ਇੱਕ ਕੁੜੀ ਦੀ ਮੌਤ ਹੋ ਗਈ। ਫਿਰੋਜ਼ਪੁਰ ਦੇ ਜ਼ੀਰਾ ਹਲਕੇ ਦੇ ਪਿੰਡ ਬੋਟੀਆਂ ਦੀ ਰਹਿਣ ਵਾਲੀ 17 ਸਾਲਾ ਕੁੜੀ ਦੀ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਮਨਬੀਰ ਕੌਰ ਢਿੱਲੋਂ ਵਜੋਂ ਹੋਈ ਹੈ। ਮਨਬੀਰ ਕੌਰ ਦੋ ਸਾਲ ਪਹਿਲਾਂ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਕੈਨੇਡਾ ਗਈ ਸੀ। ਜਿਵੇਂ ਹੀ ਉਸ ਦੀ ਮੌਤ ਦਾ ਪਤਾ ਲੱਗਾ ਤਾਂ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਬੀਰ ਕੌਰ ਢਿੱਲੋਂ ਕੈਨੇਡਾ ਵਿੱਚ ਕੰਪਿਊਟਰ ਇੰਜੀਨੀਅਰਿੰਗ ਵਿੱਚ ਡਿਪਲੋਮਾ ਕਰ ਰਹੀ ਸੀ। ਧੀ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਇੱਕ ਦਲੇਰਾਨਾ ਫੈਸਲਾ ਲਿਆ ਅਤੇ ਧੀ ਦੇ ਅੰਗ ਦਾਨ ਕਰ ਦਿੱਤੇ। ਉਸ ਦੇ ਅੰਗ ਕੈਨੇਡਾ ਵਿੱਚ ਹੀ ਦਾਨ ਕੀਤੇ ਗਏ ਅਤੇ ਉਸ ਦਾ ਅੰਤਿਮ ਸੰਸਕਾਰ ਵੀ ਉੱਥੇ ਹੀ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮਰਨ ਤੋਂ ਪਹਿਲਾਂ ਕੁੜੀ ਨੇ ਆਪਣੇ ਅੰਗ ਦਾਨ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ।
ਪੀੜਤਾ ਦੇ ਪਿਤਾ ਸਰਤਾਜ ਸਿੰਘ ਨੇ ਦੱਸਿਆ ਕਿ ਉਸਦੀ ਧੀ ਮੈਂਬੀਰ ਕੌਰ ਢਿੱਲੋਂ ਸਾਲ 2023 ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਕੈਨੇਡਾ ਗਈ ਸੀ। ਉਹ ਬਰੈਂਪਟਨ ਸ਼ਹਿਰ ਵਿੱਚ ਰਹਿ ਰਹੀ ਸੀ। ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਸੀ। ਉਹ ਵਰਕ ਪਰਮਿਟ ਲਈ ਅਰਜ਼ੀ ਦੇਣ ਦੀ ਤਿਆਰੀ ਕਰ ਰਹੀ ਸੀ। ਸੋਮਵਾਰ ਸਵੇਰੇ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਧੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਜਿਵੇਂ ਹੀ ਉਨ੍ਹਾਂ ਨੂੰ ਇਹ ਖ਼ਬਰ ਮਿਲੀ ਪਰਿਵਾਰ ਦੇ ਮੈਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਦੁੱਖ ਦੀ ਘੜੀ ਵਿਚ ਪਰਿਵਾਰ ਵੱਲੋਂ ਅੰਗਦਾਨ ਕਰਨ ਦਾ ਵੱਡਾ ਫੈਸਲਾ ਲੈਣ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ, ਜਿਸ ਨਾਲ ਕਈ ਜ਼ਿੰਦਗੀਆਂ ਸੰਵਰਨਗੀਆਂ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
























