ਮਨੁੱਖਤਾ ਦੀ ਮਿਆਰ ਅੱਜ ਇੰਨੀ ਡਿੱਗ ਚੁੱਕੀ ਹੈ ਕਿ ਉਹ ਕਿਸੇ ਵੀ ਹੱਦ ਤੱਕ ਆਪਣੇ ਦੁਸ਼ਮਣ ਨੂੰ ਆਪਸੀ ਰੰਜਿਸ਼ ਵਿਚ ਨੁਕਸਾਨ ਪਹੁੰਚਾਉਣ ਲਈ ਚਲਾ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਸ਼ਕਰਪੁਰ ਪਿੰਡ ਵਿਚ ਸਾਹਮਣੇ ਆਇਆ, ਜਿਥੇ ਇਕ ਗੁੱਜਰ ਨਾਲ ਦੁਸ਼ਮਣੀ ਕਾਰਨ ਕਿਸੇ ਨੇ ਉਸ ਦੀਆਂ ਮੱਝਾਂ ਨੂੰ ਚਾਰੇ ਲਈ ਦਿੱਤੀ ਗਈ ਪਰਾਲੀ ਵਿਚ ਜ਼ਹਿਰ ਮਿਲਾ ਦਿੱਤਾ।
ਪਰਾਲੀ ਨੂੰ ਖਾਣ ਸਾਰ ਹੀ ਮੱਝਾਂ ਦੀ ਸਥਿਤੀ ਵਿਗੜ ਗਈ ਅਤੇ ਤਕਰੀਬਨ ਡੇਢ ਘੰਟਿਆਂ ਵਿੱਚ ਸੱਤ ਮੱਝਾਂ ਦੀ ਮੌਤ ਹੋ ਗਈ। ਕੁਝ ਮੱਝਾਂ ਬਿਮਾਰ ਪਈਆਂ ਹਨ, ਜਿਨ੍ਹਾਂ ਦਾ ਇਲਾਜ ਵੈਟਰਨਰੀ ਡਾਕਟਰ ਕਰ ਰਹੇ ਹਨ। ਗੁੱਜਰ ਦੀ ਸ਼ਿਕਾਇਤ ‘ਤੇ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੱਝਾਂ ਦੇ ਪੋਸਟ ਮਾਰਟਮ ਕਰਨ ਤੋਂ ਬਾਅਦ ਨਮੂਨੇ ਫੋਰੈਂਸਿਕ ਲੈਬ ਨੂੰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਸੋਮਵਾਰ ਤੋਂ ਪੰਜਾਬ ‘ਚ ਫਿਰ ਲੱਗੇਗੀ ‘ਸਾਉਣ ਦੀ ਝੜੀ’, ਮੌਸਮ ਵਿਭਾਗ ਨੇ ਜਾਰੀ ਕੀਤਾ Orange Alert
ਪਿੰਡ ਸ਼ਕਰਪੁਰ ਵਿੱਚ ਰਹਿੰਦੇ ਮੱਝਾਂ ਦੇ ਮਾਲਕ ਬਾਰਾ ਹੁਸੈਨ ਨੇ ਦੱਸਿਆ ਕਿ ਉਸਦਾ ਦੁੱਧ ਦਾ ਕਾਰੋਬਾਰ ਹੈ ਅਤੇ ਕਰੀਬ ਤਿੰਨ ਦਰਜਨ ਮੱਝਾਂ ਉਸ ਨੇ ਰੱਖੀਆਂ ਹਨ। ਹੁਸੈਨ ਨੇ ਦੱਸਿਆ ਕਿ ਉਹ ਹੈਰਾਨ ਰਹਿ ਗਿਆ ਜਦੋਂ ਪਿਛਲੇ ਦਿਨੀਂ ਉਸ ਦੀ ਇੱਕ ਮੱਝ ਜ਼ਮੀਨ ਉੱਤੇ ਡਿੱਗਣ ਤੋਂ ਬਾਅਦ ਉਸਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਇਸ ਤਰ੍ਹਾਂ ਉਸ ਦੀਆਂ ਸੱਤ ਮੱਝਾਂ ਉਸਦੇ ਸਾਮ੍ਹਣੇ ਮਰ ਗਈਆਂ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਉਸਨੇ ਕਿਹਾ ਕਿ ਕੁਝ ਦਿਨ ਪਹਿਲਾਂ ਕਿਸੇ ਨੇ ਉਸਦੀ ਪਰਾਲੀ ਨੂੰ ਅੱਗ ਲਗਾ ਦਿੱਤੀ ਸੀ। ਜਿਸ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰ ਤੋਂ ਪਰਾਲੀ ਲੈ ਆਇਆ ਸੀ। ਹੁਣ ਕਿਸੇ ਨੇ ਉਸਦੀਆਂ ਮੱਝਾਂ ਦੀ ਤੂੜੀ ਵਿਚ ਜ਼ਹਿਰ ਮਿਲਾਇਆ। ਪੁਲਿਸ ਇਸ ਮਾਮਲੇ ਵਿਚ ਪਸ਼ੂ ਕਰੂਰਤਾ ਐਕਟ ਤਹਿਤ ਕਾਰਵਾਈ ਕਰ ਰਹੀ ਹੈ। ਮੁੱਢਲੀ ਜਾਂਚ ਵਿਚ ਇਹ ਮਾਮਲਾ ਕੁਝ ਆਪਸੀ ਦੁਸ਼ਮਣੀ ਦਾ ਲੱਗ ਰਿਹਾ ਹੈ। ਪੁਲਿਸ ਮੁਲਜ਼ਮ ਨੂੰ ਲੱਭਣ ਵਿੱਚ ਲੱਗੀ ਹੋਈ ਹੈ। ਪਸ਼ੂ ਪਾਲਣ ਵਿਭਾਗ ਦੇ ਸੀਨੀਅਰ ਵੈਟਰਨਰੀ ਅਫਸਰ ਡਾ: ਗੁਰਦੀਪ ਸਿੰਘ ਨੇ ਦੱਸਿਆ ਕਿ ਮੱਝਾਂ ਦਾ ਪੋਸਟ ਮਾਰਟਮ ਹੋ ਚੁੱਕਾ ਹੈ। 18 ਨਮੂਨੇ ਜਾਂਚ ਲਈ ਖਰੜ ਵਿਖੇ ਫੋਰੈਂਸਿਕ ਲੈਬ ਵਿਚ ਭੇਜੇ ਗਏ ਹਨ।
ਇਹ ਵੀ ਦੇਖੋ : ਰਾਤੋ ਰਾਤ ਸਟਾਰ ਨਹੀਂ ਬਣਿਆ Sidhu Moosewala , ਉਸਦੇ ਉਸਤਾਦ ਤੋਂ ਸੁਣੋ ਮਿਹਨਤ ਦੀ ਕਹਾਣੀ!