ਮਾਨਸਾ ਦੇ ਨੌਜਵਾਨ ਨੇ ਆਪਣੀ ਲਗਨ ਤੇ ਮਿਹਨਤ ਸਦਕਾ ਪੂਰੇ ਜਿਲ੍ਹੇ ਦਾ ਨਾਂ ਇੱਕ ਵਾਰ ਮੁੜ ਤੋਂ ਰੌਸ਼ਨ ਕਰ ਦਿੱਤਾ ਹੈ। ਰਮਨਦੀਪ ਸਿੰਘ ਭਾਰਤੀ ਫ਼ੌਜ ਵਿਚ ਤਰੱਕੀ ਕਰਦੇ-ਕਰਦੇ ਕੈਪਟਨ ਬਣ ਗਿਆ ਹੈ।

ਦੱਸ ਦਈਏ ਕਿ ਰਮਨਦੀਪ ਸਿੰਘ ਭਾਰਤੀ ਫ਼ੌਜ ਵਿੱਚ ਬਤੌਰ ਕਲਰਕ ਭਰਤੀ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਮਿਹਨਤ ਸਦਕਾ ਪਹਿਲਾਂ ਲੈਫ਼ਟੀਨੈਂਟ ਅਤੇ ਫਿਰ ਅੱਜ ਕੈਪਟਨ ਵਜੋਂ ਉਸ ਨੂੰ ਤਰੱਕੀ ਮਿਲੀ ਹੈ। ਸ਼ਲੋਂਗ ਵਿਖੇ ਮੇਜਰ ਜਰਨਲ ਬਿਕਰਮ ਸ਼ਰਮਾ ਵਲੋਂ ਉਸ ਨੂੰ ਕੈਪਟਨ ਦੀ ਤਰੱਕੀ ਦਿੱਤੀ ਗਈ। ਉਸ ਦੀ ਇਸ ਪ੍ਰਾਪਤੀ ‘ਤੇ ਪਰਿਵਾਰ ਵਿੱਚ ਖ਼ੁਸ਼ੀ ਦਾ ਮਾਹੌਲ ਹੈ ਤੇ ਪਰਿਵਾਰ ਨੂੰ ਲੋਕਾਂ ਵਲੋਂ ਵਧਾਈਆਂ ਦਿਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਪੰਜਾਬੀ ਸਣੇ ਪਹਿਲੀ ਵਾਰ 9 ਭਾਸ਼ਾਵਾਂ ‘ਚ ਸੰਵਿਧਾਨ ਦਾ ਅਡੀਸ਼ਨ ਜਾਰੀ, 76ਵੇਂ ਸੰਵਿਧਾਨ ਦਿਵਸ ‘ਤੇ ਵੱਡਾ ਫੈਸਲਾ
ਦੱਸ ਦੇਈਏ ਕਿ ਰਮਨਦੀਪ ਸਿੰਘ ਨੇ ਆਪਣੀ ਪੜ੍ਹਾਈ ਢੱਲ ਮਾਡਲ ਮਿਡਲ ਸਕੂਲ, ਮਾਈ ਨਿੱਕੋ ਦੇਵੀ ਮਾਡਲ ਸਕੂਲ, ਗਾਂਧੀ ਸੀਨੀਅਰ ਸੈਕੰਡਰੀ ਸਕੂਲ ਅਤੇ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਤੋਂ ਹਾਸਲ ਕੀਤੀ ਹੈ। ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਵੀ ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖਦਿਆਂ ਐਮ.ਏ ਰਾਜਨੀਤੀ ਸ਼ਾਸਤਰ ਅਤੇ ਐਮ.ਏ ਮਾਸ ਕਮਿਊਨੀਕੇਸ਼ਨ ਅਤੇ ਜਰਨਲਿਜ਼ਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਰਮਨਦੀਪ ਦੇ ਪਿਤਾ ਦਵਿੰਦਰ ਸਿੰਘ ਵੀ ਇੱਕ ਸੇਵਾ ਮੁਕਤ ਫੌਜੀ ਹਨ, ਜਿਨ੍ਹਾਂ ਦਾ ਸੁਪਨਾ ਸੀ ਕਿ ਉਹ ਭਾਰਤੀ ਫੌਜ ਵਿੱਚ ਅਫਸਰ ਬਣੇ ਅਤੇ ਆਪਣੇ ਮਾਪਿਆਂ ਦਾ ਸੁਪਨਾ ਪੂਰਾ ਕਰਨ ਲਈ ਰਮਨਦੀਪ ਸਿੰਘ ਨੇ ਦਿਨ-ਰਾਤ ਮਿਹਨਤ ਕੀਤੀ।
ਵੀਡੀਓ ਲਈ ਕਲਿੱਕ ਕਰੋ -:
























