ਸਰਕਾਰੀ ਨੌਕਰੀਆਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੱਡੀ ਖ਼ਬਰ ਹੈ। ਭਾਰਤੀ ਡਾਕ ਵਿਭਾਗ ਨੇ ਦੇਸ਼ ਭਰ ਵਿੱਚ ਵੱਡੀ ਗਿਣਤੀ ਵਿੱਚ ਭਰਤੀਆਂ ਦਾ ਐਲਾਨ ਕੀਤਾ ਹੈ। ਇਹ ਭਰਤੀ ਪ੍ਰਕਿਰਿਆ ਪੰਜਾਬ, ਹਿਮਾਚਲ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਜੰਮੂ-ਕਸ਼ਮੀਰ ਸਮੇਤ ਕਈ ਰਾਜਾਂ ਵਿੱਚ 28,000 ਤੋਂ ਵੱਧ ਅਸਾਮੀਆਂ ਭਰੀਆਂ ਜਾਣਗੀਆਂ।
ਇਹ ਭਰਤੀ 10ਵੀਂ ਜਮਾਤ ਪਾਸ ਉਮੀਦਵਾਰਾਂ ਲਈ ਹੈ ਅਤੇ ਚੋਣ ਸਿਰਫ਼ 10ਵੀਂ ਕਲਾਸ ਵਿਚ ਹਾਸਲ ਕੀਤੇ ਨੰਬਰਾਂ ਦੇ ਆਧਾਰ ‘ਤੇ ਤਿਆਰ ਮੈਰਿਟ ਸੂਚੀ ਤੋਂ ਹੋਵੇਗੀ। ਬ੍ਰਾਂਚ ਪੋਸਟ ਮਾਸਟਰ (BPM) ਅਤੇ ਸਹਾਇਕ ਬ੍ਰਾਂਚ ਪੋਸਟ ਮਾਸਟਰ (ABPM) ਦੇ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।
ਇਹ ਵੀ ਪੜ੍ਹੋ : ਕੈਨੇਡਾ ‘ਚ ਮਸ਼ਹੂਰ ਪੰਜਾਬੀ ਗਾਇਕ ਦੇ ਘਰ ‘ਤੇ ਫਾਇਰਿੰਗ, ਬਦਮਾਸ਼ਾਂ ਨੇ ਮੰਗੀ ਕਰੋੜਾਂ ਦੀ ਫਿਰੌਤੀ
ਉਮੀਦਵਾਰਾਂ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 40 ਸਾਲ ਹੈ, ਰਾਖਵੀਆਂ ਸ਼੍ਰੇਣੀਆਂ ਲਈ ਉਮਰ ਵਿੱਚ ਛੋਟ ਲਾਗੂ ਹੈ। ਅਰਜ਼ੀ ਪ੍ਰਕਿਰਿਆ 31 ਜਨਵਰੀ, 2026 ਨੂੰ ਸ਼ੁਰੂ ਹੋਵੇਗੀ ਅਤੇ ਅਰਜ਼ੀਆਂ 14 ਫਰਵਰੀ, 2026 ਤੱਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਚੁਣੇ ਗਏ ਉਮੀਦਵਾਰਾਂ ਨੂੰ ਅਹੁਦੇ ਦੇ ਆਧਾਰ ‘ਤੇ ਪ੍ਰਤੀ ਮਹੀਨਾ ₹10,000 ਤੋਂ 29,000 ਰੁਪਏ ਤੱਕ ਦੀ ਤਨਖਾਹ ਮਿਲੇਗੀ। ਚਾਹਵਾਨ ਉਮੀਦਵਾਰ ਭਾਰਤੀ ਡਾਕ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























