ਕਾਂਗਰਸ ਪਾਰਟੀ ਵਿਚ ਵੱਡਾ ਫੇਰਬਦਲ ਕਰਦੇ ਹੋਏ ਕਈ ਰਾਜਾਂ ਲਈ ਨਵੇਂ ਇੰਚਾਰਜ ਨਿਯੁਕਤ ਕੀਤੇ ਹਨ। ਇਸ ਵਿੱਚ ਸਭ ਤੋਂ ਅਹਿਮ ਫੈਸਲਾ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਪੰਜਾਬ ਦਾ ਜਨਰਲ ਸਕੱਤਰ ਨਿਯੁਕਤ ਕਰਨ ਦਾ ਹੈ। ਇਹ ਜਾਣਕਾਰੀ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਦਿੱਤੀ ਗਈ।
ਜਿਸ ਮੁਤਾਬਕ ਕੌਮੀ ਪ੍ਰਧਾਨ ਮੱਲਿਕਾਅਰਜੁਨ ਖੜਗੇ ਦੇ ਹੁਕਮਾਂ ‘ਤੇ ਡਾ. ਸਈਅਦ ਨਸੀਰ ਹੁਸੈਨ ਨੂੰ ਪੰਜਾਬ ਦੇ ਨਾਲ-ਨਾਲ ਜੰਮੂ-ਕਸ਼ਮੀਰ ਅਤੇ ਲੱਦਾਖ ਦਾ ਵੀ ਜਨਰਲ ਸਕੱਤਰ ਬਣਾਇਆ ਗਿਆ ਹੈ। ਪੰਜਾਬ ਦੀ ਗੱਲ ਕਰੀਏ ਤਾਂ ਇਹ ਜ਼ਿੰਮੇਵਾਰੀ ਪਹਿਲਾਂ ਦੇਵੇਂਦਰ ਯਾਦਵ ਕੋਲ ਸੀ ਅਤੇ ਪਾਰਟੀ ਨੇ ਉਨ੍ਹਾਂ ਨੂੰ ਦਸੰਬਰ 2023 ਵਿੱਚ ਇਹ ਜ਼ਿੰਮੇਵਾਰੀ ਸੌਂਪੀ ਸੀ।
ਇਸ ਤੋਂ ਇਲਾਵਾ ਵੱਖ-ਵੱਖ ਰਾਜਾਂ ਲਈ ਨਵੇਂ ਇੰਚਾਰਜ ਨਿਯੁਕਤ ਕੀਤੇ ਗਏ ਹਨ।
ਸਮ੍ਰਿਤੀ ਰਜਨੀ ਪਾਟਿਲ – ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ
ਬੀ.ਕੇ. ਹਰੀਪ੍ਰਸਾਦ – ਹਰਿਆਣਾ
ਹਰੀਸ਼ ਚੌਧਰੀ – ਮੱਧ ਪ੍ਰਦੇਸ਼
ਗਿਰੀਸ਼ ਚੋਡਣਕਰ – ਤਾਮਿਲਨਾਡੂ ਅਤੇ ਪੁਡੂਚੇਰੀ
ਅਜੈ ਕੁਮਾਰ ਲੱਲੂ – ਉੜੀਸਾ
ਕੇ. ਰਾਜੂ – ਝਾਰਖੰਡ
ਮੀਨਾਕਸ਼ੀ ਨਟਰਾਜਨ – ਤੇਲੰਗਾਨਾ
ਸਪਤਗਿਰੀ ਸ਼ੰਕਰ ਉਲਕਾ – ਮਨੀਪੁਰ, ਤ੍ਰਿਪੁਰਾ, ਸਿੱਕਮ ਅਤੇ ਨਾਗਾਲੈਂਡ
ਕ੍ਰਿਸ਼ਨ ਅਲਾਵਰੁ – ਬਿਹਾਰ
ਕਾਂਗਰਸ ਨੇ ਆਪਣੇ ਸਾਬਕਾ ਜਨਰਲ ਸਕੱਤਰਾਂ ਅਤੇ ਇੰਚਾਰਜਾਂ ਦੀਪਕ ਬਾਵਰੀਆ, ਮੋਹਨ ਪ੍ਰਕਾਸ਼, ਭਰਤ ਸਿੰਘ ਸੋਲੰਕੀ, ਰਾਜੀਵ ਸ਼ੁਕਲਾ, ਅਜੇ ਕੁਮਾਰ ਅਤੇ ਦੇਵੇਂਦਰ ਯਾਦਵ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ।
ਭੁਪੇਸ਼ ਬਘੇਲ ਦੀ ਨਵੀਂ ਜ਼ਿੰਮੇਵਾਰੀ
ਭੁਪੇਸ਼ ਬਘੇਲ ਦੀ ਨਿਯੁਕਤੀ ਨੂੰ ਪੰਜਾਬ ਦੀ ਸਿਆਸਤ ਵਿੱਚ ਅਹਿਮ ਮੰਨਿਆ ਜਾ ਰਿਹਾ ਹੈ। ਉਹ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਚੋਣਾਂ ਲਈ ਰਣਨੀਤੀ ਬਣਾਉਣ ਦੀ ਜ਼ਿੰਮੇਵਾਰੀ ਨਿਭਾਉਣਗੇ। ਬਘੇਲ ਦੀ ਅਗਵਾਈ ‘ਚ ਕਾਂਗਰਸ ਨੇ ਛੱਤੀਸਗੜ੍ਹ ‘ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਸੀ ਅਤੇ ਹੁਣ ਪਾਰਟੀ ਨੂੰ ਉਮੀਦ ਹੈ ਕਿ ਉਹ ਪੰਜਾਬ ‘ਚ ਵੀ ਕਾਂਗਰਸ ਨੂੰ ਫਿਰ ਤੋਂ ਮਜ਼ਬੂਤ ਕਰੇਗੀ। ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਉਪ ਚੋਣਾਂ ਵਿੱਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਕਾਂਗਰਸ 2027 ਵਿੱਚ ਬਹੁਮਤ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਹੈ।
ਇਹ ਵੀ ਪੜ੍ਹੋ : Washroom ਜਾਣ ਦੇ ਬਹਾਨੇ ਨੌਕਰ ਪਜਾਮੇ ‘ਚ ਪਾ ਕੇ ਲੈ ਗਿਆ ਸੋਨਾ, ਮਾਲਕ ਦੇ ਉੱਡੇ ਹੋਸ਼
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵ-ਨਿਯੁਕਤ ਜਨਰਲ ਸਕੱਤਰ ਭੁਪੇਸ਼ ਬਘੇਲ ਨੂੰ ਤਹਿ ਦਿਲੋਂ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ- ਹਰ ਕੋਈ ਤੁਹਾਡੀ ਅਗਵਾਈ ਅਤੇ ਦੂਰਅੰਦੇਸ਼ੀ ਤੋਂ ਪ੍ਰੇਰਿਤ ਹੋਵੇਗਾ ਅਤੇ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਲਈ ਸਾਰੇ ਮਿਲ ਕੇ ਕੰਮ ਕਰਨਗੇ। ਪੰਜਾਬ ਦੇ ਵਿਕਾਸ ਅਤੇ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਤੁਹਾਡੇ ਨਾਲ ਕੰਮ ਕਰਨ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -:
