ਫਤਿਹਗੜ੍ਹ ਚੂੜੀਆਂ ਦੇ ਨਾਲ ਲੱਗਦੇ ਅੱਧਾ ਕਿਲੋਮੀਟਰ ਦੂਰ ਪਿੰਡ ਪਿੰਡੀ ਵਿਖੇ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਹੇਠਾਂ ਡਿੱਗਣ ਨਾਲ 5 ਜੀਆਂ ਦੇ ਜ਼ਖਮੀ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜ਼ਖਮੀਆਂ ਵਿਚ ਇੱਕ ਔਰਤ ਅਤੇ ਉਸ ਦੇ ਤਿੰਨ ਬੱਚੇ ਤੇ ਇੱਕ ਛੋਟੀ ਦੋਹਤੀ ਸ਼ਾਮਲ ਹੈ। ਜਖਮੀਆਂ ਨੂੰ ਫਤਿਹਗੜ ਚੂੜੀਆਂ ਦੇ ਰੰਧਾਵਾ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਘਟਨਾ ਸ਼ੁੱਕਰਵਾਰ ਸ਼ਾਮ ਦੀ ਹੈ। ਜ਼ਖਮੀ ਹੋਈ ਔਰਤ ਸੰਦੀਪ ਕੌਰ ਤੇ ਪਰਿਵਾਰਕ ਮੈਬਰਾਂ ਨੂੰ ਗੁਆਂਢੀਆਂ ਨੇ ਬੜੀ ਮੁਸ਼ੱਕਤ ਨਾਲ ਮਲਬੇ ਦੇ ਹੇਠੋਂ ਕੱਢਿਆ।
ਪਰਿਵਾਰ ਦੇ ਮੁਖੀ ਰਿੰਕੂ ਮਸੀਹ, ਜੋ ਰਿਕਸ਼ਾ ਚਲਾਉਂਦਾ ਹੈ, ਨੇ ਰੋਂਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਬਾਲਿਆਂ ਵਾਲਾ ਕਮਰਾ, ਜਿਥੇ ਉਹ ਰਹਿੰਦੇ ਹਨ, ਕਾਫੀ ਖਸਤਾ ਹਾਲਤ ਵਿਚ ਸੀ। ਬੀਤੇ ਦਿਨ ਹੋਈ ਬਾਰਿਸ਼ ਕਾਰਨ ਉਹ ਕੱਲ ਤੋਂ ਹੀ ਕਮਰੇ’ਚ ਨਹੀਂ ਜਾ ਰਹੇ ਸਨ। ਫਿਰ ਘਟਨਾ ਵਾਲੇ ਦਿਨ ਔਰਤ ਅਤੇ ਛੋਟੇ 4 ਬੱਚੇ ਕਮਰੇ ‘ਚ ਗਏ ਹੀ ਸਨ ਕਿ ਕਮਰੇ ਦੀ ਅਚਾਨਕ ਛੱਤ ਡਿੱਗ ਪਈ, ਜਿਸ ਨਾਲ ਔਰਤ ਅਤੇ ਬੱਚੇ ਮਲਬੇ ਹੇਠਾਂ ਦਬੇ ਗਏ।
ਇਹ ਵੀ ਪੜ੍ਹੋ : ਪੰਜਾਬ ‘ਚ ਡਿੱ/ਗਿਆ ਪਾਰਾ, ਮੁੜ ਮੀਂਹ ਪੈਣ ਦੇ ਆਸਾਰ, ਚੱਲਣਗੀਆਂ ਤੇਜ਼ ਹਵਾਵਾਂ, ਬਦਲੇਗਾ ਮੌਸਮ
ਜ਼ਖਮੀਆਂ ਨੂੰ ਪਿੰਡ ਦੇ ਲੋਕਾਂ ਵੱਲੋਂ ਬੜੀ ਮੁਸ਼ੱਕਤ ਦੇ ਨਾਲ ਹੇਠੋਂ ਬਾਹਰ ਕੱਢਿਆ ਗਿਆ ਅਤੇ ਫਤਿਹਗੜ ਚੂੜੀਆਂ ਪ੍ਰਾਈਵੇਟ ਰੰਧਾਵਾ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਨਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਹੈ। ਪਰਿਵਾਰਕ ਮੈਂਬਰਾਂ ਨੇ ਗੁਹਾਰ ਲਗਾਉਂਦਿਆਂ ਕਿਹਾ ਕਿ ਉਨਾਂ ਦੀ ਮਾਲੀ ਮਦਦ ਕੀਤੀ ਜਾਵੇ। ਉਨਾਂ ਕਿਹਾ ਕਿ ਉਨਾਂ ਦੇ ਰਹਿਣ ਲਈ ਇੱਕ ਹੀ ਕਮਰਾ ਸੀ ਉਹ ਵੀ ਡਿੱਗ ਗਿਆ ਅਤੇ ਦੂਜਾ ਉਸ ਦਾ ਸਾਰਾ ਪਰਿਵਾਰ ਜ਼ਖਮੀ ਹਾਲਤ ‘ਚ ਤੜਫ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
