ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਭੰਗਚੜੀ ਵਿਖੇ ਇਕ ਗਰੀਬ ਪਰਿਵਾਰ ‘ਤੇ ਮੀਂਹ ਕਹਿਰ ਬਣ ਕੇ ਵਰ੍ਹਿਆ। ਮੀਂਹ ਕਾਰਨ ਘਰ ਦੀ ਛੱਤ ਅਚਾਨਕ ਡਿੱਗ ਪਈ। ਇਸ ਘਟਨਾ ‘ਚ ਤਿੰਨ ਸਾਲ ਦੀ ਬੱਚੀ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਦੋ ਦਿਨ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਭੰਗਚੜੀ ਵਿੱਚ ਬੀਤੀ ਰਾਤ ਇਕ ਘਰ ਦੀ ਛੱਤ ਅਚਾਨਕ ਡਿੱਗ ਪਈ, ਜਿਸ ਕਾਰਨ 3 ਸਾਲ ਦੀ ਮਾਸੂਮ ਬੱਚੀ ਜੱਸਪ੍ਰੀਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇਸ ਬੱਚਾ ਦਾ ਵੱਡਾ ਭਰਾ ਜਸਨਾਦ ਸਿੰਘ ਜਿਸ ਦੀ ਉਮਰ ਪੰਜ ਸਾਲ ਹੈ ਇਸ ਹਾਦਸੇ ਵਿੱਚ ਜਖਮੀ ਹੋ ਗਿਆ।

ਪੇਪਰ ਮਿੱਲ ਵਿੱਚ ਦਿਹਾੜੀ ਮਜ਼ਦੂਰੀ ਕਰਦੇ ਲੜਕੀ ਦੇ ਪਿਤਾ ਜੱਜ ਸਿੰਘ ਨੇ ਦੱਸਿਆ ਕਿ ਜੇ ਸਰਕਾਰਾਂ ਵੱਲੋਂ ਕੱਚੀਆਂ ਛੱਤਾਂ ਨੂੰ ਪੱਕੇ ਕਰਨ ਵਾਸਤੇ ਦਿੱਤੇ ਹੋਏ ਫੰਡ ਉਹਨਾਂ ਤੱਕ ਪਹੁੰਚੇ ਹੁੰਦੇ ਤਾਂ ਅੱਜ ਇਸ ਘਰ ਵਿੱਚ ਅਜਿਹਾ ਭਿਆਨਕ ਹਾਦਸਾ ਨਾ ਵਾਪਰਦਾ।
ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਅਹਿਮ ਖਬਰ, GNDU ਨੇ ਮੁਲਤਵੀ ਕੀਤੀਆਂ ਪ੍ਰੀਖਿਆਵਾ, ਜਾਣੋ ਵਜ੍ਹਾ
ਪਿੰਡ ਵਾਸੀ ਓਂਕਾਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਪੀੜਤ ਪਰਿਵਾਰ ਦੀ ਮਦਦ ਵਾਸਤੇ ਗੁਹਾਰ ਲਗਾਈ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਘਰ ਦੀ ਛੱਤ ਕੱਚੀ ਸੀ ਅਤੇ ਬੀਤੇ ਦੋ ਦਿਨ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਅਚਾਨਕ ਇਹ ਛੱਤ ਡਿੱਗ ਪਈ, ਜਿਸ ਕਰਕੇ ਉਹ ਆਪਣੀ ਤਿੰਨ ਸਾਲ ਦੀ ਬੱਚੀ ਨੂੰ ਗੁਆ ਬੈਠੇ ਤੇ ਮੁੰਡਾ ਵੀ ਜ਼ਖਮੀ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -:
























