ਬਰਨਾਲਾ ਵਿਚ ਇੱਕ ਮਰੀਜ਼ ਦੀ ਮੌਤ ਮਗਰੋਂ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿਚ ਹੰਗਾਮਾ ਕਰ ਦਿੱਤਾ। ਉਨ੍ਹਾਂ ਡਾਕਟਰਾਂ ‘ਤੇ ਅਣਗਹਿਲੀ ਦੇ ਇਲਜ਼ਾਮ ਲਾਏ ਗਏ ਅਤੇ ਰੋਡ ਜਾਮ ਕਰਕੇ ਪ੍ਰਦਰਸ਼ਨ ਵੀ ਕੀਤਾ ਗਿਆ। ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ, ਜਿਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਸਮਝਾਇਆ। ਜਦੋਂ ਇਸ ਬਾਰੇ ਡਾਕਟਰ ਨਾਲ ਗੱਲ ਕੀਤੀ ਗਈ ਤਾਂ ਡਾਕਟਰ ਨੇ ਕਿਹਾ ਕਿ ਪਰਿਵਾਰ ਨੇ ਕਿਸੇ ਵੀ ਫਾਰਮ ‘ਤੇ ਦਸਤਖਤ ਨਹੀਂ ਕੀਤੇ। ਮਰੀਜ਼ ਨੂੰ ਸ਼ਿਫਟ ਕਰਨ ਤੋਂ ਵੀ ਮਨਾ ਕਰ ਦਿੱਤਾ ਸੀ। ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ‘ਤੇ ਅਣਗਹਿਲੀ ਦੇ ਦੋਸ਼ ਲਾਏ।
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਸੀਂ ਜਦੋਂ ਆਪਣਾ ਮਰੀਜ਼ ਲਿਆਏ ਸੀ ਤਾਂ ਅਸੀਂ ਡਾਕਟਰਾਂ ਨੂੰ ਕਿਹਾ ਸੀ ਕਿ ਇਸ ਦੀ ਪਹਿਲਾਂ MRI ਕਰਵਾ ਲਓ ਅਸੀਂ ਰਿਪੋਰਟ ਲੈ ਆਵਾਂਗੇ। ਜੇ ਤਾਂ ਰਿਪੋਰਟ ਵਿਚ ਕੋਈ ਪ੍ਰਾਬਲਮ ਆਈ ਤਾਂ ਅਸੀਂ ਹੋਰ ਹਸਪਤਾਲ ਲੈ ਜਾਵਾਂਗੇ ਜੇ ਨਾ ਆਈ ਤਾਂ ਅਸੀਂ ਇਥੇ ਹੀ ਇਲਾਜ ਕਰਵਾ ਲਵਾਂਗੇ। ਡਾਕਟਰ ਬਿਨਾਂ MRI ਦੇ ਇਥੇ ਹੀ ਇਲਾਜ ਕਰਦੇ ਰਹੇ। 24 ਘੰਟਿਆਂ ਬਾਅਦ ਅਸੀਂ ਕਿਹਾ ਕਿ ਅਸੀਂ ਦੂਜੇ ਹਸਪਤਾਲ ਲਿਜਾਣਾ ਹੈ ਪਰ ਡਾਕਟਰ ਕਹਿਣ ਲੱਗੇ ਕਿ ਸਾਡੀ ਜ਼ਿੰਮੇਵਾਰੀ ਹੈ ਅਸੀ 5 ਦਿਨਾਂ ਵਿਚ ਬੰਦਾਂ ਠੀਕ ਕਰਕੇ ਤੋਰਾਂਗੇ। ਡਾਕਟਰ ਨੇ ਕਿਹਾ ਕਿ ਅਸੀਂ ਖੁਦ ਇਸ ਨੂੰ ਟੀਕਾ ਲਾ ਕੇ ਸੁਆਇਆ ਹੋਇਆ ਹੈ ਕਲ੍ਹ ਇਸ ਨੂੰ ਹੋਸ਼ ਵਿਚ ਲਿਆਵਾਂਗੇ। ਸ਼ਾਮ ਨੂੰ ਬੰਦੇ ਨੂੰ ਅਟੈਕ ਹੋ ਗਿਆ। ਫਿਰ ਡਾਕਟਰ ਨੇ ਰੈਫਰ ਕਰਨ ਦੀ ਗੱਲ ਕਹੀ। ਫਿਰ ਅਸੀਂ ਬਠਿੰਡਾ AIIMS ਲੈ ਕੇ ਗਏ ਤਾਂ ਉਥੇ ਸਾਰੇ ਟੈਸਟ ਹੋਏ ਤੇ ਉਥੇ MRI ਦੀ ਰਿਪੋਰਟ ਵਿਚ ਆਇਆ ਕਿ ਬੰਦੇ ਦਾ ਬ੍ਰੇਨ ਡੈੱਡ ਹੋ ਗਿਆ। ਪਰਿਵਾਰ ਵਾਲਿਆਂ ਨੇ ਕਿਹਾ ਕਿ ਅਸੀਂ ਵਾਰ-ਵਾਰ ਡਾਕਟਰਾਂ ਨੂੰ MRI ਕਰਨ ਬਾਰੇ ਕਹਿੰਦੇ ਰਹੇ ਸੀ ਕਿਉਂਕਿ ਉਸ ਦੇ ਸਿਰ ਵਿਚ ਦਰਦ ਹੁੰਦਾ ਸੀ ਪਰ ਡਾਕਟਰ ਨੇ ਅਣਗਹਿਲੀ ਕੀਤੀ।
ਇਹ ਵੀ ਪੜ੍ਹੋ : ਲੁਧਿਆਣਾ ਦੀ ਕੋਰਟ ਕੰਪਲੈਕਸ ਦੀ 7ਵੀਂ ਮੰਜ਼ਿਲ ਤੋਂ ਕੁੜੀ ਨੇ ਮਾ/ਰੀ ਛਾ/ਲ, ਮਚੀ ਹ/ਫ਼ੜਾ-ਦ.ਫ਼ੜੀ
ਦੂਜੇ ਪਾਸੇ ਡਾਕਟਰ ਨੇ ਦੱਸਿਆ ਕਿ ਜਸਵੀਰ ਸਿੰਘ ਉਰਫ ਸੋਨੀ ਜਿਸ ਦੀ ਉਮਰ 45 ਸਾਲ ਸੀ ਤੇ ਜੋਕਿ ਬਿਜਲੀ ਦਾ ਮਿਸਤਰੀ ਨੂੰ 16 ਤਰੀਕ ਨੂੰ ਆਏ ਸਨ। ਉਸ ਨੂੰ ਸਿਰ ਦਰਦ ਦੀ ਸ਼ਿਕਾਇਤ ਸੀ। ਇਥੇ ਆਉਣ ਤੋਂ ਪਹਿਲਾਂ ਹੀ ਇਹ ਤਿੰਨ ਡਾਕਟਰਾਂ ਨੂੰ ਦਿਖਾ ਚੁੱਕੇ ਸਨ ਤੇ ਇਸ ਦੇ 2 ਸੀਟੀ ਸਕੈਨ ਹੋ ਚੁੱਕੇ ਸਨ। ਰਿਪੋਰਟਾਂ ਮੁਤਾਬਕ ਬੰਦਾ ਨਸ਼ੇ ਦਾ ਆਦੀ ਹੈ। ਸ਼ਰਾਬ ਦਾ ਅਸਰ ਘਟਾਉਣ ਲਈ ਉਸ ਨੂੰ ਮਲਟੀ ਵਿਟਾਮਿਨ ਦਵਾਈਆਂ ਦਿੱਤੀਆਂ ਗਈਆਂ ਸਨ। ਉਸ ਨੂੰ ਪਹਿਲਾਂ ਹੀ ਦੌਰੇ ਪੈਂਦੇ ਸਨ। ਸ਼ਰਾਬ ਨਾ ਮਿਲਣ ਕਰਕੇ ਉਸ ਦਾ ਸਰੀਰ ਕੰਬਣ ਲੱਗ ਗਿਆ। ‘ਡੋਪ ਟੈਸਟ ਵਿਚ ਪਤਾ ਲੱਗਾ ਕਿ ਉਹ ਨਸ਼ਿਆਂ ਦਾ ਆਦੀ ਸੀ। ਅਸੀਂ ਆਪਣੇ ਕੋਲੋਂ ਵੀ ਇੰਜੈਕਸ਼ਨ ਲਾ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਹਾਲਤ ਜ਼ਿਆਦਾ ਗੰਭੀਰ ਹੋ ਗਈ ਤੇ ਉਸ ਨੂੰ ਹੋਸ਼ ਨਹੀਂ ਆਈ। ਫਿਰ ਉਸ ਦੇ ਪਰਿਵਾਰ ਵਾਲਿਆਂ ਨੂੰ AIIMS ਬਠਿੰਡਾ ਲਿਜਾਣ ਦੀ ਸਲਾਹ ਦਿੱਤੀ ਪਰ ਇਹ ਉਸ ਨੂੰ ਕਿਸੇ ਹੋਰ ਹਸਪਤਾਲ ਲੈ ਕੇ ਗਏ। ਜਿਥੇ 19 ਤਰੀਕ ਰਾਤ ਨੂੰ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਸ਼ਰਾਬ ਤੇ ਨਸ਼ਿਆਂ ਦੇ ਅਸਰ ਕਰਕੇ ਉਸ ਦੀ ਮੌਤ ਹੋਈ ਹੈ। ਡਾਕਟਰ ਨੇ ਕਿਹਾ ਕਿ ਅਸੀਂ ਵੈਂਟੀਲੇਟਰ ਦਾ ਵੀ ਕੋਈ ਖਰਚਾ ਨਹੀਂ ਪਾਇਆ, ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸੀ ਉਸ ਦੇ ਇਲਾਜ ਵਿਚ ਕੋਈ ਕਸਰ ਨਹੀਂ ਛੱਡੀ।
ਵੀਡੀਓ ਲਈ ਕਲਿੱਕ ਕਰੋ -:
