ਫਰੀਦਕੋਟ ਵਿੱਚ ਆਪਣੇ ਪਤੀ ਦਾ ਕਤਲ ਕਰਨ ਵਾਲੀ ਪਤਨੀ ਰੁਪਿੰਦਰ ਕੌਰ ਦੇ ਪਿਤਾ ਜਸਵਿੰਦਰ ਸਿੰਘ ਪਹਿਲੀ ਵਾਰ ਮੀਡੀਆ ਸਾਹਮਣੇ ਆਏ। ਉਨ੍ਹਾਂ ਕਿਹਾ ਕਿ “ਹੁਣ ਮੇਰਾ ਰੁਪਿੰਦਰ ਕੌਰ ਨੂੰ ਆਪਣੀ ਧੀ ਕਹਿਣ ਨੂੰ ਵੀ ਦਿਲ ਨਹੀਂ ਕਰਦਾ। ਉਸ ਨੇ ਮੇਰੇ ਜਵਾਈ ਗੁਰਵਿੰਦਰ ਸਿੰਘ ਨੂੰ ਨਹੀਂ ਮਾਰਿਆ, ਪਰ ਉਸਨੇ ਮੇਰੇ ਪੁੱਤਰ ਨੂੰ ਮਾਰ ਦਿੱਤਾ। ਇਸ ਲਈ, ਅਸੀਂ ਉਸ ਨਾਲ ਸਾਰੇ ਸੰਬੰਧ ਤੋੜ ਦਿੱਤੇ ਹਨ। ਹੁਣ ਅਸੀਂ ਉਸ ਲਈ ਮਰ ਚੁੱਕੇ ਹਾਂ ਅਤੇ ਉਹ ਸਾਡੇ ਲਈ ਮਰ ਚੁੱਕੀ ਹੈ। ਅਸੀਂ ਉਸ ਦੀ ਕੋਈ ਪੈਰਵੀ ਨਹੀਂ ਕਰਾਂਗੇ।”
ਉਨ੍ਹਾਂ ਕਿਹਾ ਕਿ ਗੁਰਵਿੰਦਰ ਸਿੰਘ ਸਾਡਾ ਜਵਾਈ ਨਹੀਂ ਸਗੋਂ ਸਾਡਾ ਪੁੱਤ ਸੀ। ਰੁਪਿੰਦਰ ਦੀ ਵਿਆਹ ਮਗਰੋਂ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਆਈ ਸੀ, ਇਸ ਲਈ ਸਾਡੇ ਮਨ ‘ਚ ਕੋਈ ਸ਼ੱਕ ਨਹੀਂ ਸੀ। ਪੁਲਿਸ ਵੱਲੋਂ ਦੱਸੇ ਜਾਣ ‘ਤੇ ਸਾਨੂੰ ਰੁਪਿੰਦਰ ਵੱਲੋਂ ਕੀਤੇ ਕਾਂਡ ਦਾ ਪਤਾ ਲੱਗਿਆ। ਕਿਸੇ ਵੀ ਮਾਂ-ਬਾਪ ਨੂੰ ਆਪਣੇ ਬੱਚਿਆਂ ਤੋਂ ਅਜਿਹੇ ਹਰਕਤ ਦੀ ਉਮੀਦ ਨਹੀਂ ਹੁੰਦੀ। ਰੁਪਿੰਦਰ ਸਾਡੇ ਲਈ ਮਰ ਗਈ ਹੈ, ਹੁਣ ਉਸ ਨਾਲ ਸਾਡਾ ਕੋਈ ਨਾਤਾ ਨਹੀਂ।

ਦੱਸ ਦੇਈਏ ਕਿ ਫਰੀਦਕੋਟ ਦੇ ਸੁਖਾਂਵਾਲਾ ਪਿੰਡ ਵਿੱਚ ਰੁਪਿੰਦਰ ਕੌਰ ਨੇ ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਪਤੀ ਗੁਰਵਿੰਦਰ ਨੂੰ ਕਤਲ ਕਰ ਦਿੱਤਾ ਸੀ। ਇਸ ਕਤਲ ਨੂੰ ਡਕੈਤੀ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਜਾਂਚ ਨੇ ਸਾਰੀ ਸੱਚਾਈ ਦਾ ਖੁਲਾਸਾ ਕਰ ਦਿੱਤਾ। ਇਸ ਮਾਮਲੇ ਵਿੱਚ ਪਤਨੀ, ਉਸਦੇ ਪ੍ਰੇਮੀ ਅਤੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਫਰੀਦਕੋਟ ਜੇਲ੍ਹ ਵਿੱਚ ਬੰਦ ਹਨ।
ਪਿਤਾ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਕਤਲ ਵਾਲੀ ਰਾਤ, ਉਸਦੀ ਧੀ ਨੇ ਉਸ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਘਰ ਬੁਲਾਇਆ। ਉਸ ਨੇ ਕਿਹਾ ਕਿ ਸਾਨੂੰ ਬੰਦੇ ਪੈ ਗਏ ਹਨ ਅਤੇ ਗੁਰਵਿੰਦਰ ਛੱਤ ‘ਤੇ ਪਏ ਹੈ ਅਤੇ ਬੋਲ ਨਹੀਂ ਰਹੇ। ਜਦੋਂ ਉਹ ਪਹੁੰਚੇ, ਤਾਂ ਉਨ੍ਹਾਂ ਦੀ ਧੀ ਨੇ ਦੱਸਿਆ ਕਿ ਲੁਟੇਰਿਆਂ ਨੇ ਉਸਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਸੀ ਅਤੇ ਬਾਹਰੋਂ ਗੇਟ ਫੜ ਕੇ ਖੜ੍ਹੇ ਸਨ। ਜਦੋਂ ਉਹ ਭੱਜ ਗਏ ਤਾਂ ਉਹ ਉੱਪਰ ਗਈ ਸੀ।
ਪਿਤਾ ਨੇ ਕਿਹਾ ਕਿ ਕਤਲ ਤੋਂ ਕੁਝ ਦਿਨ ਪਹਿਲਾਂ 25 ਨਵੰਬਰ ਨੂੰ, ਰੁਪਿੰਦਰ ਕੌਰ ਅਤੇ ਗੁਰਵਿੰਦਰ ਸਿੰਘ ਅੰਮ੍ਰਿਤਸਰ ਤੋਂ ਰਿਸ਼ਤੇਦਾਰਾਂ ਨੂੰ ਲੈਣ ਲਈ ਘਰ ਆਏ ਸਨ। ਉਹ ਉਸ ਸਮੇਂ ਵੀ ਬਹੁਤ ਖੁਸ਼ ਸਨ। ਉਨ੍ਹਾਂ ਨੇ ਇਸ ਤੋਂ ਪਹਿਲਾਂ 18 ਨਵੰਬਰ ਨੂੰ ਆਪਣੀ ਵਿਆਹ ਦੀ ਵਰ੍ਹੇਗੰਢ ਮਨਾਈ ਸੀ। ਇਸ ਕਰਕੇ ਉਨ੍ਹਾਂ ਨੂੰ ਆਪਣੀ ਧੀ ‘ਤੇ ਬਿਲਕੁਲ ਵੀ ਸ਼ੱਕ ਨਹੀਂ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਮੁੜ ਹੋਈ ਬੇਅਦਬੀ! ਗੁਰੂਘਰ ‘ਚ ਫੜਿਆ ਨੌਜਵਾਨ, ਸਾਰੀ ਘਟਨਾ CCTV ‘ਚ ਕੈਦ
ਪਿਤਾ ਨੇ ਕਿਹਾ ਕਿ ਪੁਲਿਸ ਨੇ ਜਦੋੰ ਸਾਨੂੰ ਸਬੂਤਾਂ ਸਮੇਤ ਸਾਰੀ ਕਹਾਣੀ ਦੱਸੀ ਤਾਂ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸਾਨੂੰ ਆਪਣੀ ਧੀ ਤੋਂ ਨਫ਼ਰਤ ਕਰਨ ਹੋਣ ਲੱਗ ਗਈ। ਅਸੀਂ ਉਸ ਦੀ ਪੈਰਵੀ ਵੀ ਨਹੀਂ ਕਰਾਂਗੇ ਅਤੇ ਨਾ ਹੀ ਅਸੀਂ ਉਸ ਨੂੰ ਮਿਲਣ ਲਈ ਕਦੇ ਜੇਲ੍ਹ ਜਾਂ ਅਦਾਲਤ ਆਵਾਂਗੇ।
ਪਿਤਾ ਨੇ ਕਿਹਾ ਕਿ ਉਨ੍ਹਾਂ ਦ ਧੀ ਵਿਆਹ ਤੋਂ ਪਹਿਲਾਂ ਹੀ ਕੈਨੇਡਾ ਵਿੱਚ ਰਹਿ ਰਹੀ ਸੀ। ਉੱਥੇ ਉਸ ਨੇ ਕ੍ਰਿਮਿਨੋਲਾਜੀ ਵਿੱਚ ਡਿਗਰੀ ਲਈ। ਇਸ ਤੋਂ ਬਾਅਦ ਉਹ ਉੱਥੇ ਵਰਕ ਪਰਮਿਟ ‘ਤੇ ਰਹਿ ਰਹੀ ਸੀ। ਵਿਆਹ ਤੋਂ ਬਾਅਦ ਉਸਦੇ ਪਤੀ ਗੁਰਵਿੰਦਰ ਦੇ ਲਾਏ ਕੇਸ ਦੀ ਰਿਫਿਊਜਲ ਆ ਗਈ ਸੀ, ਜਿਸ ਕਰਕੇ ਰੁਪਿੰਦਰ ਕੌਰ ਵੀ ਪਰਿਵਾਰ ਦੀ ਸਹਿਮਤੀ ਨਾਲ ਵਾਪਸ ਆ ਗਈ ਸੀ ਤੇ ਉਨ੍ਹਾਂ ਨੇ ਇਥੇ ਹੀ ਸੈਟਲ ਹੋਣ ਦਾ ਫੈਸਲਾ ਕੀਤਾ।
ਵੀਡੀਓ ਲਈ ਕਲਿੱਕ ਕਰੋ -:
























