schools illegal fees Razia Sultana : ਪੰਜਾਬ ਭਰ ‘ਚ ਪ੍ਰਾਈਵੇਟ ਸਕੂਲਾਂ ਵੱਲੋਂ ਵਾਧੂ ਫੀਸ ਵਸੂਲਣ ਦਾ ਮੁੱਦਾ ਲੰਬੇ ਸਮੇਂ ਤੋਂ ਲਟਕਿਆ ਹੋਇਆ, ਜਿਸ ਦਾ ਸਰਕਾਰ ਦੁਆਰਾ ਵੀ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ ਹੈ। ਦੂਜੇ ਪਾਸੇ ਸਕੂਲੀ ਬੱਚਿਆ ਮਾਪਿਆ ਦਾ ਦੋਸ਼ ਹੈ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਵਸੂਲੀ ਜਾਂਦੀ ਇਹ ਫੀਸ ਬਹੁਤ ਜਿਆਦਾ ਹੈ। ਇਸ ਕਾਰਨ ਮਾਪਿਆ ਵੱਲੋਂ ਵਾਰ-ਵਾਰ ਇਹ ਮੁੱਦਾ ਚੁੱਕਣ ‘ਤੇ ਸਰਕਾਰ ਵੱਲੋਂ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਬਰਨਾਲਾ ਪਹੁੰਚੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਗੱਲਬਾਤ ਕਰਦਿਆਂ ਇਸ ਗੱਲ ਦਾ ਹੁੰਗਾਰਾ ਭਰਿਆ ਗਿਆ ਹੈ ਕਿ ਜੋ ਵੀ ਸਕੂਲ ਵਾਧੂ ਫੀਸ ਲਵੇਗਾ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਕੋਰੋਨਾ ਕਰਕੇ ਹਾਲੇ ਸਕੂਲ ਨਹੀਂ ਖੋਲ੍ਹੇ ਜਾਣਗੇ ਪਰ ਜਦੋਂ ਕੋਰੋਨਾ ਦਾ ਅਸਰ ਥੋੜ੍ਹਾ ਘੱਟ ਜਾਵੇਗਾ ਜਾ ਇਸ ਦਾ ਪ੍ਰਕੋਪ ਥੰਮ੍ਹ ਜਾਵੇਗਾ, ਉਦੋਂ ਹੀ ਸਰਕਾਰ ਵੱਲੋਂ ਸਕੂਲ ਖੋਲਣ ਬਾਰੇ ਫੈਸਲਾ ਲਿਆ ਜਾਵੇਗਾ।
ਦੱਸਣਯੋਗ ਹੈ ਕਿ ਭਾਵੇ ਪੰਜਾਬ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਸਕੂਲਾਂ ਵੱਲੋਂ ਵਾਧੂ ਫੀਸ ਲੈਣ ‘ਤੇ ਸਖਤ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਇਸਦੀ ਅਸਲ ਸੱਚਾਈ ਉਦੋ ਪਤਾ ਲੱਗੇਗੀ, ਜਦੋਂ ਇਨ੍ਹਾਂ ਸਕੂਲਾਂ ਖਿਲਾਫ ਅਸਲ ‘ਚ ਸਰਕਾਰ ਕਾਰਵਾਈ ਕਰੇਗੀ।