ਅੰਮ੍ਰਿਤਸਰ ਵਿਚ ਇੱਕ ਸਕਿਓਰਿਟੀ ਗਾਰਡ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਮਾਮਲਾ ਲੁਹਾਰਕਾ ਰੋਡ ‘ਤੇ ਪੈਂਦੀ ਸਿਲਵਰ ਰੌਕ ਕਾਲੋਨੀ ਤੋਂ ਸਾਹਮਣੇ ਆਇਆ ਹੈ, ਜਿਥੇ ਵਰਿੰਦਰ ਸਿੰਘ ਨਾਂ ਦੇ ਬੰਦੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਪਰਿਵਾਰ ਨੇ ਦੱਸਿਆ ਕਿ ਨਰਿੰਦਰ ਸਿੰਘ ਦੇ ਇੱਕ ਔਰਤ ਨਾਲ ਨਾਜਾਇਜ਼ ਸੰਬੰਧ ਸਨ, ਜਿਸ ਦੇ ਚੱਲਦਿਆਂ ਵਰਿੰਦਰ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਇਸੇ ਕਰਕੇ ਉਸ ਔਰਤ ਦੇ ਪਤੀ ਤੇ ਉਸ ਦੇ ਸਾਥੀਆਂ ਵੱਲੋਂ ਬੀਤੀ ਸ਼ਾਮ ਤੇਜ਼ਧਾਰ ਹਥਿਆਰਾਂ ਨਾਲ ਵਰਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰ ਨੇ ਕਿਹਾ ਕਿ ਉਸ ਨੂੰ ਬਹੁਤ ਸਮਝਾਉਂਦੇ ਸੀ, ਉਸ ਨੂੰ ਧਮਕੀਆਂ ਵੀ ਮਿਲਦੀਆਂ ਸਨ ਕਿ ਉਹ ਲੋਕ ਉਸ ਨੂੰ ਮਾਰ ਦੇਣਗੇ ਤੇ ਅੱਜ ਸੱਚਮੁਚ ਮਾਰ ਦਿੱਤਾ।

ਵਰਿੰਦਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਹ ਸਿਲਵਰ ਰੌਕ ਵਿਚ ਡਿਊਟੀ ਕਰਦਾ ਸੀ। ਜੋਤੀ ਨਾਂ ਦੀ ਔਰਤ ਨਾਲ ਉਸ ਦੇ ਸਬੰਧ ਸਨ। ਉਹ ਕਿਤੋਂ ਆ ਰਿਹਾ ਸੀ, ਸਾਢੇ ਪੰਜ ਵਜੇ ਉਸ ਨੇ ਡਿਊਟੀ ‘ਤੇ ਜਾਣਾ ਸੀ, ਰਾਹ ਵਿਚ ਹੀ ਉਸ ਨੂੰ ਘੇਰ ਲਿਆ ਤੇ ਉਸ ਨੂੰ ਦਾਤਰ ਨਾਲ ਵੱਢ ਦਿੱਤਾ। ਉਸ ਦੇ ਬੱਚਿਆਂ ਨੂੰ ਫੋਨ ਆਇਆ ਕਿ ਉਨ੍ਹਾਂ ਦੇ ਡੈਡੀ ਨੂੰ ਮਾਰ ਦਿੱਤਾ ਗਿਆ ਹੈ ਤੇ ਅਸੀਂ ਸਾਰੇ ਇਥੇ ਪਹੁੰਚ ਗਏ। ਮ੍ਰਿਤਕ ਦੇ ਦੋ ਧੀਆਂ ਤੇ ਦੋ ਪੁੱਤ ਹਨ।
ਇਹ ਵੀ ਪੜ੍ਹੋ : ਲੁਧਿਆਣਾ ਦੇ ਮਸ਼ਹੂਰ ਹੋਜਰੀ ਵਪਾਰੀ ਨੇ ਪਤਨੀ ਸਣੇ ਦਿੱਤੀ ਜਾ/ਨ, ਸੁ/ਸਾ/ਈਡ ਨੋਟ ‘ਚ ਲਿਖੀ ਵਜ੍ਹਾ
ਇਸ ਮਾਮਲੇ ਵਿਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਵਰਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਗੁੰਮਟਾਲਾ ਕਾਲੋਨੀ, ਲੁਹਾਰਕਾ ਰੋਡ ਵਜੋਂ ਹੋਈ ਹੈ, ਜਿਸ ਦੀ ਉਮਰ 45 ਸਾਲ ਦੇ ਆਸ-ਪਾਸ ਸੀ ਤੇ ਉਹ ਪਿਛਲੇ ਕੁਝ ਸਮੇਂ ਤੋਂ ਸਿਲਵਰ ਰੌਕ ਕਾਲੋਨੀ ਵਿਚ ਸਕਿਓਰਿਟੀ ਗਾਰਡ ਵਜੋਂ ਤਾਇਨਾਤ ਸੀ। ਉਸ ਦੇ ਚਾਰ ਬੱਚੇ ਹਨ ਤੇ ਉਸ ਦੀ ਪਤਨੀ ਘਰਾਂ ਦਾ ਕੰਮ ਕਰਕੇ ਗੁਜ਼ਾਰਾ ਚਲਾਉਂਦੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਪਰਿਵਾਰ ਨੇ ਸੁਖਵਿੰਦਰ ਸਿੰਘ ਨਾਂ ਦੇ ਇੱਕ ਬੰਦੇ ‘ਤੇ ਸ਼ੱਕ ਜ਼ਾਹਿਰ ਕੀਤਾ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























