ਇੱਕ ਸਿੱਖ ਜੋੜੇ ਨੇ ਅੰਟਾਰਕਟਿਕਾ ਵਿੱਚ ਸਥਿਤ ਸਭ ਤੋਂ ਉੱਚੀ ਚੋਟੀ ਮਾਊਂਟ ਵਿਨਸਨ ਦੀ ਚੜ੍ਹਾਈ ਸਰ ਕਰਕੇ ਇਸ ਦੇ ਸਿਖਰ ‘ਤੇ ਨਿਸ਼ਾਨ ਸਾਹਿਬ ਲਹਿਰਾਇਆ, ਜਿਸ ਦੇ ਲਈ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਦੋਹਾਂ ਨੂੰ ਵਧਾਈ ਦਿੱਤੀ।
ਸਿੱਖ ਜੋੜੇ ਹਰਪ੍ਰੀਤ ਸਿੰਘ ਚੀਮਾ ਤੇ ਨਵਨੀਤ ਕੌਰ ਚੀਮਾ ਨੂੰ ਵਧਾਈ ਦਿੰਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਇਸ ਜੋੜੇ ਦੀ ਸਾਹਸੀ ਭਾਵਨਾ,ਜੋ ਪਹਿਲਾਂ ਵੀ ਮਾਊਂਟ ਐਵਰੈਸਟ ਦੀ ਚੜ੍ਹਾਈ ਕਰ ਚੁੱਕੇ ਹਨ, ਭਾਈਚਾਰੇ ਲਈ ਪ੍ਰੇਰਨਾ ਹੈ।
ਦੱਸ ਦੇਈਏ ਕਿ ਹਰਪ੍ਰੀਤ ਅਤੇ ਨਵਨੀਤ ਚੀਮਾ ਸਾਲ 2019 ਤੋਂ ਪਹਾੜੀਆ ਉੱਤੇ ਚੜ੍ਹ ਰਹੇ ਹਨ। ਮਿਸ਼ੀਗਨ ਤੋਂ ਆ ਕੇ ਮਾਊਂਟ ਐਵਰੈਸਟ ਚੋਟੀ ਉੱਤੇ ਪਹੁੰਚ ਕੇ ਨਿਸ਼ਾਨ ਸਾਹਿਬ ਲਹਿਰਾਉਣ ਵਾਲਾ ਇਹ ਪਹਿਲਾ ਵਿਆਹੁਤਾ ਜੋੜਾ ਹੈ।
ਇਹ ਵੀ ਪੜ੍ਹੋ : ਰਾਮ ਲੱਲਾ ਦੇ ਦਰਸ਼ਨ ਕਰਨ 6 ਸਾਲ ਦਾ ਬੱਚਾ ਪੰਜਾਬ ਤੋਂ ਦੌੜ ਕੇ ਪਹੁੰਚਿਆ ਅਯੁੱਧਿਆ, CM ਯੋਗੀ ਨੇ ਦਿੱਤਾ ਖਾਸ ਤੋਹਫ਼ਾ
ਇਸ ਜੋੜੇ ਨੇ ਹਾਲ ਹੀ ਵਿਚ ਆਪਣੀ 19ਵੀਂ ਵਰ੍ਹੇਗੰਢ ਮਨਾਈ। ਹਰਪ੍ਰੀਤ ਸਿੰਘ (ਹੈਰੀ ਚੀਮਾ) ਲੁਧਿਆਣਾ ਦਾ ਰਹਿਣ ਵਾਲਾ ਹੈ। ਉਹ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ (ਇਲੈਕਟ੍ਰੀਕਲ ਇੰਜੀਨੀਅਰਿੰਗ ਆਨਰਜ਼ ਗ੍ਰੈਜੂਏਟ, 1994-1998) ਦੇ ਸਾਬਕਾ ਵਿਦਿਆਰਥੀ ਹੈ।
ਇਸ ਵੇਲੇ ਉਹ ਅਮਰੀਕਾ ‘ਚ ਸੈਟਲ ਹੈ। ਉਹ ਐਨ ਆਰਬਰ, ਮਿਸ਼ੀਗਨ ਵਿੱਚ ਸਥਿਤ ਇੱਕ ਪ੍ਰਮੁੱਖ ਯੂਐਸ ਹਸਪਤਾਲ ਅਤੇ ਸਿਹਤ ਸੰਭਾਲ ਕੰਪਨੀ ਲਈ ਰਣਨੀਤੀ ਦੇ ਉਪ ਪ੍ਰਧਾਨ ਵਜੋਂ ਤਾਇਨਾਤ ਹੈ। ਉਨ੍ਹਾਂ ਦੀ ਪਤਨੀ ਨਵਨੀਤ ਕੌਰ ਚੀਮਾ, ਐਕਸਪੀਡੀਆ, ਇੰਕ. ਦੇ ਸੀ.ਈ.ਓ. ਵਿਚ ਸਾਇੰਸ ਇੰਜੀਨੀਅਰ ਵਜੋਂ ਤਾਇਨਾਤ ਹਨ। ਉਹ ਦੋਵੇਂ ਪਰਬਤਾਰੋਹੀ ਤੇ ਚੜ੍ਹਾਈਆਂ ਚੜ੍ਹਨ ਦੇ ਸ਼ੌਕੀਨ ਹਨ।
ਵੀਡੀਓ ਲਈ ਕਲਿੱਕ ਕਰੋ -:
