ਪੰਜਾਬ ਦੇ ਕਪੂਰਥਲਾ ‘ਚ ਇੱਕ ਨੌਜਵਾਨ ਨੇ ਆਪਣੇ ਆਪ ਨੂੰ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਲਈ। ਜਾਣਕਾਰੀ ਮੁਤਾਬਕ ਉਕਤ ਨੌਜਵਾਨ ਅਕਾਲੀ ਦਲ ਦੇ ਯੁਵਾ ਵਿੰਗ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ ਦਾ ਦਿਹਾਤੀ ਪ੍ਰਧਾਨ ਸੀ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਗਿਆ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪਿੰਡ ਮਾਧੋ ਝੰਡਾ ਵਾਸੀ ਅਮਰਜੋਤ ਸਿੰਘ (30) ਪੁੱਤਰ ਪ੍ਰਿਥੀ ਸਿੰਘ ਆਪਣੀ ਇਨੋਵਾ ਕਾਰ ਨੰਬਰ DL-4AE 2617 ਵਿਚ ਪਿੰਡ ਰਾਜਾਪੁਰ ਦੇ ਨੇੜੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣਆਇਆ ਸੀ। ਉਥੇ ਉਸ ਨੇ ਘਰੇਲੂ ਵਿਵਾਦ ਕਾਰਨ ਆਪਣੇ ਆਪ ਨੂੰ ਇਨੋਵਾ ਕਾਰ ਵਿਚ ਹੀ ਗੋਲੀ ਮਾਰ ਲਈ।