ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਪੰਜਾਬ ਦੇ ਮੋਗਾ ਤੋਂ ਵਾਇਰਲ ਰੈਪਰ ਪਰਮ ਨੂੰ ਮੁੰਬਈ ਆਉਣ ਸੱਦਾ ਦਿੱਤਾ। ਸੋਨੂੰ ਨੇ ਉਸ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ। ਜਦੋਂ ਸੋਨੂੰ ਸੂਦ ਨੇ ਉਸ ਨੂੰ ਮੁੰਬਈ ਆਉਣ ਦਾ ਸੁਝਾਅ ਦਿੱਤਾ, ਤਾਂ ਪਰਮ ਨੇ ਕਿਹਾ ਕਿ ਉਹ ਆ ਰਹੀ ਹੈ।
ਉਸਦਾ ਉੱਥੇ ਇੱਕ ਸ਼ੋਅ ਹੈ। ਸੋਨੂੰ ਸੂਦ ਨੇ ਜਵਾਬ ਦਿੱਤਾ, “ਚੱਲੋ, ਇਹ ਤਾਂ ਹੋਰ ਵੀ ਵਧੀਆ ਹੈ। ਜਲਦੀ ਮਿਲਦੇ ਹਾਂ। ਮੈਂ ਮੁੰਬਈ ਵਿੱਚ ਤੁਹਾਡੀ ਮਦਦ ਕਰਾਂਗਾ। ਤੁਸੀਂ ਅੱਗੇ ਵਧੋ। ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ, ਤਾਂ ਮੈਨੂੰ ਦੱਸੋ।”

ਦੁਨੀਆ ਭਰ ਵਿਚ ਆਪਣੇ ਰੈਪ ਰਾਹੀਂ ਵਾਇਰਲ ਹੋ ਰਹੀ ਪਰਮ ਨਾਲ ਸੋਨੂੰ ਸੂਦ ਦੀ ਗੱਲ ਉਸ ਦੀ ਭੈਣ ਮਾਲਵਿਕਾ ਨੇ ਕਰਵਾਈ। ਵੀਡੀਓ ਕਾਲ ਵਿਚ ਉਹ ਵਿਚ-ਵਿਚ ਪਰਮ ਦੀਆਂ ਪ੍ਰਾਪਤੀਆਂ ਬਾਰੇ ਦੱਸਦੀ ਹੈ। ਮਾਲਵਿਕਾ ਨੇ ਸੋਨੂੰ ਸੂਦ ਨਾਲ ਹੋਈ ਇਸ ਵੀਡੀਓ ਕਾਲ ਦੀ ਰਿਕਾਰਡਿੰਗ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇ ਦੇ ਨਾਲ ਹੀ ਇਸ ਨੂੰ ਸੋਨੂੰ ਸੂਦ ਦੇ ਇੰਸਟਾਗ੍ਰਾਮ ਪੇਜ ਆਈ ਲਵ ਸੋਨੂੰ ‘ਤੇ ਵੀ ਸ਼ੇਅਰ ਕੀਤਾ ਹੈ।
ਦੋਵਾਂ ਵਿਚਕਾਰ ਹੋਈ ਗੱਲਬਾਤ
ਪਰਮ: ਮੇਰਾ ਮੁੰਬਈ ਵਿੱਚ ਇੱਕ ਸ਼ੋਅ ਹੈ। ਮੈਂ ਉਸ ਤੋਂ ਬਾਅਦ ਤੁਹਾਨੂੰ ਮਿਲਣ ਆਵਾਂਗੀ।
ਸੋਨੂੰ ਸੂਦ: ਠੀਕ ਹੈ, ਮੁੰਬਈ ਵਿੱਚ ਸ਼ੋਅ ਕਿੱਥੇ ਹੈ?
ਪਰਮ: (ਵੇਨਿਊ ਨਹੀਂ ਦੱਸ ਸਕੀ)
ਮਾਲਵਿਕਾ ਨੇ ਕਿਹਾ ਕਿ ਉਸਨੂੰ ਅਜੇ ਵੇਨਿਊ ਨਹੀਂ ਪਤਾ।
ਸੋਨੂੰ ਸੂਦ: ਠੀਕ ਹੈ, ਕੋਈ ਗੱਲ ਨਹੀਂ। ਜਦੋਂ ਤੁਹਾਨੂੰ ਪਤਾ ਲੱਗੇ ਤਾਂ ਮੈਨੂੰ ਦੱਸਣਾ ਅਤੇ ਜੇਕਰ ਤੁਹਾਨੂੰ ਕਿਸੇ ਮਦਦ ਦੀ ਲੋੜ ਹੈ, ਤਾਂ ਮੈਂ ਹਮੇਸ਼ਾ ਤਿਆਰ ਹਾਂ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਹਮਲਾਵਰ ਨਸਲਾਂ ਦੇ ਕੁੱਤੇ ਬੈਨ! ਫੀਡਿੰਗ ਪੁਆਇੰਟ ਹੋਣਗੇ ਤੈਅ, ਨਸਬੰਦੀ ‘ਤੇ ਸਖਤੀ
ਦੱਸ ਦੇਈਏ ਕਿ ਪਰਮ ਬਹੁਤ ਹੀ ਆਮ ਪਰਿਵਾਰ ਤੋਂ ਹੈ। ਮਾਂ ਲੋਕਂ ਦੇ ਘਰਾਂ ਦਾ ਕੰਮ ਕਰਦੀ ਹੈ ਤੇ ਪਿਤਾ ਦਿਹਾੜੀ ਮਜਬੂਰੀ। ਉਸ ਨੂੰ 10ਵੀਂ ਕਲਾਸ ਵਿਚ ਮਿਊਜਿਕ ਦਾ ਸ਼ੌਂਕ ਹੋਇਆ। ਇਸ ਵੇਲੇ ਉਹ ਗ੍ਰੈਜੂਏਸ਼ਨ ਕਰ ਰਹੀ ਹੈ। ਕਾਲਜ ਵਿਚ ਉਸ ਨੇ ਸਬਜੈਕਟ ਵਜੋਂ ਮਿਊਜਿਕ ਲਿਆ ਹੈ। ਆਪਣੇ ਇੱਕ ਗੀਤ ‘ਦੈਟ ਗਰਲ’ ਨਾਲ ਉਹ ਇੰਨੀ ਵਾਇਰਲ ਹੋ ਗਈ ਕਿ ਉਸ ਨੂੰ ਮੁੰਬਈ ਵਿਚ ਸ਼ੋਅ ਮਿਲ ਗਿਆ। ਹਾਲਾਂਕਿ ਆਪਣੇ ਸ਼ੋਅ ਦੀ ਡੇਟ ਬਾਰੇ ਉਸ ਨੇ ਕੁਝ ਨਹੀਂ ਦੱਸਿਆ।
ਵੀਡੀਓ ਲਈ ਕਲਿੱਕ ਕਰੋ -:
























